ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਵਿਧਾਇਕ ਸ਼ੈਰੀ ਕਲਸੀ
ਬਟਾਲਾ, 7 ਮਈ ( ਨੀਰਜ ਸ਼ਰਮਾ ਜਸਬੀਰ ਸਿੰਘ) - ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਅੱਜ ਬਟਾਲਾ ਸ਼ਹਿਰ ਦੀਆਂ ਚਾਰ ਮੁੱਖ ਸੜਕਾਂ ਮੱਦੋਆਣਾ ਰੋਡ, ਰੌਸ਼ਨ ਵਿਹਾਰ ਕਲੋਨੀ ਦੀ ਸੜਕ, ਬੈਂਕ ਕਲੋਨੀ ਅਤੇ ਰਵੀਦਾਸ ਮੰਦਰ ਵਾਲੀ ਗਲੀ ਭੰਡਾਰੀ ਮੁਹੱਲਾ ਦੇ ਕੰਮ ਦੀ ਸ਼ੁਰੂਆਤ ਕਰਵਾਈ ਹੈ। ਇਨ੍ਹਾਂ ਸੜਕਾਂ ਦੇ ਨਿਰਮਾਣ ਉੱਪਰ ਕਰੀਬ 2 ਕਰੋੜ ਰੁਪਏ ਖਰਚਾ ਆਵੇਗਾ।
ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਪੰਜਾਬ ਸਰਕਾਰ ਦੇ ਯਤਨਾ ਸਦਕਾ ਬਟਾਲਾ ਸ਼ਹਿਰ ਸੂਬੇ ਦੇ ਵਿਕਸਤ ਸ਼ਹਿਰਾਂ ਵਿਚੋਂ ਇੱਕ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਅਤੇ ਵਾਟਰ ਸਪਲਾਈ ਦਾ ਪ੍ਰੋਜੈਕਟ ਵੀ ਜਲਦੀ ਹੀ ਮੁਕੰਮਲ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਰਹਿੰਦੀਆਂ ਸੜਕਾਂ ਵੀ ਬਣਾ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੱਦੋਆਣਾ ਰੋਡ, ਰੌਸ਼ਨ ਵਿਹਾਰ ਕਲੋਨੀ ਦੀ ਸੜਕ, ਬੈਂਕ ਕਲੋਨੀ ਅਤੇ ਰਵੀਦਾਸ ਮੰਦਰ ਵਾਲੀ ਗਲੀ ਭੰਡਾਰੀ ਮੁਹੱਲਾ ਦੀਆਂ ਸੜਕਾਂ ਬੜੇ ਚਿਰ ਤੋਂ ਬਣਨ ਵਾਲੀਆਂ ਸਨ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਬਹੁਤ ਜਲਦ ਇਹ ਸੜਕਾਂ ਬਣ ਕੇ ਮੁਕੰਮਲ ਹੋ ਜਾਣਗੀਆਂ।
ਇਸ ਮੌਕੇ ਉਨ੍ਹਾਂ ਨਾਲ ਯਸਪਾਲ ਚੌਹਾਨ, ਭਾਰਤ ਭੂਸ਼ਨ ਅਗਵਾਲ, ਵੀ.ਐੱਮ. ਗੋਇਲ, ਐਡਵੋਕੇਟ ਭਰਤ ਅਗਰਵਾਲ, ਗੁਰਪ੍ਰੀਤ ਸਿੰਘ ਗਿੱਲ, ਕਾਕੇ ਸ਼ਾਹ ਤੋਂ ਇਲਾਵਾ ਹੋਰ ਮੋਹਤਬਰ ਵੀ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
संक्रमण के इस दौर में अब नया खतरा आंखों की रोशनी ले सकता है ब्लैक फंगस अबतक कोरोना संक्रमण से परेशान लोगों के लिए एक नया खतरा सामने आ रह...
-
पुलिस प्रशिक्षण विद्यालय में दीक्षांत समारोह सम्पन्न उमरिया- पुलिस प्रशिक्षण विद्यालय उमरिया में संचालित 36वें नवआरक्षक बुनियादी प्रशिक्षण ...
-
तिलक यादव एड. फिर बने समाजवादी पार्टी जिलाध्यक्ष राष्ट्रीय अध्यक्ष अखिलेश यादव ने फिर जताया भरोसा *प्रदेश अध्यक्ष नरेश उत्तम पटे...
-
Hello Friends, Pragati Media's Astrology Institute team is such a team that works with astrology and in conjunction with science. You m...
-
ਵਿਆਹਾਂ, ਦਾਹ-ਸਸਕਾਰ ਮੌਕੇ ਅੰਦਰੂਨੀ ਇਕੱਠਾਂ ਦੀ ਗਿਣਤੀ 50 ਤੇ ਬਾਹਰੀ ਗਿਣਤੀ 100 ਤੱਕ ਸੀਮਤ ਗੁਰਦਾਸਪੁਰ, 9 ਅਪ੍ਰੈਲ ( ਨੀਰਜ ਸ਼ਰਮਾ ਜਸਬੀਰ ਸਿੰਘ ) ਜ਼ਿਲਾ ਮੈਜਿਸਟਰ...
-
सोनभद्र में पर्यटन विकास कब होगा? -दीपक कुमार केसरवानी -मऊ एवं शिवद्वार के संग्रहालय में बंद ताले को देखकर लौट जाते हैं पर्यटक। -विश्व पर्...
-
जिला कानूनी सेवा अथॉरिटी पठानकोट की ओर से क्वार्टरली और अंडर ट्रायल रिव्यू कमेटी की मीटिंग की गई। पठानकोट 6 जनवरी (दीपक महाजन):-...
-
ललितपुर कस्बा बांसी ललितपुर जिले के चर्चित भू माफिया,शराब माफिया,माफिया गैंगस्टर लीलाधर दुबे एवं उसके गुर्गों द्वारा अनेक जगह पर हरिजन बस...
-
प्रत्येक बूथ पर मजबूत यूथ से बनेगी सपा सरकार : प्रेम बाल्मीकि कार्यकर्ताओं को क्रियाशील होकर करना होगा जनसंपर्क : आशीष अहारिया ल...

COMMENTS