ਬਕਾਇਆ ਮੰਗਾਂ ਤੇ ਸੰਘਰਸ਼ ਰਹੇਗਾ ਜਾਰੀ ਜਲਦੀ ਹੀ ਅਗਲੇ ਐਕਸ਼ਨ ਸਬੰਧੀ ਰਣਨੀਤੀ ਹੋਵੇਗੀ ਤਹਿ- ਸੈਣੀ,ਸੰਧੂ
ਅੰਮ੍ਰਿਤਸਰ,9 ਨਵੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ ਅਤੇ ਸੂਬਾਈ ਜਨਰਲ ਸਕੱਤਰ ਮਨਜਿੰਦਰ ਸਿੰਘ ਸੰਧੂ ਨੇ ਸਾਂਝੇ ਰੂਪ ਵਿੱਚ ਪ੍ਰੈੱਸ ਨੂੰ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ
ਪੰਜਾਬ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐੱਸ.ਐੱਮ.ਐੱਸ.ਯੂ.) ਜੋ ਕਿ ਸਮੂਹ ਵਿਭਾਗਾਂ ਦੀ ਸੂਬਾ ਪੱਧਰੀ ਕਲੈਰੀਕਲ ਕਾਮਿਆਂ ਦੀ ਸਾਂਝੀ ਜਥੇਬੰਦੀ ਹੈ ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਇਸ ਦਾ ਅਹਿਮ ਅੰਗ ਹੈ ਦੀ ਕਲਮ ਛੋੜ ਹੜਤਾਲ ਜੋ ਕਿ 8 ਅਕਤੂਬਰ ਤੋਂ ਪੂਰੇ ਪੰਜਾਬ ਵਿੱਚ ਚੱਲ ਰਹੀ ਸੀ ਪੀ ਐਸ ਐਮ ਐਸ ਯੂ ਦੀ ਸੂਬਾ ਕਮੇਟੀ ਵੱਲੋਂ ਭੇਜੇ ਗਏ ਮੰਗ ਪੱਤਰ ਵਿੱਚ ਦਰਸਾਈਆਂ ਚਾਰ ਅਹਿਮ ਮੰਗਾਂ ਪੂਰੀਆਂ ਕਰਨ ਤੇ ਕਲਮਛੋੜ ਹੜਤਾਲ ਕੁਝ ਸਮੇ ਲਈ ਮੁਲਤਵੀ ਕਰ ਦਿੱਤੀ ਗਈ ਹੈ।ਦਫ਼ਤਰੀ ਕੰਮ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੇ ਖਜਾਨਿਆਂ ਵਿੱਚ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੇ ਤਨਖ਼ਾਹਾਂ ਦੇ ਬਿੱਲ ਖ਼ਜ਼ਾਨਾ ਦਫ਼ਤਰ ਪਹੁੰਚ ਗਏ, ਜੋ ਦੇਰ ਸ਼ਾਮ ਤੱਕ ਕਲੀਅਰ ਹੋ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਕੁਝ ਮੰਗਾਂ ਮੰਨ ਕੇ ਉਹਨਾ ਦਾ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਅਤੇ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਤਾਲਮੇਲ ਕਮੇਟੀ, ਪੈਰਾ-ਮੈਡੀਕਲ ਸਟਾਫ਼,ਅਤੇ ਦਰਜਾ 4 ਕਰਮਚਾਰੀ ਐਸੋਸੀਏਸ਼ਨ ਵੱਲੋ ਤਨਖਾਹ ਅਤੇ ਦੀਵਾਲੀ ਫੈਸਟੀਵਲ ਅਲਾਉਂਸ ਦੇ ਬਿੱਲ ਖ਼ਜ਼ਾਨੇ ਪ੍ਰਾਪਤ ਕਰਕੇ ਕਲੀਅਰ ਕਰਨ ਦੀ ਮੰਗ ਕੀਤੀ ਗਈ ਸੀ,ਤਾਂ ਜੋ ਘੱਟ ਤਨਖ਼ਾਹ ਵਾਲੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਦਾ ਅਹਿਮ ਖਿਆਲ ਰੱਖਦੇ ਹੋਏ ਇੱਕ ਦਿਨ ਪਹਿਲਾਂ ਬਿੱਲ ਪਾਸ ਕਰ ਦਿੱਤੇ ਗਏ ਸਨ।ਇਸ ਸੰਬੰਧੀ ਸੂਚਨਾ ਮਿਲਦਿਆਂ ਹੀ ਵਿਭਾਗਾਂ ਦੇ ਕਰਮਚਾਰੀ ਜਿਹਨਾਂ ਵੱਲੋ ਤਨਖਾਹਾਂ ਦੇ ਬਿੱਲ ਤਿਆਰ ਕੀਤੇ ਗਏ ਸਨ ਖਜਾਨਾ ਦਫਤਰਾਂ ਵਿਖੇ ਟੋਕਨ ਲਗਾਉਣ ਲਈ ਪਹੁੰਚ ਗਏ,ਬਿੱਲ ਕਲੀਅਰੈਂਸ ਤੋਂ ਬਾਅਦ ਤਨਖਾਹ ਦਾ ਲਗਭਗ 35% ਭੁਗਤਾਨ ਕੀਤਾ ਜਾ ਚੁੱਕਾ ਹੈ।ਤਨਖਾਹਾਂ ਅਤੇ ਦੀਵਾਲੀ ਫੈਸਟੀਵਲ ਅਲਾਉਂਸ ਮਿਲਣ ਨਾਲ ਹੁਣ ਮੁਲਾਜ਼ਮਾਂ ਦੇ ਚਿਹਰਿਆਂ ਤੇ ਖੁਸ਼ੀ ਝਲਕ ਰਹੀ ਹੈ।ਉਨ੍ਹਾਂ ਦੱਸਿਆ ਕਿ ਪੀ ਐਸ ਐਮ ਐਸ ਯੂ ਦੀ ਸੂਬਾ ਕਮੇਟੀ ਵੱਲੋਂ ਹੜਤਾਲ ਨੂੰ ਸਿਰਫ਼ ਕੁਝ ਸਮੇਂ ਲਈ ਮੁਲਤਵੀ ਕੀਤਾ ਗਿਆ ਹੈ।ਪੀ ਐਸ ਐਮ ਐਸ ਯੂ ਸੂਬਾ ਕਮੇਟੀ ਵੱਲੋਂ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਸੂਬਾ ਪੱਧਰੀ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰਣਨੀਤੀ ਬਾਰੇ ਜਲਦ ਹੀ ਫੈਸਲਾ ਆ ਜਾਵੇਗਾ।ਉਨ੍ਹਾਂ ਵਿਸਥਾਰਪੂਰਵਕ ਦੱਸਿਆ ਕਿ
ਸਰਕਾਰ ਵੱਲੋ ਮੰਨੀਆਂ ਗਈਆਂ ਮੰਗਾਂ ਜਿਵੇਂ ਡੀਏ ਵਿੱਚ 11% ਵਾਧਾ ਕਰਕੇ 28% ਤੱਕ ਕਰ ਦਿੱਤਾ ਗਿਆ ਹੈ।ਪਹਿਲਾਂ 17 ਫੀਸਦੀ ਡੀ.ਏ. ਸੀ ਹੁਣ 11% ਡੀਏ ਵਿੱਚ ਵਾਧੇ ਤੋਂ ਬਾਅਦ ਮੁਲਾਜ਼ਮਾਂ ਨੂੰ ਘੱਟੋ-ਘੱਟ 3-4 ਹਜ਼ਾਰ ਰੁਪਏ ਦਾ ਲਾਭ ਮਿਲੇਗਾ।ਮਿਤੀ 1/1/2016 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਨੂੰ ਵੀ ਹੁਣ ਉਹਨਾਂ ਦੀ ਬੇਸਿਕ ਵਿੱਚ 113% ਡੀ ਏ ਮਰਜ ਕਰਕੇ 15% ਤਨਖਾਹ ਕਮਿਸ਼ਨ ਦਾ ਲਾਭ ਮਿਲੇਗਾ।ਇਸ ਤੋਂ ਇਲਾਵਾ ਕਰਮਚਾਰੀ ਤਰੱਕੀ ਦੀ ਮਿਤੀ ਤੋਂ ਵਧਿਆ ਹੋਇਆ ਤਨਖਾਹ ਕਮਿਸ਼ਨ ਲੈਣ ਲਈ ਵੀ ਆਪਸ਼ਨ ਦੇ ਸਕਣਗੇ।ਤਨਖਾਹ ਕਮਿਸ਼ਨ ਵਿੱਚ ਘੱਟੋ-ਘੱਟ ਜੋ 15% ਵਾਧਾ ਕੀਤਾ ਗਿਆ ਸੀ ਜਿਸ ਦਾ ਬਕਾਇਆ ਮਿਲਣਯੋਗ ਨਹੀ ਸੀ ,ਉਸਦਾ ਦਿੱਤੇ ਹੋਏ ਫੈਕਟਰ ਮੁਤਾਬਕ ਬਕਾਇਆ ਵੀ ਮਿਲਣਯੋਗ ਹੋਵੇਗਾ।ਇਸ ਤੋਂ ਇਲਾਵਾ ਹੋਰ ਬਕਾਇਆ ਮੰਗਾਂ ਲਈ
ਯੂਨੀਅਨ ਵੱਲੋ ਸੰਘਰਸ਼ ਜਾਰੀ ਰਹੇਗਾ।ਜਿਸ ਵਿੱਚ 31/12/2015 ਨੂੰ ਆਖਰੀ ਬੇਸਿਕ ਤਨਖਾਹ ਉਪਰ 125% ਡੀ.ਏ ਦਾ ਰਲੇਵਾਂ ਕਰਕੇ ਉਸ ਉੱਪਰ 20% ਲਾਭ ਦੇਣ, ਹੁਣ ਤੱਕ ਦੇ 113% ਡੀ.ਏ ਮਰਜ ਕਰਕੇ ਵੱਧ ਤੋਂ ਵੱਧ 15% ਦਾ ਲਾਭ ਦਿੱਤਾ ਗਿਆ ਹੈ ਜੋ ਕਿ ਜਥੇਬੰਦੀਆਂ ਨੂੰ ਮੰਨਜੂਰ ਨਹੀ ਹੈ।ਮਿਤੀ 01/07/2021 ਤੋਂ ਸੈਂਟਰ ਦੀ ਤਰਜ ਤੇ 28% ਤੋਂ 31% ਤੱਕ ਪੈਂਡਿੰਗ ਡੀ.ਏ ਦੀ ਕਿਸ਼ਤ ਤੁਰੰਤ ਰਲੀਜ ਕੀਤੀ ਜਾਵੇ। 01/ 04/ 2004 ਤੋਂ ਬਾਅਦ ਭਰਤੀ ਹੋਏ ਸਾਰੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ,ਤਰਸ ਦੇ ਆਧਾਰ 'ਤੇ ਭਰਤੀ ਕੀਤੇ ਗਏ ਕਰਮਚਾਰੀਆਂ ਲਈ ਟਾਈਪ ਟੈਸਟ ਤੋਂ ਛੋਟ ਦੇ ਕੇ ਉਸ ਦੀ ਥਾਂ 'ਤੇ ਕੰਪਿਊਟਰ ਕੋਰਸ ਲਾਗੂ ਕਰਨ,
