*ਬਟਾਲਾ 18 ਨਵੰਬਰ ( ਜਗਜੀਤ ਸਿੰਘ ਪੱਡਾ/ ਨੀਰਜ ਸ਼ਰਮਾ/ ਜਸਬੀਰ ਸਿੰਘ) *
*ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖਿਆ ਵਿਭਾਗ ਵੱਲੋਂ 2020-21 ਦੌਰਾਨ ਕਰਵਾਏ ਗਏ ਆਨ -ਲਾਇਨ ਵਿੱਦਿਅਕ ਵੱਖ ਵੱਖ ਮੁਕਾਬਲੇ ਵਿੱਚੋਂ ਜ਼ਿਲ੍ਹੇ ਪੱਧਰ ਤੇ ਪਹਿਲੇ 5 ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਗਮ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਦੁਆਰਾ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਅਤੇ ਡੀ.ਈ.ਓ. ਐਲੀ: ਮਦਨ ਲਾਲ ਸ਼ਰਮਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਨੌਂਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 400 ਆਨਲਾਈਨ ਮੁਕਾਬਲੇ ਕਰਵਾਏ ਗਏ ਸਨ ਜਿਸ ਵਿੱਚ ਪ੍ਰਾਇਮਰੀ , ਮਿਡਲ , ਹਾਈ , ਸੈਕੰਡਰੀ ਦੇ ਵਿਦਿਆਰਥੀਆਂ ਵੱਲੋਂ ਇਨ੍ਹਾਂ ਮੁਕਾਬਲਿਆ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਸੀ। ਇਸ ਵਿੱਚ ਦੇ ਜ਼ਿਲ੍ਹਾ ਪੱਧਰੀ ਇਨਾਮ ਜੇਤੂ ਲਗ-ਪਗ 200 ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਥਾਨਕ ਸਰਕਾਰੀ ਕੰਨਿਆਂ ਸੀਨੀ: ਸੈਕੰ: ਸਕੂਲ ਧਰਮਪੁਰਾ ਬਟਾਲਾ ਵਿਖੇ ਸਾਡਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆਂ ਗਿਆ ਜਿਸ ਵਿੱਚ ਜ਼ਿਲ੍ਹਾਂ ਪੱਧਰ ਤੇ ਜੇਤੂ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਭੇਜੇ ਗਏ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਜਿਸ ਵਿੱਚ ਕੋਵਿਡ-19 ਦੇ ਬਾਵਜੂਦ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਇਨ੍ਹਾਂ ਆਨ-ਲਾਈਨ ਵਿੱਦਿਅਕ ਮੁਕਾਬਲਿਆ ਭਾਗ ਲਿਆ ਸੀ। ਇਸ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਪਹਿਲੇ ਪੰਜ ਸਥਾਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਅਤੇ ਪ੍ਰੋਤਸਾਹਨ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਇਨਾਮ ਵੰਡ ਸਮਾਗਮ ਵਿੱਚ ਪਹਿਲੇ, ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 2000, 1500 ,1000,500,500 ਰੁਪਏ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਮਦਨ ਲਾਲ ਸ਼ਰਮਾ ਵੱਲੋਂ ਸਾਰਿਆਂ ਨੂੰ 10 ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਸਮਰਪਿਤ ਗੀਤ, ਕਵਿਤਾਵਾਂ ਅਤੇ ਰਚਨਾਵਾਂ ਪੇਸ਼ ਕਰਦਿਆਂ ਸਮਾਂ ਬੰਨ੍ਹਿਆ ਗਿਆ। ਇਸ ਮੌਕੇ ਡਿਪਟੀ ਡੀ.ਈ.ਓ. ਸੈਕੰ: ਲਖਵਿੰਦਰ ਸਿੰਘ , ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ , ਪ੍ਰਿੰਸੀਪਲ ਬਲਵਿੰਦਰ ਕੌਰ , ਪ੍ਰਿੰਸੀਪਲ ਰਜਨੀ ਬਾਲਾ , ਹੈੱਡਮਾਸਟਰ ਸੁਭਾਸ਼ ਕੁਮਾਰ , ਨੋਡਲ ਅਫਸ਼ਰ ਵਿੱਦਿਅਕ ਮੁਕਾਬਲੇ ਸੈਕੰ: ਸਰਬਜੀਤ ਸਿੰਘ ਚੱਠਾ , ਨੋਡਲ ਅਫਸ਼ਰ ਵਿੱਦਿਅਕ ਮੁਕਾਬਲੇ ਐਲੀ: ਸੁਖਬੀਰ ਕੌਰ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਜਸਪਿੰਦਰ ਸਿੰਘ , ਸੁਰਿੰਦਰ ਮੋਹਨ , ਜਸਪਾਲ ਸਿੰਘ , ਮੈਡਮ ਰੋਜੀ ਬਾਲਾ , ਹਰਪ੍ਰੀਤ ਸਿੰਘ , ਜਤਿੰਦਰ ਸਿੰਘ ਧੁੱਪਸੜੀ, ਡਾ. ਸਤਿੰਦਰ ਸਿੰਘ ਰੈਬੀ, ਡਾ. ਸਤਿੰਦਰ ਕੌਰ ਬੁੱਟਰ ਆਦਿ ਹਾਜ਼ਰ ਸਨ। *
[Important News]$type=slider$c=4$l=0$a=0$sn=600$c=8
अधिक खबरे देखे .
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
जौनपुर। मुख्यमंत्री योगी आदित्यनाथ का पुतला फूंकने में सपा कार्यकर्ता हुए विफल। मड़ियाहूं कोतवाली अंतर्गत मड़ियाहूं कोतवाली के ...
-
स्योहारा जिला बिजनौर से प्रगति मीडिया न्यूज रिपोर्टर मोहम्मद कासिम कि खास रिपोर्ट स्योहारा जिला बिजनौर में परिंदा सोशल वेलफेयर फाउंडेशन द...
-
सूत्रों के अनुसार जिला परिषद वार्ड पलाइच अगर ओपन महिला आरक्षित होता है तो कांग्रेस पार्टी पूर्व प्रधान धाउगी विमला देवी पर खेल सकती है अप...
-
बिग मसल्स जिम, गगन बेकरी, ओबरॉय ब्रदर और सिटी हार्ट ढाबे से भरे गए सैंपल। रिपोर्ट आने पर की जाएगी बनती कार्रवाई: रजिंदर पाल सिंह पठानक...
-
कोरोना संक्रमित व्यक्ति के संपर्क में आए 88 लोगों की पहचान, चल रही है जांच दिल्ली सरकार Corona Virus की चपेट में आये व्यक्ति के संपर्क म...
-
देवघर: सोमवार रात्रि करीब 8:10 बजे नगर थाना क्षेत्र के हरि शरणम कुटिया कालीराखा निवासी अनिल सिंह के घर में घुसकर उनकी पत्नी व पुत्र क...
-
गिरिडीह: कोरोना वायरस का दहशत विश्व प्रसिद्ध जैन तीर्थ स्थल मधुबन में भी देखा जा रहा है। इस दहशत के कारण देशभर से यहां आने वाले तीर्थया...
-
पखांजुर- कांकेर भाजपा के नवनिर्वाचित जिलाध्यक्ष सतीश लटिया का परलकोट में हुआ भव्यस्वागत जिसमें भाजपा के पूर्व जिलाध्यक्ष रहे हलदर साहू के ...
-
विश्व रक्तदान दिवस पर दर्जनों ने किया रक्तदान ============================ दुमका। _विश्व रक्तदान दिवस के अवसर पर भारतीय रेड क्रॉस सोसाइटी द...
COMMENTS