ਅੰਮ੍ਰਿਤਸਰ,7 ਫਰਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਅੱਜ ਹਲਕਾ ਅਟਾਰੀ ‘ਚ ਉਸ ਵੇਲੇ ਭਾਜੜਾ ਪੈ ਗਈਆਂ, ਜਦ ਪਿੰਡ ਰਾਜੇਵਾਲ ਦੇ ਸੈਕੜੇ ਪਰਿਵਾਰਾਂ ਨੇ ਰਿਪਬਲੀਕਰਨਪਾਰਟੀ ਆਫ ਪੰਜਾਬ ਦੇ ਉਮੀਦਵਾਰ ਅਵਤਾਰ ਸਿੰਘ ਘਰਿੰਡਾ ਦੇ ਹੱਕ ਵਿਚ ਚੱਲਣ ਦਾ ਪ੍ਰਣ ਕੀਤਾ। ਇਕ ਭਰਵੀ ਮੀਟਿੰਗ ਦੋਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਇੰਨ੍ਹਾਂ ਅਕਾਲੀਆਂ ਤੇ ਕਾਂਗਰਸੀਆਂ ਨੇ ਅੱਜ ਤੱਕ ਗਰੀਬ ਵਰਗ ਨੂੰ ਸਿਰਫ ਤੇ ਸਿਰਫ ਵੋਟ ਬੈਂਕ ਵਜੋਂ ਵਰਤਿਆਂ ਹੈ ਅਤੇ ਸਾਡੀ ਅੱਜ ਤੱਕ ਕਿਸੇ ਲੀਡਰ ਨੇ ਸਾਰ ਨਹੀਂ ਲਈ।
ਉਨ੍ਹਾਂ ਕਿਹਾ ਕਿ ਅਸੀ ਹੁਣ ਲੋਕਾਂ ਦੇ ਹਰਮਨ ਪਿਆਰੇ ਲੀਡਰ ਅਤੇ ਆਰ.ਪੀ.ਆਈ ਦੇ ਉਮੀਦਵਾਰ ਅਵਤਾਰ ਸਿੰਘ ਘਰਿੰਡਾ ਨੂੰ ਆਪਣੀ ਇੱਕ-ਇੱਕ ਕੀਮਤੀ ਵੋਟ ਪਾ ਕੇ ਹਲਕੇ ਦਾ ਵਿਧਾਇਕ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਗੇ। ਇਸ ਮੌਕੇ ਸ ਅਵਤਾਰ ਸਿੰਘ ਘਰਿੰਡਾ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਮੈਂ ਇਕ ਗਰੀਬ ਪਰਿਵਾਰ ਨਾਲ ਸਬੰਧਤ ਹਾਂ ਅਤੇ ਜ਼ਮੀਨ ਨਾਲ ਜੁੜਿਆ ਹੋਇਆ ਹਾਂ ਤੇ ਤੁਹਾਡੇ ਵਿੱਚੋ ਹੀ ਨਿਕਲਿਆਂ ਹਾਂ, ਮੈਨੂੰ ਪਤਾ ਹੈ ਕਿ ਗਰੀਬੀ ਕੀ ਚੀਜ਼ ਹੁੰਦੀ ਹੈ,ਪਰ ਇੰਨ੍ਹਾਂ ਅਕਾਲੀਆਂ-ਕਾਂਗਰਸੀਆਂ ਨੇ ਹਰ ਚੋਣਾਂ ਵਿਚ ਫਿਕਸ ਮੈਚ ਖੇਡ ਕੇ ਹਮੇਸ਼ਾ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀਆਂ ਆਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਮਾਂ ਹੈ ਕਿ ਅਸੀ ਸਾਰੇ ਇਕ ਜੁੱਟ ਹੋ ਕੇ ਇੰਨ੍ਹਾਂ ਪਾਰਟੀਆਂ ਨੂੰ ਇੱਟ ਦਾ ਜ਼ਵਾਬ ਪੱਥਰ ਵਿਚ ਦੇਣ ਲਈ ਤਿਆਰ ਬਰ ਤਿਆਰ ਰਹੀਏ। ਸ. ਘਰਿੰਡਾ ਨੇ ਅਖੀਰ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਜਦ ਵੀ ਅਕਾਲੀ-ਕਾਂਗਰਸੀ ਵੋਟਾਂ ਮੰਗਣ ਆਉਣ ਤਾਂ ਉਨ੍ਹਾਂ ਕੋਲੋ ਇਲਾਕੇ ਦੇ ਵਿਕਾਸ ਕਾਰਜ਼ਾਂ, ਬੇਰੁਜ਼ਗਾਰੀ ਅਤੇ ਵੱਧ ਰਹੇ ਨਸ਼ਿਆਂ ਸਬੰਧੀ ਸਵਾਲ ਜਰੂਰ ਪੁੱਛਣ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS