ਅੰਮ੍ਰਿਤਸਰ,26ਅਕਤੂਬਰ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ਜਸਬੀਰ ਸਿੰਘ) - ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਮਿਤੀ 8 ਅਕਤੂਬਰ 2021 ਤੋਂ ਲਗਾਤਾਰ ਚੱਲ ਰਹੀ ਹੜਤਾਲ ਅੱਜ 19ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ।ਪੰਜਾਬ ਸਰਕਾਰ ਵੱਲੋ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਬੇਰੁਖੀ ਅਤੇ ਲਾਰੇ ਬਾਜੀ ਵਾਲੇ ਅੜੀਅਲ ਵਤੀਰੇ ਕਾਰਨ ਸੂਬਾ ਕਮੇਟੀ ਵੱਲੋ ਕਲਮਛੋੜ ਹੜਤਾਲ ਨੂੰ
ਅੱਗੇ ਵਧਾਉਂਦਿਆ ਹੋਇਆ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਣ ਦਾ ਫੈਸਲਾ ਕਰ ਦਿੱਤਾ ਹੈ।ਇਸੇ ਹੀ ਸੰਦਰਭ ਵਿੱਚ ਲਗਾਤਾਰ ਚਲਦੇ ਆ ਰਹੇ ਕਲਮਛੋੜ ਹੜਤਾਲ ਨੂੰ ਜਾਰੀ ਰੱਖਦੇ ਹੋਏ ਪੰਜਾਬ ਇਰੀਗੇਸ਼ਨ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਸੂਦ ਅਤੇ ਜਨਰਲ ਸਕੱਤਰ ਗੁਰਵੇਲ ਸਿੰਘ ਸੇਖੋਂ ਦੀ ਅਗਵਾਈ ਹੇਠ ਜਲ ਸਰੋਤ ਵਿਭਾਗ ਅੰਮ੍ਰਿਤਸਰ ਦੇ ਸਮੂੰਹ ਦਫਤਰੀ ਕਾਮਿਆਂ ਵੱਲੋ ਹਰ ਰੋਜ਼ ਦੀ ਤਰ੍ਹਾਂ ਇਕ ਵਿਸਾਲ ਇਕੱਠ ਕਰਕੇ ਪੰਜਾਬ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਅਤੇ ਪਿੱਟ ਸਿਆਪਾ ਕਰਦਿਆਂ ਹੋਇਆਂ ਕਿਹਾ ਕਿ ਸਰਕਾਰ ਜਿਨ੍ਹਾਂ ਚਿਰ ਤੱਕ ਮੁਲਾਜਮਾਂ ਦੀਆਂ ਮੰਗਾਂ ਨੂੰ ਮੰਨ ਨਹੀਂ ਲੈਂਦੀ ਦਫਤਰੀ ਕੰਮ ਕਾਜ ਨੂੰ ਠੱਪ ਰੱਖਿਆ ਜਾਵੇਗਾ।ਵਿਸੇਸ਼ ਤੌਰ ਤੇ ਪਹੁੰਚੇ ਕਲੈਰੀਕਲ ਐਸੋਸੀਏਸ਼ਨ ਪੰਜਾਬ ਦੇ ਸੂਬਾ ਐਡੀਸ਼ਨਲ ਜਨਰਲ ਸਕੱਤਰ ਰਾਕੇਸ਼ ਕੁਮਾਰ ਬਾਬੋਵਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਮੁਲਾਜਮਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਅੜੀਅਲ ਰਵੱਈਆ ਅਖਤਿਆਰ ਕੀਤਾ ਜਾ ਰਿਹਾ ਹੈ,ਜਿਸ ਕਰਕੇ ਮੁਲਾਜਮਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋ ਮੁਲਾਜਮ ਜਥੇਬੰਦੀਆਂ ਦੀਆਂ ਮੰਗਾਂ ਅਨੁਸਾਰ ਨੋਟੀਫਿਕੇਸ਼ਨ ਵਿੱਚ ਸੋਧ ਨਹੀਂ ਕੀਤੀ ਜਾਂਦੀ ਕਲਮਛੋੜ ਹੜਤਾਲ ਲਗਾਤਾਰ ਜਾਰੀ ਰਹੇਗੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕਲੈਰੀਕਲ ਐਸੋਸੀਏਸ਼ਨ ਦੇ ਸੀਨੀ: ਮੀਤ ਪ੍ਰਧਾਨ ਰਾਜਮਹਿੰਦਰ ਸਿੰਘ ਮਜੀਠਾ,ਹਰਜੀਤ ਸਿੰਘ ਗਿੱਲ ਸੁਪਰਡੈਂਟ, ਹਰਜਾਪ ਸਿੰਘ,ਸੁਖਦੇਵ ਸਿੰਘ ਸਰਹਾਲੀ,ਵਨੀਤ ਕੋਹਲੀ,ਵਿਪਨ ਕੁਮਾਰ ਸੁਪਰਡੈਂਟ,ਦਿਆ ਰਾਮ ਮੁਨਸ਼ੀ,ਕੇਵਲ ਸਿੰਘ ਭਿੰਡਰ, ਨਿਸ਼ਾਨ ਸਿੰਘ ਸੰਧੂ,ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ,ਨਹਿਰੀ ਪਟਵਾਰ ਯੂਨੀਅਨ ਦੇ ਸੂਬਾ ਕਨਵੀਨਰ ਰਣਯੋਧ ਸਿੰਘ ਢਿੱਲੋਂ,ਸਰਕਲ ਪ੍ਰਧਾਨ ਸਤਨਾਮ ਸਿੰਘ,ਦਲੀਪ ਕੁਮਾਰ,ਬਲਜਿੰਦਰ ਸਿੰਘ, ਰਣਜੀਤ ਸਿੰਘ ਰਾਣਾ,ਰਮਨ ਕੁਮਾਰ,ਮਨਜੀਤ ਸਿੰਘ ਰੰਧਾਵਾ, ਤੇਜਬੀਰ ਸਿੰਘ, ਸਰਬਜੀਤ ਸਿੰਘ ਰਈਆ,ਮਹਿਲਾ ਵਿੰਗ ਜਲ ਸਰੋਤ ਵਿਭਾਗ ਅੰਮ੍ਰਿਤਸਰ ਦੀ ਪ੍ਰਧਾਨ ਮੈਡਮ ਸਰੋਜ,ਜਨਰਲ ਸਕੱਤਰ ਰੰਜਨੀ ਸ਼ਰਮਾ,ਪ੍ਰੈਸ ਸਕੱਤਰ ਰਜਨੀ ਪ੍ਰਭਾ, ਮਨੀਸਾ ਬਾਬੋਵਾਲ,ਮਨਦੀਪ ਕੌਰ, ਰਵੀਨਾ,ਬਲਜਿੰਦਰ ਕੌਰ,ਸੁਪਰਡੈਂਟ ਅਨੀਤਾ ਸ਼ਰਮਾ ਆਦਿ ਵੀ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
कैबिनेट मंत्री पंजाब श्री लाल चंद कटारूचक ने 2 करोड़ 63 लाख रुपये की लागत से बनने वाली सड़कों का शिलान्यास किया --- सड़कें जल्द ही बनकर जनत...
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
विकासखंड रामनगर ग्राम सभा नरायनपुर के प्रधान के भतीजा कोटेदार राजनाथ यादव द्वारा कार्ड धारकों का एक यूनिट राशन धमकी देकर दबंगई पूर्वक काट...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 9 अक्टूबर (दीपक महाजन) - जिला विधिक सेवा प्राधिकरण, पठानकोट के अध्य...
-
शाहजहांपुर जेल में बॉलीवुड अभिनेता एवं कॉमेडी किंग राजपाल यादव ने बंदियों को खूब गुदगुदाया। ज़िला कारागार में हास्य अभिनेता रा...
-
शाहजहांपुर जेल में दीपावली पर अयोध्या के तर्ज पर"भव्य दीपोत्सव " कार्यक्रम आयोजित किया गया। साथ ही सभी बंदियों की टीमें बनाकर साज-...
-
आज करवा चौथ व्रत के पावन पर्व पर शाहजहांपुर जेल में निरुद्ध महिला बंदियों को करवा चौथ पर सजने संवरने के लिए श्रृंगार सामग्री एवं साड़ियां...
-
ਕਹਿਰ ਦੀ ਬਾਰਿਸ਼ ਵਿੱਚ ਬਸਪਾ ਵਰਕਰਾਂ ਨੇ ਬੁਲੰਦ ਹੌਂਸਲੇ ਵਿੱਚ ਘੇਰੀ ਭਗਵੰਤ ਮਾਨ ਦੀ ਕੋਠੀ ਸਰਕਾਰ ਸਿਹਤ ਸਿਖਿਆ ਰੁਜ਼ਗਾਰ ਸਹੂਲਤਾਂ ਦੇਣ ਨਾਲ ਮਹਿੰਗਾਈ ਨੂੰ ਕੰਟਰੋਲ ਕ...
-
ग्रामीण बेरोजगार युवाओं के लिए डेयरी फार्मिंग प्रशिक्षण पाठ्यक्रम 27-10-2025 से 07-11-2025 तक प्रारंभ। पठानकोट, 13 अक्टूबर, 2025 (दीपक महा...
-
पठानकोट ज़िले का पहला गाँव रामकलवां वाई-फाई हुआ ---- कैबिनेट मंत्री पंजाब श्री लाल चंद कटारूचक ने रामकलवां गाँव पहुँचकर वाई-फाई प्रणाली लोग...
COMMENTS