ਬਟਾਲਾ, 28 ਅਪ੍ਰੈਲ ( ਨੀਰਜ ਸ਼ਰਮਾ ਜਸਬੀਰ ਸਿੰਘ ) - ਬਟਾਲਾ ਦੀ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਨੇ ਸਾਂਝੇ ਤੌਰ ’ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਫਸਲਾਂ ਦੇ ਰਹਿੰਦਖੂੰਦ ਨੂੰ ਅੱਗ ਬਿਲਕੁਲ ਨਾ ਲਗਾਈ ਜਾਵੇ ਕਿਉਂਕਿ ਅਜਿਹਾ ਕਰਨ ਨਾਲ ਵੱਡੀਆਂ ਅੱਗ ਦੀ ਘਟਨਾਵਾਂ ਵਿੱਚ ਬਹੁਤ ਜਿਆਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨਾੜ ਨੂੰ ਅੱਗ ਲਗਾਉਣ ਨਾਲ ਜਿਥੇ ਖੇਤ ਦੀ ਉਪਜਾਊ ਸ਼ਕਤੀ ਘੱਟਦੀ ਹੈ ਓਥੇ ਇਸ ਨਾਲ ਖੇਤਾਂ ਤੇ ਸੜਕਾਂ ਕਿਨਾਰੇ ਰੁੱਖ ਸੜ ਕੇ ਸੁਆਹ ਹੋ ਜਾਂਦੇ ਹਨ ਅਤੇ ਕਈ ਵਾਰ ਰਾਹਗੀਰ ਵੀ ਇਸ ਅੱਗ ਦੀ ਲਪੇਟ ਵਿੱਚ ਆ ਜਾਂਦੇ ਹਨ।
ਫਾਇਰ ਸਟੇਸ਼ਨ ਇੰਚਾਰਚ ਸੁਰਿੰਦਰ ਸਿੰਘ ਢਿਲੋਂ, ਫਾਇਰ ਅਫ਼ਸਰ ਉਂਕਾਰ ਸਿੰਘ ਤੇ ਨੀਰਜ਼ ਸ਼ਰਮਾਂ, ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਲੈਕਚਰਾਰ ਜਸਬੀਰ ਸਿੰਘ ਅਤੇ ਸਿਵਲ ਡਿਫੈਂਸ ਵਲੰਟੀਅਰਜ਼ ਵੱਲੋਂ ਅੱਜ ਸਥਾਨਕ ਫਾਇਰ ਸਟੇਸ਼ਨ ਵਿਖੇ ਮੀਟਿੰਗ ਕੀਤੀ ਅਤੇ ਅੱਗ ਦੀ ਘਟਨਾਵਾਂ ਉੱਤੇ ਕਾਬੂ ਪਾਉਣ ਬਾਰੇ ਵਿਚਾਰ ਕੀਤੀ ਗਈ।
ਫਾਇਰ ਸਟੇਸ਼ਨ ਇੰਚਾਰਚ ਸੁਰਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਬਟਾਲਾ ਫਾਇਰ ਬ੍ਰਿਗੇਡ ਨੂੰ ਰੋਜ਼ਾਨਾ 10-13 ਦੇ ਕੀਰਬ ਫਾਇਰ ਕਾਲਾਂ ਆ ਰਹੀਆਂ ਹਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਿਨ੍ਹਾਂ ਸਮਾਂ ਗੁਆਏ ਤੁਰੰਤ ਅੱਗ ਉੱਪਰ ਕਾਬੂ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਜਦੋਂ ਫਾਇਰ ਬ੍ਰਿਗੇਡ ਦੇ ਕਰਮੀ ਆਪਣੀ ਜਾਨ ’ਤੇ ਖੇਡ ਕੇ ਅੱਗ ਉੱਪਰ ਕਾਬੂ ਪਾ ਰਹੇ ਹੁੰਦੇ ਹਨ ਤਾਂ ਕੁਝ ਲੋਕ ਸਹਿਯੋਗ ਕਰਨ ਦੀ ਥਾਂ ਫਾਇਰ ਫਾਈਟਰਾਂ ਦੇ ਕੰਮ ਵਿੱਚ ਰੁਕਾਵਟ ਪਾਉਂਦੇ ਹਨ ਜੋ ਕਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਸਮੇਂ ਲੋਕਾਂ ਨੂੰ ਫਾਇਰ ਫਾਈਟਰਾਂ ਦੀ ਸਲਾਹ ਅਨੁਸਾਰ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਜੋ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਅੱਗ ਤੋਂ ਬਚਾਅ ਕਰਨ ਦੇ ਗੁਰ ਸਿੱਖਣ ਅਤੇ ਆਪਣੀ ਅਤੇ ਸਮਾਜ ਦੀ ਸੇਫਟੀ ਲਈ ਕੰਮ ਕਰਨ।
ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਕਿਨਾਰੇ ਆਪਣਾ ਸਮਾਨ ਨਾ ਰੱਖਣ ਤਾਂ ਜੋ ਐਮਰਜੈਂਸੀ ਵਾਹਨ ਬਿਨ੍ਹਾਂ ਕਿਸੇ ਰੁਕਾਵਟ ਦੇ ਮੌਕੇ ’ਤੇ ਪਹੁੰਚ ਸਕਣ। ਇਸ ਮੌਕੇ ਫਾਇਰ ਸੇਫਟੀ ਇੰਸੀਚਿਊਟ ਵਲੋਂ ਫਾਇਰ ਫਾਈਟਰਾਂ ਦਾ ਮਾਣ ਸਤਿਕਾਰ ਕਰਦੇ ਹੋਏ ਉਹਨਾਂ ਦੀਆਂ ਸੇਵਾਵਾ ਬਦਲੇੇ ਟੀ ਸ਼ਰਟਾਂ ਤੇ ਪੈਨ ਭੇਟ ਕੀਤੇ ਗਏ।
[Important News]$type=slider$c=4$l=0$a=0$sn=600$c=8
अधिक खबरे देखे .
-
जिला पठानकोट से सटे जम्मू कश्मीर की सीमा चौकियों पर खनन सामग्री की रैंडम चेकिंग के लिए जिला प्रशासन द्वारा टीमें गठित पठानकोट, 10 दिसंबर (...
-
जिला परिषद और ब्लॉक समिति चुनावों के संबंध में किए गए कार्यों की समीक्षा के लिए उपायुक्त ने प्रशासनिक अधिकारियों के साथ एक विशेष बैठक की। ...
-
ग्रीनलैंड क्रिकेट क्लब द्वारा आयोजित 47वें टूर्नामेंट में पठानकोट क्रिकेट क्लब ने दीनानगर क्रिकेट टीम को हराकर फाइनल में जगह बनाई। ---पठानक...
-
हल्का भोआ में कांग्रेस और बीजेपी को लगा बड़ा झटका पूर्व ब्लॉक समिति चेयरमैन सहित दर्जनों परिवार मंत्री कटारूचक्क के नेतृत्व में 'आप...
-
18 पंजाव रैलीमैट (हर मैदान फतेह) का बैटल हौनर ब्राचील पास अँड वाली मलिक 1971 युद्ध का विजय दिवस समारोह। पठानकोट 8 दिसम्बर 2025 (दीपक महाज...
-
4 से 6 दिसंबर तक पठानकोट और गुरदासपुर ज़िले के प्रत्येक ख़ज़ाना कार्यालय में पेंशनभोगियों की EKYC करके पेंशनभोगी सेवा पोर्टल से जोड़ा जाएगा ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिला परिषद एवं ब्लॉक समिति (पंचायत समिति) चुनाव, 2025 के दौरान किसी भी प्रकार के हथियार ले जाने पर प्रतिबंध के आदेश जारी पठानकोट, 1 दिसंबर...
-
ਗੁਰਦਾਸਪੁਰ 02 ਮਾਰਚ ਫ਼ਰਵਰੀ( ਜਗਜੀਤ ਸਿੰਘ ਪੱਡਾ ਨੀਰਜ ਸ਼ਰਮਾ ਜਸਬੀਰ ਸਿੰਘ) *ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਅਤੇ ਡਾਇਰੈਕਟਰ ਜਨਰਲ ਸਕੂਲ ਸਿੱ...
-
राष्ट्रीय लोक अदालत में 9268 मामले पेश किए गए, 7719 का निपटारा किया गया 49,84,41,426 रुपये के मुआवज़े दिए गए पठानकोट,दिसंबर (दीपक महाजन )...

COMMENTS