6ਵੇਂ ਤਨਖਾਹ ਕਮਿਸ਼ਨ ਦਾ ਲਾਭ 2.72% ਨਾਲ ਦਿੱਤਾ ਜਾਵੇ ।
01/7/2015 ਤੋਂ 31/12/2015 ਤੱਕ ਦੇ 119% ਅਤੇ 01 /01/ 2016 ਤੋਂ 31/10/2016 ਤੱਕ 125% ਦੇ ਡੀ. ਏ. ਦੇ ਪੈਂਡਿੰਗ ਬਕਾਏ ਦੇਣ ਲਈ ਤੁਰੰਤ ਨੋਟੀਫਿਕੇਸ਼ਨ ਵੀ ਜਲਦੀ ਜਾਰੀ ਕੀਤੇ ਜਾਣ।ਇਸ ਤੋਂ ਇਲਾਵਾ ਉਕਤ ਆਗੂਆਂ ਨੇ ਦੱਸਿਆ ਕਿ ਮਨਿਸਟੀਰੀਅਲ ਸਰਵਿਸ ਯੂਨੀਅਨ ਵੱਲੋ ਪਹਿਲਾਂ ਤੋਂ ਭੇਜੇ ਗਏ ਮੰਗ ਪੱਤਰਾਂ ਵਿੱਚ ਦਰਸਾਈਆਂ ਸਾਰੀਆਂ ਮੰਗਾਂ ਤੁਰੰਤ ਮੰਨੇ ਜਾਣ ਦੇ ਸੰਬੰਧੀ ਸੰਘਰਸ਼ ਜਾਰੀ ਰਹੇਗਾ।ਜਿਸ ਦਾ ਸੂਬਾ ਕਮੇਟੀ ਦੀ ਅਗਲੇਰੀ ਹੋਣ ਵਾਲੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਪਠਾਨਕੋਟ ਪ੍ਰੈਸ ਨੋਟ -3 ----- ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਵਿਕਾਸ ਕਾਰਜਾਂ ਨੂੰ ਲੈ ਕੇ ਘਰੋਟਾ ਬਲਾਕ ਦੀਆਂ ਪੰਚਾਇ...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
राजस्थान में चल रही है बीना पेपर के बस बस वालो के पास न ही है पेपर, ना ही मानते है किसी तरह के सरकारी नियम को. राजस्थान जितनी सुंदर और Touri...
-
शाहजहांपुर जेल में बंधिया के बेहतर स्वास्थ्य एवं बीमारियों से बचाव के लिए विशाल चिकित्सा शिविर आयोजित किया गया जिसमें शहर के जाने-माने वि...
-
करणी सेना हिमाचल प्रदेश की महिला शक्ति पिंकी शर्मा ने कहा की हिमाचल प्रदेश में करणी सेना ( Karni Army Himachal Pradesh )पिछले 2 सालों से का...
-
ਬਟਾਲਾ 5 ਜੁਲਾਈ(ਡਾ ਬਲਜੀਤ ਸਿੰਘ,ਨੀਰਜ ਸ਼ਰਮਾ, ਜਸਬੀਰ ਸਿੰਘ) ਸਿਵਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ ਐਮ ਓ ਡਾਕਟਰ ਲਖਬ...
-
टिहरी।।(सू०वि०) जनपद टिहरी गढ़वाल के त्रिस्तरीय पंचायत चुनाव में आरक्षण रोस्टर जारी होने के फलस्वरूप 578 आपत्तियां दर्ज हुई। दर्ज...
COMMENTS