ਗੁਰਦਾਸਪੁਰ 11 ਅਪ੍ਰੈਲ (ਜਗਜੀਤ ਸਿੰਘ ਪੱਡਾ/ਨੀਰਜ ਸ਼ਰਮਾ/ਜਸਬੀਰ ਸਿੰਘ )
*ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 3 ਤੋਂ 6 ਸਾਲ ਦੇ ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਪ੍ਰੀ-ਪ੍ਰਾਇਮਰੀ
ਜਮਾਤਾਂ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਸਾਰੀਆਂ ਖੇਡ ਗਤੀਵਿਧੀਆਂ ਕਰਵਾਉਣ ਲਈ ਮਹੀਨਾਵਾਰ ਖੇਡ ਗਤੀਵਿਧੀਆਂ ਦਾ ਕੈਲੰਡਰ ਜਾਰੀ ਕੀਤਾ ਗਿਆ ਹੈ।
*ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨੂੰ ਜਾਰੀ ਪੱਤਰ ਅਨੁਸਾਰ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਸ਼ੈਸ਼ਨ 2022-23 ਲਈ ਅਪ੍ਰੈਲ ਮਹੀਨੇ ਵਿੱਚ 13 ਮਾਰਚ ਨੂੰ ਵਿਸਾਖੀ ਦੇ ਮੌਕੇ ‘ਤੇ ਸੱਭਿਆਚਾਰ ਸੰਬੰਧੀ ਗਤੀਵਿਧੀ ਕਰਵਾਉਣ ਦੀ ਯੋਜਨਾਬੰਦੀ ਕੀਤੀ ਗਈ ਹੈ। ਇਸੇ ਤਰ੍ਹਾਂ 22 ਅਪ੍ਰੈਲ ਨੂੰ ਧਰਤ ਦਿਵਸ (ਅਰਥ ਡੇ), 17 ਮਈ ਨੂੰ ਫੋਟੋ ਫਰੇਮ ਬਣਾਉਣਾ, 30 ਜੁਲਾਈ ਨੂੰ ਤੀਜ ਮੌਕੇ ਕਾਗਜ਼ੀ ਸ਼ਿਲਪਕਾਰੀ ਕਰਦੇ ਹੋਏ ਹੱਥ-ਪੱਖੀ ਤਿਆਰ ਕਰਨਾ, 10 ਅਗਸਤ ਨੂੰ ਰੱਖੜੀ ਬਣਾਉਣ ਦੀ ਐਕਟੀਵਿਟੀ ਕੀਤੀ ਜਾਵੇਗੀ। 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ ਆਈਸਕ੍ਰੀਮ ਸਟਿਕਸ ਨਾਲ ਪੈੱਨ ਸਟੈਂਡ ਤਿਆਰ ਕਰਨਾ, 4 ਅਕਤੂਬਰ ਨੂੰ ਦੁਸਹਿਰੇ ਸਬੰਧੀ ਆਈਸ ਕ੍ਰੀਮ ਸਟਿਕਸ ਨਾਲ ਕਠਪੁੱਤਲੀ ਤਿਆਰ ਕਰਨਾ ਅਤੇ 22 ਅਕਤੂਬਰ ਨੂੰ ਦਿਵਾਲੀ ਮੌਕੇ ਦੀਵੇ/ਲੜੀਆਂ ਸਜਾਉਣ ਦੀ ਐਕਟੀਵਿਟੀ ਕਰਵਾਈ ਜਾਣੇਗੀ। ਪ੍ਰੀ-ਪ੍ਰਾਇਮਰੀ ਬੱਚਿਆਂ ਦੇ ਹੁਨਰ ਅਤੇ ਉਹਨਾਂ ਦੁਆਰਾ ਸਿੱਖੀਆਂ ਗਈਆਂ ਗਤੀਵਿਧੀਆਂ ਨੂੰ ਮਾਪਿਆਂ ਸਾਹਮਣੇ ਪੇਸ਼ ਕਰਨ ਲਈ 14 ਨਵੰਬਰ ਨੂੰ ਬਾਲ ਮੇਲਾ ਕਰਵਾਇਆ ਜਾਣਾ ਹੈ ਅਤੇ 3 ਦਸੰਬਰ 2022 ਨੂੰ ਮੁਕਟ ਬਣਾਉਣ ਦੀ ਐਕਟੀਵਿਟੀ ਕਰਵਾਈ ਜਾਵੇਗੀ। ਨਵੇਂ ਵਰ੍ਹੇ 2023 ਵਿੱਚ 25 ਜਨਵਰੀ ਨੂੰ ਬਾਲ ਗੀਤ ਮੁਕਾਬਲਾ ਅਤੇ 16 ਫਰਵਰੀ ਨੂੰ ਖੇਡ ਦਿਵਸ ਮਨਾਉਂਦਿਆਂ ਬੱਚਿਆਂ ਦੀਆਂ ਬਾਲ ਖੇਡਾਂ ਕਰਵਾਈਆਂ ਜਾਣਗੀਆਂ। 29 ਮਾਰਚ, 2023 ਨੂੰ ਬੱਚਿਆਂ ਦੇ ਮਨੋਬਲ ਵਧਾਉਣ ਅਤੇ ਪੜ੍ਹਣ ਦੀ ਰੁਚੀ ਵਿਕਸਿਤ ਕਰਨ ਲਈ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਜਾਵੇਗੀ।
*ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਮਦਨ ਲਾਲ ਸ਼ਰਮਾ ਨੇ ਦੱਸਿਆ ਕਿ ਇਹਨਾਂ ਗਤੀਵਿਧੀਆਂ ਨੂੰ ਕਰਵਾਉਣ ਸਮੇਂ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਦੀ ਅਗਵਾਈ ਅਤੇ ਮਦਦ ਕਰਨਗੇ। ਇਹਨਾਂ ਗਤੀਵਿਧੀਆਂ ਨੂੰ ਸੋਸ਼ਲ਼ ਮੀਡੀਆ ਟੀਮਾਂ ਰਾਹੀਂ ਸਕੂਲਾਂ ਦੇ ਫੇਸਬੁੱਕ ਪੇਜ਼, ਵਟਸਐਪ ਅਤੇ ਹੋਰ ਸੋਸ਼ਲ਼ ਮੀਡੀਆ ਪਲੇਟਫਾਰਮਾਂ ਰਾਹੀਂ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਡਿਪਟੀ ਡੀ.ਈ.ਓ. ਬਲਬੀਰ ਸਿੰਘ ਨੇ ਦੱਸਿਆ ਕਿ ਸਕੂਲ ਮੁਖੀਆਂ ਵੱਲੋਂ ਜਿਸ ਦਿਨ ਇਹ ਗਤੀਵਿਧੀਆਂ ਕਰਵਾਈਆਂ ਜਾਣ ਉਸ ਦਿਨ ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਵੀ ਸਕੂਲ ਵਿੱਚ ਸੱਦਾ ਦਿੱਤਾ ਜਾਵੇ। ਬੱਚਿਆਂ ਦੁਆਰਾ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ ਨੂੰ ਸਕੂਲ ਦੇ ਵਿੱਚ ਢੁਕਵੀਂ ਥਾਂ ‘ਤੇ ਡਿਸਪਲੇ ਵੀ ਕੀਤਾ ਜਾਵੇ। ਇਸ ਨਾਲ ਜਿੱਥੇ ਬੱਚਿਆਂ ਦੇ ਮਾਪਿਆਂ ਦਾ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਵਧੇਗਾ, ਉੱਥੇ ਵਿਦਿਆਰਥੀਆਂ ਵਿੱਚ ਵੀ ਆਤਮਵਿਸ਼ਵਾਸ ਪੈਦਾ ਹੋਵੇਗਾ। ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਜਸਪਿੰਦਰ ਸਿੰਘ ਵੀ ਹਾਜ਼ਰ ਸੀ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थौलधार।। धनोल्टी विधानसभा क्षेत्र के पंचायत चुनाव पर्यवेक्षकों अतर सिंह तोमर (पूर्व राज्य मंत्री)व जोगिंदर पुंडीर(किसान मोर्चा प्रदेश अध्यक्...
-
देहरादून।।थौलधार विकास समिति देहरादून के प्रथम वार्षिक सम्मेलन का भव्य आयोजन रविवार को थौलधार क्षेत्र के श्रेष्ठ वेडिंग पॉइंट में संपन्न हुआ...
-
टिहरी गढ़वाल।।(सू.वि.) जिलाधिकारी टिहरी गढ़वाल के निर्देशन में चारधाम यात्रा को सुचारु एवं सुरक्षित बनाने हेतु मंगलवार को तहसीलदार टिहरी मौ....
-
*डिस्ट्रिक्ट बार एसोसिएशन ने दी सेवानिवृत्त जिला जज रविंद्र विक्रम सिंह को विदाई* ...
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
देहरादून।।त्रिस्तरीय पंचायत चुनाव की अधिसूचना जारी 25 जून से नामांकन प्रक्रिया,आज से आचार संहिता लागू। उत्तराखंड में पंचायत चुना...
-
ਬਟਾਲਾ 11 ਜੂਨ, (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਕਬੀਰ ਭਵਨ ਧਰਮ ਸਾਲਾ ਸਭਾ (ਰਜਿ) ਕਮੇਟੀ ਵੱਲੋਂ ਸਮੂਹ ਸੰਗ...
COMMENTS