ਅੰਮ੍ਰਿਤਸਰ,23 ਅਕਤੂਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਅਪਰਬਾਰੀ ਦੁਆਬ ਨਹਿਰ ਹਲਕਾ ਅੰਮ੍ਰਿਤਸਰ ਦੇ ਮੰਡਲ ਮਾਧੋਪੁਰ ਦੇ ਬਤੌਰ ਸੁਪਰਡੈਂਟ ਵਜੋਂ ਰਾਜੇਸ਼ ਕੁਮਾਰ ਨੇ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ।ਇਸ ਮੌਕੇ ਤੇ ਸਮੂੰਹ ਸਟਾਫ ਵੱਲੋਂ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।ਉਪਰੰਤ ਗੱਲਬਾਤ
ਕਰਦਿਆਂ ਸੁਪਰਡੈਂਟ ਰਾਜੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋ ਸੌਂਪੀ ਗਈ ਜਿੰਮੇਵਾਰੀ ਉਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ।ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਪੰਜਾਬ ਇਰੀਗੇਸ਼ਨ ਕਲੈਰੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵੇਲ ਸਿੰਘ ਸੇਖੋਂ ਅਤੇ ਸੀਨੀਅਰ ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ਮਜੀਠਾ ਤੋਂ ਇਲਾਵਾ ਸਿਮਰਨਜੀਤ ਸਿੰਘ ਉਪ ਮੰਡਲ ਅਫਸਰ ਪੁਸ਼ਪਿੰਦਰ ਸਿੰਘ ਭਾਟੀਆ,ਸੁਪਰਡੈਂਟ ਮਾਧੋਪੁਰ ਰਾਜੇਸ਼ ਕੁਮਾਰ,ਸੀਨੀਅਰ ਸਹਾਇਕ ਰੁਪਿੰਦਰ ਕੌਰ, ਪਰਮਜੀਤ ਕੌਰ, ਗੋਰਾ ਸਿੰਘ ਐਸ ਡੀ ਸੀ,ਸਹਾਇਕ ਇੰਜੀਨੀਅਰ ਗੁਰਤੇਜ ਸਿੰਘ,ਗੁਰਪ੍ਰੀਤ ਸਿੰਘ ਬੱਬਰ,ਪ੍ਰਭਦੀਪ ਸਿੰਘ,ਜਗਸੀਰ ਸਿੰਘ,ਨੀਰਜ ਕੁਮਾਰ,ਪਰਮਜੀਤ ਕੌਰ,ਤਰਸੇਮ ਲਾਲ,ਅਮਿਤ ਕੁਮਾਰ,ਸੁਰੇਸ਼ ਕੁਮਾਰ,ਅਸ਼ਵਨੀ ਕੁਮਾਰ,ਗੁਰਵਿੰਦਰ ਸਿੰਘ,ਹਿਤਪਾਲ ਸਿੰਘ ਆਦਿ ਵੀ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS