ਅੰਮ੍ਰਿਤਸਰ,28 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ ਜਸਬੀਰ ਸਿੰਘ) - ਸਿਆਣੇ ਸੱਚ ਹੀ ਕਹਿੰਦੇ ਹਨ ਕਿ ਸੱਚੀ ਲਗਨ ਨਾਲ ਕੀਤੀ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ ਅਤੇ ਸੱਚੇ ਮਨ ਨਾਲ ਕੀਤੀ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਇਸੇ ਤਰ੍ਹਾਂ ਹੀ ਗੁਰੂ ਕੀ ਨਗਰੀ ਅੰਮ੍ਰਿਤਸਰ ਦਾ ਹੋਣਹਾਰ ਤੇ ਮਿਹਨਤੀ ਨੌਜ਼ਵਾਨ ਸ.ਅੰਮ੍ਰਿਤਪਾਲ ਸਿੰਘ,ਜਿਸ ਨੇ ਆਈ.ਏ.ਐਸ ਅਫਸਰ ਬਣ ਕੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾਮ ਵੀ ਪੂਰੀ ਦੁਨੀਆਂ ‘ਚ ਰੋਸ਼ਨ ਕੀਤਾ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਹੋਲੀ ਇਨਕਲੇਵ ਦੇ ਰਹਿਣ ਵਾਲੇ ਸ.ਅੰਮ੍ਰਿਤਪਾਲ ਸਿੰਘ ਦੇ ਆਈ.ਏ.ਐਸ ਅਫਸਰ ਬਨਣ ਨਾਲ ਜਿੱਥੇ ਪਰਿਵਾਰਕ ਮੈਂਬਰਾਂ ‘ਚ ਬੇਹੱਦ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਯਾਰਾਂ-ਦੋਸਤਾਂ ਅਤੇ ਹੋਰ ਰਿਸ਼ਤੇਦਾਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ
ਹਨ ਤੇ ਢੋਲ ਦੀ ਤਾਲ ਖੂਬ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਅੱਜ ਆਈ.ਏ.ਐਸ ਅਫਸਰ ਸ. ਅੰਮ੍ਰਿਤਪਾਲ ਸਿੰਘ ਦਾ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਸਮੇਂ ਇਲਾਕਾ ਨਿਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਅੰਮ੍ਰਿਤਪਾਲ ਸਿੰਘ ਨੇ ਕਿਹਾ ਮੇਰੀ ਇਸ ਕਾਮਯਾਬੀ ਪਿੱਛੇ ਮੇਰੇ ਮਾਤਾ-ਪਿਤਾ ਅਤੇ ਭੈਣ-ਭਰਾਵਾਂ ਦਾ ਅਹਿਮ ਯੋਗਦਾਨ ਹੈ, ਜਿੰਨ੍ਹਾਂ ਸਦਕਾ ਅੱਜ ਮੈਂ ਇਸ ਮੁਕਾਮ ‘ਤੇ ਪੁੱਜਾ ਹਾਂ। ਇਸ ਮੌਕੇ ਜਗਦੀਸ਼ ਰਾਜ ਭਗਤ, ਸੁਨੀਤਾ ਭਗਤ, ਸੁਭਾਸ਼ ਚੰਦਰ ਮੋਦਗਿੱਲ, ਮੋਹਨ ਬਸ਼ਟ, ਰਾਕੇਸ਼ ਬਜਾਜ, ਸੁਨੀਲ ਗੁਪਤਾ, ਅਮੋਲਕ ਸਿੰਘ,ਨਿਜਵੈਪ ਸਿੰਘ ਪਨੂੰ, ਅਸ਼ੋਕ ਕੁਮਾਰ ਬੱਤਰਾ, ਗੋਪਾਲ ਸਿੰਘ, ਅਜੇ ਕੁਮਾਰ, ਘਨਸ਼ਾਮ ਲੁਥਰਾ, ਸਾਗਰ ਸਹਿਗਲ ਆਦਿ ਹਾਜ਼ਰ ਸਨ।
ਕੈਪਸ਼ਨ: ਸ. ਅੰਮ੍ਰਿਤਪਾਲ ਸਿੰਘ ਦੇ ਆਈ.ਏ.ਐਸ ਅਫਸਰ ਬਣ ਕੇ ਅੰਮ੍ਰਿਤਸਰ ਪੁੱਜਣ ਮੌਕੇ ਪਰਿਵਾਰਕ ਮੈਂਬਰ ਅਤੇ ਇਲਾਕਾ ਨਿਵਾਸੀ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕਰਦੇ ਹੋਏ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
टिहरी,, जनपद टिहरी के अंतर्गत बालगंगा तहसील के मयकोट गांव में एक महिला का शव संदिग्ध परिस्थितियों में पेड़ पर लटका मिला है। मामले में महिला क...
-
टिहरी=थौलधार विकास खण्ड के राजकीय इंटर कॉलेज मैंडखाल में कक्षा 10वीं व 12वीं की बोर्ड परीक्षा 2022 में उत्तीर्ण हुए प्रथम, द्वितीय एवं तृतीय...
-
टिहरी: सुरकंडा देवी की पहाड़ी पर बड़ा हादसा होने से बचा, ट्रॉलियों में फंसे रहे टिहरी विधायक सहित कई श्रद्धालुगण सुरकंडा देवी मं...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
97 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਕੀਤਾ ਰੋਸ਼ਨ ਅੰਮ੍ਰਿਤਸਰ,8 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
ਮੰਤਰੀ ਬੈਂਸ ਨੂੰ ਭੇਜਿਆ ਮੰਗ ਪੱਤਰ ਕਿਹਾ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਕਰਾਂਗੇ ਹੜਤਾਲ ਅੰਮ੍ਰਿਤਸਰ,13 ਜੁਲਾਈ (ਪੱਤ...
COMMENTS