8 ਅਕਤੂਬਰ ਤੋਂ ਸਮੂੰਹ ਸਰਕਾਰੀ ਦਫਤਰ ਹੋਣਗੇ ਬੰਦ
ਅੰਮ੍ਰਿਤਸਰ,25 ਸਤੰਬਰ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ ਜਸਬੀਰ ਸਿੰਘ)- ਪੰਜਾਬ ਸਟੇਟ ਮਨਿਸਟੀਰੀਅਲ ਸਟਾਫ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਜ਼ਿਲਾ ਨਵਾਂਸ਼ਹਿਰ ਵਿਖੇ ਹੋਈ ਜਿਸ ਵਿੱਚ ਵਿੱਚ ਮਿਤੀ 08-10-2021 ਤੋਂ ਪੰਜਾਬ ਦੇ ਸਮੂਹ ਕਲੈਰੀਕਲ ਕਾਮਿਆਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਨਾ ਹੋਣ ਕਾਰਨ ਹੜਤਾਲ ਤੇ ਜਾਣ ਦਾ ਫੈਸਲਾ ਕਰ ਲਿਆ ਹੈ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਮੁਲਾਜਮਾ ਨਾਲ ਬਾਰ ਬਾਰ ਪੇਅ ਕਮਿਸ਼ਨ ਦੇ ਨਾਮ ਤੇ ਮਜ਼ਾਕ ਕਰ ਰਹੀ ਹੈ| ਇਸ ਦੇ ਨਾਲ ਹੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨਵੇਂ ਭਰਤੀ ਮੁਲਾਜ਼ਮਾਂ ਨੂੰ ਪੰਜਾਬ ਦਾ ਹੀ ਪੇਅ ਕਮਿਸ਼ਨ ਲਾਗੂ ਕਰਨ ਦੇ ਨਾਲ ਹੋਰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਕੇ ਸਰਕਾਰ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ|ਇਸ ਮੌਕੇ ਸੂਬਾ ਜਰਨਲ ਸਕੱਤਰ ਮਨਦੀਪ ਸਿੱਧੂ ਨੇ ਵੀ ਸਰਕਾਰ ਦੀ ਨਿਖੇਧੀ ਕਰਦੇ ਹੋਏ ਦੱਸਿਆ ਕਿ ਸਰਕਾਰ ਨੇ ਮੁਲਾਜਮਾ ਨਾਲ ਮੀਟਿੰਗਾਂ ਕਰਕੇ
ਆਪਣੇ ਕੀਤੇ ਵਾਅਦੇ ਪੂਰੇ ਨਾ ਕਰਕੇ ਆਪਣੀ ਮਾੜੀ ਨੀਅਤ ਦਾ ਸਬੂਤ ਦਿੱਤਾ ਹੈ ਤੇ ਮੁਲਾਜਮ ਇਸ ਧੋਖੇ ਦਾ ਜਵਾਬ ਜਰੂਰ ਦੇਣਗੇ| ਮੀਟਿੰਗ ਵਿਚ ਸੂਬਾ ਪ੍ਰਧਾਨ ਨੇ ਸੰਘਰਸ਼ਾਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਪੰਜਾਬ ਦਾ ਮਨਿਸਟੀਰੀਅਲ ਮੁਲਾਜ਼ਮ 4 ਅਤੇ 5 ਅਕਤੂਬਰ 2021 ਨੂੰ ਆਪਣੇ ਆਪਣੇ ਦਫਤਰ ਅੱਗੇ ਗੇਟ ਰੈਲੀਆਂ ਕਰਨਗੇ ਮਿਤੀ 6 ਅਕਤੂਬਰ 2021 ਨੂੰ ਜ਼ਿਲ੍ਹਾ ਪੱਧਰ ਦੀਆਂ ਰੈਲੀਆਂ ਡੀ.ਸੀ. ਦਫਤਰਾਂ ਵਿਖੇ ਕਰਕੇ ਡੀ.ਸੀ. ਸਹਿਬਾਨਾਂ ਨੂੰ ਮੰਗ ਪੱਤਰ ਦਿਤੇ ਜਾਣਗੇ| ਇਸ ਤੋਂ ਬਾਅਦ ਜੇਕਰ ਸਰਕਾਰ ਫਿਰ ਵੀ ਮੁਲਾਜ਼ਮਾਂ ਦੇ ਹੱਕ ਨਹੀਂ ਦਿੰਦੀ ਤਾਂ 8 ਤੋਂ 17 ਅਕਤੂਬਰ 2021 ਤੱਕ ਪੇਨਡਾਊਨ ਹੜਤਾਲ/ਆਨ ਲਾਈਨ ਕੰਮ ਬੰਦ ਅਤੇ ਕੰਪਿਊਟਰ ਬੰਦ ਕਰਨ ਦਾ ਐਲਾਨ ਕੀਤਾ ਅਤੇ ਇਸ ਤੋਂ ਅਗਲਾ ਸੰਘਰਸ਼ 17 ਅਕਤੂਬਰ 2021 ਨੂੰ ਦੱਸਿਆ ਜਾਵੇਗਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸੰਧੂ,ਅਮਿਤ ਅਰੋੜਾ,ਅਨਿਰੁੱਧ ਮੋਦਗਿਲ ਜਗਦੀਸ਼ ਠਾਕੁਰ,ਮਨਜਿੰਦਰ ਸਿੰਘ ਸੰਧੂ ,ਮਨੋਹਰ ਲਾਲ ,ਮੋਹੰਮਦ ਸ਼ਰੀਫ ਮਹਿੰਦਰੂ ਕਮਲ ਸੰਧੂ,ਨਿਸ਼ਾਂਤ ਦਵਿੰਦਰ,ਜਸਮਿੰਦਰ ਅਨੁਜ ਸ਼ਰਮਾ ਨਰਿੰਦਰ ਅਜੈ ਨਵਾਂਸ਼ਹਿਰ ਪਿੱਪਲ ਸਿੰਘ ਵਰਿੰਦਰ ਸਿੰਘ ਜੇ.ਐਸ. ਧਾਮੀ ਸੁਖਵਿੰਦਰ ਸਿੰਘ ਸੈਣੀ,ਮਨਦੀਪ ਸਿੰਘ ਚੌਹਾਨ,ਸਾਵਣ ਸਿੰਘ,ਪੂਨਮ ਦੇਸ਼ਰਾਜ ਗੁੱਜਰ, ਜਸਵੀਰ ਸਿੰਘ ਸੋਨੂੰ ਕਸ਼ਿਅਪ, ਜਗਸੀਰ ਸਿੰਘ, ਲਖਵੀਰ ਸਿੰਘ, ਗੁਰਕੀਰਤ ਸਿੰਘ, ਕੁਲਵੀਰ ਸਿੰਘ, ਭੁਪਿੰਦਰ ਸਿੰਘ, ਰਵਨੀਤ ਸਿੰਘ, ਹਰਦੀਪ ਸਿੰਘ, ਅਮਿਤ ਕੁਮਾਰ, ਅਜੈ ਕੁਮਾਰ, ਤਰਨਦੀਪ ਦੁੱਗਲ, ਗੁਰਪ੍ਰੀਤ ਸਿੰਘ, ਸੁਨੀਲ ਕੁਮਾਰ, ਗੁਰਚਰਨ ਸਿੰਘ, ਕੁਲਜੀਤ ਰਾਏ, ਅਕਾਸ਼ਦੀਪ, ਸੰਜੀਵ ਕੁਮਾਰ, ਜਗਮੋਹਨ ਸਿੰਘ, ਰਾਮ ਕੁਮਾਰ, ਰਾਜਵੰਤ ਕੌਰ, ਸੁਰਜੀਤ ਕੁਮਾਰ, ਹਰਵਿੰਦਰ ਸਿੰਘ, ਅਮਰਜੀਤ ਸਿੰਘ, ਸਰਵਣ ਸਿੰਘ, ਸੁਖਵਿੰਦਰ ਸਿੰਘ, ਕੰਵਲਜੀਤ ਕੌਰ ਆਦਿ ਵੀ ਹਾਜ਼ਰ ਸਨ।ਪ੍ਰੈਸ ਨੂੰ ਇਹ ਜਾਣਕਾਰੀ ਜਿਲਾ ਅੰਮ੍ਰਿਤਸਰ ਦੇ ਪ੍ਰਧਾਨ ਮਨਜਿੰਦਰ ਸਿੰਘ ਸੰਧੂ,ਜਗਦੀਸ਼ ਠਾਕੁਰ ਜਿਲਾ ਜਨਰਲ ਸਕੱਤਰ ਅਤੇ ਮਨਦੀਪ ਸਿੰਘ ਚੌਹਾਨ ਜਿਲਾ ਵਿੱਤ ਸਕੱਤਰ ਅੰਮ੍ਰਿਤਸਰ ਨੇ ਸਾਂਝੇ ਰੂਪ ਲਿਖਤੀ ਪ੍ਰੈਸ ਨੋਟ ਰਾਹੀਂ ਦਿਤੀ।
Pragati Media
punjab
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थौलधार विकास खण्ड मुख्यालय के आस-पास स्थित गांवों में पिछले कुछ दिनों से गुलदारों की सक्रियता की सूचना निरन्तर मिल रही है। ...
-
कडींसौड़/कमांद।। ईश्वर का बोध अर्थात ब्रह्मज्ञान ही सर्व श्रेष्ठ ज्ञान है मानव शरीर पाकर भी परमात्मा से अनभिज्ञ रहना वास्तव में ...
-
कण्डीसौड़।। विधानसभा अध्यक्ष श्रीमती रितु भूषण खण्डूड़ी के गंगोत्री से नई टिहरी जाते हुए कण्डीसौड़ के विकासखण्ड सभागार में भाजपा...
-
कुंभलगढ़ विधायक सुरेंद्र सिंह राठौड़ के 61 वें जन्मदिन पर आमेट के घोसुंडी पंचायत पूर्व सरपंच कान सिंह चौहान ने चांदी की तलवार दे कर शुभकामन...
-
मुख्यमंत्री पुष्कर सिंह धामी ने कहा की मुझे गौ सेवक पूज्य संत श्री महाराज जी का आशीर्वाद हर जगह प्राप्त होता है चिन्यालीसौड़।। म...
-
खबर.....यात्रियों से भरी बस पलटी एक दर्जन से अधिक यात्री हुए घायल बस के पलटते ही मची अफरा तफरी बस की खिडकियो के शीशे तोड कर यात्रियों को बा...
-
12 जून को 'बाल विधान सभा' का सत्र बच्चे अलग-अलग भूमिकाएं निभाते हुए एक दिन के लिए सदन चलाएंगे।राजकीय वरिष्ठ माध्यमिक विद्यालय लानाच...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
प्रमोद गुप्ता को उत्तर प्रदेश उद्योग व्यापार प्रतिनिधिमंडल राबर्ट्सगंज नगर के अध्यक्ष पद पर मनोनीत किया गया। सोनभद्र। उत्तर प्रदेश उद्यो...
-
''वेदांत सत्य सनातन संस्कृति न्यास" के संस्थापक द्वारा किया गया धार्मिक पुस्तकों का वितरण।। कडींसौड़/मैडंखाल।।मैडंख...
COMMENTS