ਡੇਰਾ ਮੁਖੀ ਨੇ ਪੰਚਾਇਤ ਨੂੰ ਸੌਪੀਆਂ ਨਵੇਂ ਹਾਲ ਦੀਆਂ ਚਾਬੀਆਂ
ਇਲਾਕੇ ਦੇ ਗਰੀਬ ਲੋੜਵੰਦ ਲੋਕ ਹੁਣ ਕਰ ਸਕਣਗੇ ਇਸ ਹਾਲ ’ਚ ਹਰ ਤਰਾਂ ਦੇ ਖੁਸ਼ੀ ਗਮੀ ਦੇ ਪ੍ਰੋਗਰਾਮ-ਸਰਪੰਚ ਸੈਦਪੁਰ
ਅੰਮ੍ਰਿਤਸਰ,8 ਸਤੰਬਰ ( ਵਿੱਕੀ/ ਪੱਡਾ)
:ਇਲਾਕੇ ਦੇ ਅੰਦਰ ਸਮਾਜ ਭਲਾਈ ਕੰਮਾਂ ਨੂੰ ਲੈ ਕੇ ਹਰ ਵਕਤ ਹਾਜਰ ਰਹਿਣ ਵਾਲੇ ਪ੍ਰਸਿੱਧ ਡੇਰਾ ਸੈਦਪੁਰ (ਰਾਧਾ ਸੁਆਮੀ) ਦੇ ਮੁੱਖੀ ਸੰਤ ਬਾਬਾ ਸੁਭਾਸ਼ ਚੰਦਰ ਸਿੰਘ ਜੀ ਦੀ ਅਗਵਾਈ ਵਿਚ ਜਿਥੇ ਸੰਗਤਾਂ ਨੂੰ ਪ੍ਰਮਾਰਥ ਨਾਲ ਜੋੜਕੇ ਆਪਣਾ ਜੀਵਨ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਉਥੇ ਹੀ ਦੂਜੇ ਪਾਸੇ ਪ੍ਰਮਾਰਥ ਦੇ ਨਾਲ ਨਾਲ ਇਲਾਕੇ ਵਿਚ ਕੀਤੇ ਜਾਂਦੇ ਲੋਕ ਭਲਾਈ ਕੰਮਾਂ ਨੂੰ ਵੀ ਨਿਰਵਿਘਨ ਜਾਰੀ ਰੱਖਦੇ ਹੋਏ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁਖ ਰੱਖਦੇ ਹੋਏ ਅਧੂਨਿਕ ਸਹੂਲਤਾਂ ਨਾਲ ਲੈਸ ਤੇਜ ਰਸੀਲਾ ਕਮਿਊਨਟੀ ਹਾਲ ਪਿੰਡ ਸੈਦਪੁਰ ਵਿਖੇ ਬਣਾਕੇ ਇਲਾਕੇ ਦੇ ਹਵਾਲੇ ਕੀਤਾ ਗਿਆ। ਇਸ ਖੱੁਲੇ, ਹਵਾਦਾਰ ਤੇ ਹੋਰਨਾ ਸਹੂਲਤਾਂ ਨਾਲ ਲੈਸ ਕਮਿਊਨਟੀ ਹਾਲ ਦੀ ਊਸਾਰੀ ਪੰਚਾਇਤ ਦੀ ਜਮੀਨ ਉਪਰ ਡੇਰੇ ਵੱਲੋਂ ਆਪਣੇ ਖਰਚੇ ਤੇ ਕਰਵਾਈ ਗਈ, ਜਿਸ ਨੂੰ ਪੁਰੀ ਤਰਾਂ ਨਾਲ ਤਿਆਰ ਕਰਕੇ ਪੰਚਾਇਤ ਨੂੰ ਇਸ ਦੀਆਂ ਚਾਬੀਆਂ ਸੌਂਪ ਕੇ ਇਲਾਕੇ ਦੇ ਹਵਾਲੇ ਕਰ
ਦਿੱਤਾ ਗਿਆ। ਇਸ ਤੋਂ ਪਹਿਲਾਂ ਕਮਿਊਨਟੀ ਹਾਲ ਦਾ ਉਦਘਾਟਨ ਡੇਰਾ ਮੁਖੀ ਸੰਤ ਬਾਬਾ ਸੁਭਾਸ਼ ਚੰਦਰ ਸਿੰਘ ਜੀ ਵੱਲੋਂ ਖੁਦ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਪਿੰਡ ਸੈਦਪੁਰ ਦੇ ਸਰਪੰਚ ਗੁਰਪਾਲ ਸਿੰਘ, ਕਾਮਰੇਡ ਬਲਦੇਵ ਸਿੰਘ ਤੇ ਸਾਬਕਾ ਸਰਪੰਚ ਗੁਰਦੇਵ ਸਿੰਘ ਰੰਧਾਵਾ ਸਮੇਤ ਹੋਰਨਾਂ ਪਤਵੰਤਿਆਂ ਨੇ ਬਾਬਾ ਜੀ ਵੱਲੋਂ ਲੋਕਾਂ ਦੀ ਸਹੂਲਤ ਨੂੰ ਮੂਖ ਰੱਖਦੇ ਹੋਏ ਇਸ ਉਪਰਾਲੇ ਦੀ ਭਰਪੂਰ ਸਲਾਂਘਾ ਕਰਦਿਆਂ ਕਿਹਾ ਕਿ ਇਸ ਤੇਜ ਰਸੀਲਾ ਕਮਿਊਨਟੀ ਹਾਲ ਦੇ ਬਣਨ ਨਾਲ ਇਲਾਕੇ ਦੇ ਗਰੀਬ ਤੇ ਲੋੜਵੰਦ ਲੋਕ ਲਾਭ ਲੈ ਸਕਣਗੇ ਜੋ ਕਿ ਮਹਿੰਗੇ ਭਾਅ ਦੇ ਪੈਲਸਾ ਵਿਚ ਖੁਸ਼ੀ ਤੇ ਗਮੀ ਦੇ ਪ੍ਰੋਗਰਾਮ ਕਰਵਾਉਣ ਵਿਚ ਅਸਮਰੱਥ ਸਨ। ਇਸ ਮੌਕੇ ਬਾਪੂ ਮਹਿੰਦਰ ਸਿੰਘ, ਕਾਮਰੇਡ ਬਲਦੇਵ ਸਿੰਘ, ਸਾਬਕਾ ਸਰਪੰਚ ਪਿਆਰਾ ਲਾਲ, ਐਕਸੀਅਨ ਮਹੇਸ਼ ਸਿੰਘ, ਸਰਬਜੀਤ ਬਟਾਲਾ, ਐਡਵੋਕੇਟ ਹਰੀਸ਼ ਪਟਨੀ, ਐਸ ਐਚ ਓ ਤਰਸਿੱਕਾ ਬਲਬੀਰ ਸਿੰਘ, ਦਿਆ ਸਿੰਘ, ਮਨਜੀਤ ਸਿੰਘ, ਗੁਰਚਰਨ ਸਿੰਘ ਪੰਚ, ਕਾਬਲ ਸਿੰਘ ਪੰਚ, ਮੀਨਾ ਕੁਮਾਰੀ ਪੰਚ, ਕੁਲਦੀਪ ਸਿੰਘ, ਸੰਤੌਖ ਸਿੰਘ, ਸੁਨੀਲ ਕੁਮਾਰ, ਨਰੰਜਨ ਸਿੰਘ, ਮਲਕੀਤ ਸਿੰਘ, ਚਰਨ ਸਿੰਘ, ਕਰਮ ਸਿੰਘ, ਗੁਰਦਿਆਲ ਸਿੰਘ, ਜੋਗਿੰਦਰ ਸਿੰਘ, ਰਣਧੀਰ ਸਿੰਘ ਸੈਦਪੁਰ, ਸੰਤੋਖ ਸਿੰਘ, ਮਲਕੀਤ ਸਿੰਘ, ਮਨਜੀਤ ਸੈਦਪਰ, ਪਵਨ ਕੁਮਾਰ, ਜਸਵੰਤ ਸਿੰਘ ਆਦਿ ਵੀ ਹਾਜਰ ਸਨ।
ਕੈਪਸ਼ਨ :- ਪਿੰਡ ਸੈਦਪੁਰ ਵਿਖੇ ਨਵਾਂ ਉਸਾਰਿਆ ਗਿਆ ਤੇਜ ਰਸੀਲਾ ਕਮਿਊਨਟੀ ਹਾਲ ਡੇਰਾ ਸੈਦਪੁਰ ਤੇ ਉਸ ਦਾ ਉਦਘਾਟਨ ਕਰਕੇ ਇਲਾਕਾ ਵਾਸੀਆਂ ਹਵਾਲੇ ਕਰਦੇ ਹੋਏ ਸੰਤ ਬਾਬਾ ਸੁਭਾਸ਼ ਚੰਦਰ ਸਿੰਘ ਜੀ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
टिहरी।।।विकासखंड थौलधार के सरस्वती शिशु मंदिर राष्ट्रीय स्वयंसेवक संघ के द्वारा गुरु पूजन कार्यक्रम किया गया है। कार्यक्रम में म...
-
ਅੰਮ੍ਰਿਤਸਰ,2 ਅਗਸਤ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ)- ਜਲ ਨਿਕਾਸ ਹਲਕਾ ਅੰਮ੍ਰਿਤਸਰ ਦੇ ਸਰਕਲ ਹੈੱਡ ਡਰਾਫਟਸਮੈਨ ਸੁਖਬੀਰ ਸਿੰਘ ...
-
सिरमौर में आज दिनांक 02/08/2022 को ग्राम पंचायत लाना चैता के वार्ड नo 04 की रामपुर गाँव की महिला मण्डल की महिलाओं द्वारा सफाई व भांग उखाड़ो...
-
ਅੰਮ੍ਰਿਤਸਰ,26 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯ...
COMMENTS