ਸਰਕਾਰ ਪੇ ਕਮਿਸ਼ਨ ਦੀਆਂ ਖਾਮੀਆਂ ਨੂੰ ਦੂਰ ਕਰੇ- ਅਸ਼ਵਨੀ ਕੁਮਾਰ, ਸੁਰਿੰਦਰ ਮਹਾਜਨ
ਅੰਮ੍ਰਿਤਸਰ,7 ਦਸੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਇੰਜੀਨੀਅਰਾਂ ਵੱਲੋ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਸੱਦੇ ਤੇ 6ਵੇਂ ਤਨਖਾਹ
ਕਮਿਸ਼ਨ ਦੀਆਂ ਖਾਮੀਆਂ ਵਿਰੁੱਧ ਮੁਹਾਲੀ ਵਿਖੇ 2 ਦਸੰਬਰ ਤੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਵਿੱਚ 9 ਦਸੰਬਰ ਨੂੰ ਜਿਲ੍ਹਾ ਅੰਮ੍ਰਿਤਸਰ ਦੇ ਇੰਜੀਨੀਅਰਜ਼ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨਗੇ। ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਸਥਾਨਿਕ ਸਰਕਲ ਦਫਤਰ ਵਿਖੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੌਂਸਲ ਪੰਜਾਬ ਦੇ ਚੇਅਰਮੈਨ ਇੰਜੀ: ਸੁਖਮਿੰਦਰ ਸਿੰਘ ਲਵਲੀ, ਇੰਜੀ: ਅਸ਼ਵਨੀ ਕੁਮਾਰ ਅਤੇ ਇੰਜੀ: ਸੁਰਿੰਦਰ ਮਹਾਜਨ ਨੇ ਕਿਹਾ ਕਿ ਪਹਿਲਾਂ ਜੂਨੀਅਰ ਇੰਜੀਨੀਅਰ ਨੂੰ ਤਨਖਾਹ 4800 ਰੁਪਏ ਗ੍ਰੇਡ ਪੇ ਨਾਲ ਮਿਲਦੀ ਸੀ ਪਰ 6ਵੇਂ ਤਨਖਾਹ ਕਮਿਸ਼ਨ ਵਿੱਚ ਨਵਾਂ ਇਸ ਨੂੰ ਘਟਾ ਕੇ ਗ੍ਰੇਡ ਪੇ 3800 ਰੁਪਏ ਕਰ ਦਿੱਤਾ ਗਿਆ ਹੈ,ਜਿਸ ਦੀ ਜੇ ਈ ਕੌਂਸਲ ਪੁਰਜ਼ੋਰ ਨਿਖੇਧੀ ਕਰਦੀ ਹੈ।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਇੰਜੀ: ਤੀਰਥ ਸਿੰਘ ਸਰਲੀ,ਇੰਜੀ:ਰੋਹਿਤ ਮੈਹਰਾ ਅਤੇ ਇੰਜੀ: ਸਿਮਰਦੀਪ ਸਿੰਘ ਨੇ ਕਿਹਾ ਕਿ ਇਸ ਪਹਿਲਾਂ ਜੇ ਈ/ਏ ਈ ਨੂੰ ਫੀਲਡ ਵਿੱਚ ਕੰਮ ਕਰਨ ਲਈ 30 ਲੀਟਰ ਪੈਟਰੋਲ ਮਿਲਦਾ ਸੀ ਜਿਸ ਨੂੰ ਵਧਾ ਕੇ 80 ਲੀਟਰ ਪੈਟਰੋਲ ਭੱਤਾ ਕਰਨ ਦੀ ਇੰਜੀਨੀਅਰ ਮੰਗ ਕਰ ਰਹੇ ਸਨ,ਪਰ ਨਵੇਂ ਪੇ ਕਮਿਸ਼ਨ ਵਿੱਚ ਪਹਿਲਾਂ ਮਿਲਦਾ ਪੈਟਰੋਲ ਭੱਤਾ ਵੀ ਸਰਕਾਰ ਵੱਲੋ ਖੋਹ ਲਿਆ ਗਿਆ ਹੈ।ਜਿਸ ਕਰਕੇ ਜੂਨੀਅਰ ਇੰਜੀਨੀਅਰ ਵਰਗ ਵਿੱਚ ਭਾਰੀ ਨਿਰਾਸ਼ਤਾ ਅਤੇ ਰੋਸ ਪਾਇਆ ਜਾ ਰਿਹਾ ਹੈ।ਧਰਨੇ ਨੂੰ ਸੰਬੋਧਨ ਕਰਦਿਆਂ ਇੰਜੀ:ਧਰਮਿੰਦਰ ਸਿੰਘ,ਇੰਜੀ:ਇੰਦਰਜੀਤ ਸਿੰਘ ਅਤੇ ਇੰਜੀ:ਓਂਕਾਰ ਸਿੰਘ ਨੇ ਕਿਹਾ ਕਿ ਇੰਜੀਨੀਅਰ ਵਰਗ ਸੂਬੇ ਦੇ ਵਿਕਾਸ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਪੰਜਾਬ ਨੂੰ ਹੋਰ ਤਰੱਕੀ ਦੀਆਂ ਲੀਹਾਂ ਤੇ ਲਿਜਾਣਾ ਚਾਹੁੰਦੇ ਹਨ,ਪ੍ਰੰਤੂ ਸਰਕਾਰ ਵੱਲੋ ਜੇ ਈ ਵਰਗ ਨਾਲ ਇਹ ਵੱਡੀ ਬੇਇਨਸਾਫ਼ੀ ਕਰਕੇ ਉਨ੍ਹਾਂ ਦਾ ਮਨੋਬਲ ਕਮਜ਼ੋਰ ਕੀਤਾ ਜਾ ਰਿਹਾ ਹੈ।ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜੀ:ਲੱਕੀ ਨਾਗਪਾਲ, ਇੰਜੀ: ਸਤਨਾਮ ਸਿੰਘ,ਇੰਜੀ: ਵਿਕਰਮ ਸਿੰਘ,ਇੰਜੀ:ਦੀਪਕ ਮਹਾਜਨ, ਇੰਜੀ:ਹਰਜੀਤ ਭੁਚਰ,ਇੰਜੀ: ਕਸਮੀਰ ਸਿੰਘ ਰਟੌਲ,ਇੰਜੀ:ਗੁਰਜੋਤ ਸਿੰਘ,ਇੰਜੀ:ਸਿਮਰਨਦੀਪ ਸਿੰਘ, ਇੰਜੀ:ਸਰਬਜੀਤ ਸਿੰਘ, ਇੰਜੀ: ਮਨਜੀਤ ਕੁਮਾਰ,ਇੰਜੀ:ਉਪਕਾਰ ਸਿੰਘ ਕੋਹਲੀ,ਇੰਜੀ:ਗੁਰਿੰਦਰਜੀਤ ਸਿੰਘ ਸੰਧੂ,ਇੰਜੀ:ਗੁਰਮਿੰਦਰ ਸਿੰਘ,ਇੰਜੀ:ਸੁਮੇਸ ਜੋਸ਼ੀ, ਇੰਜੀ: ਅਜੇਪਾਲ ਸਿੰਘ,ਇੰਜੀ:ਰਣਬੀਰ ਸਿੰਘ,ਇੰਜੀ: ਰੋਹਿਤ ਪ੍ਰਭਾਕਰ ਆਦਿ ਵੀ ਹਾਜ਼ਰ ਸਨ।
ਫੋਟੋ ਕੈਪਸਨ-:ਕੌਂਸਲ ਆਫ ਡਿਪਲੋਮਾ ਇੰਜੀਨੀਅਰ ਵੱਲੋ ਸਰਕਾਰ ਵਿਰੁੱਧ ਚੱਲ ਰਹੇ ਰੋਸ ਧਰਨੇ ਵਿੱਚ ਬੈਠੇ ਇੰਜੀ: ਸੁਰਿੰਦਰ ਮਹਾਜਨ,ਇੰਜੀ: ਅਸ਼ਵਨੀ ਕੁਮਾਰ,ਇੰਜੀ:ਰੋਹਿਤ ਮਹਿਰਾ ਅਤੇ ਹੋਰ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थौलधार।। धनोल्टी विधानसभा क्षेत्र के पंचायत चुनाव पर्यवेक्षकों अतर सिंह तोमर (पूर्व राज्य मंत्री)व जोगिंदर पुंडीर(किसान मोर्चा प्रदेश अध्यक्...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
देहरादून।।थौलधार विकास समिति देहरादून के प्रथम वार्षिक सम्मेलन का भव्य आयोजन रविवार को थौलधार क्षेत्र के श्रेष्ठ वेडिंग पॉइंट में संपन्न हुआ...
-
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਪਠਾਨਕੋਟ ਪ੍ਰੈਸ ਨੋਟ -3 ----- ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਘਰੋਟਾ ਬਲਾਕ ਦੀਆਂ ਪੰਚਾਇ...
-
ਬਟਾਲਾ 11 ਜੂਨ, (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਕਬੀਰ ਭਵਨ ਧਰਮ ਸਾਲਾ ਸਭਾ (ਰਜਿ) ਕਮੇਟੀ ਵੱਲੋਂ ਸਮੂਹ ਸੰਗ...
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
COMMENTS