ਡਾ ਸਿਆਲਕਾ ਤੇ ਸਿੱਧੂ ਦੀ ਅਹਿਮ ਮੁੱਦਿਆਂ ਨੂੰ ਲੈਕੇ ਹੋਈ ਮੀਟਿੰਗ
ਸਰਕਾਰੀ ਤੇ ਸਿਆਸੀ ਹਲਕਿਆਂ ‘ਚ ਦਲਿਤਾਂ ਨੂੰ ਮਿਲੇ ਪੂਰਾ ਮਾਣ :ਸਿਆਲਕਾ
ਅੰਮ੍ਰਿਤਸਰ, 4, ਅਗਸਤ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ਜਸਬੀਰ ਸਿੰਘ) - ਪੰਜਾਬ ਪ੍ਰਦੇਸ਼ ਕਾਂਗਰਸ ਐਸਸੀ ਸ਼ੈੱਲ ਦੇ ਐਕਟਿੰਗ ਚੇਅਰਮੈਨ ਤੇ ਪੰਜਾਬ ਐਸਸੀ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਹਾਲ ਹੀ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਸ੍ਰ ਨਵਜੋਤ ਸਿੰਘ ਸਿੱਧੂ ਦੇ ਨਾਲ ਪਲੇਠੀ ਮੁਲਾਕਾਤ ਕੀਤੀ।
ਇਸ ਮਿਲਣੀ ਮੌਕੇ ਡਾ ਸਿਆਲਕਾ ਨੇ ਪਾਰਟੀ ਦੇ ਸੂਬਾ ਪ੍ਰਧਾਨ ਨਾਲ ਪੰਜਾਬ ਦੇ ਸਿਆਸੀ ਗਲਿਆਰਿਆਂ ਅਤੇ ਪ੍ਰਸਾਸਕੀ ਹਲਕਿਆਂ ਦਲਿਤ ਭਾਈਚਾਰੇ ਨਾਲ ਹੋ ਰਹੇ ਤਿੱਖੇ ਵਿਤਕਰੇ ਦੇ ਵਿਸ਼ੇ ਤੇ ਚਰਚਾ ਕੀਤੀ ਅਤੇ ਸਮਾਜਿਕ ਦ੍ਰਿਸ਼ਟੀਕੋਣ ਦੇ ਮਾਧਿਅਮ ਰਾਹੀਂ ਜਾਤੀ ਭਿੰਨ-ਭੇਦ ਖਿਲਾਫ ਮੌਰਚਾ ਖੌਲ੍ਹਣ ਦੀ ਤਾਕੀਦ ਕੀਤੀ।
ਐਸਸੀ ਕਮਿਸ਼ਨ ਦੇ ਮੈਂਬਰ ਡਾ ਸਿਆਲਕਾ ਨੇ ਸ੍ਰ ਸਿੱਧੂ ਕੋਲ ਮੰਗ ਰੱਖੀ ਕਿ ਜੇਕਰ ਸਹੀ ਅਰਥਾਂ ‘ਚ ਅਨੁਸੂਚਿਤ ਜਾਤੀ ਸਮੁਦਾਇ ਦਾ ਭਲਾ ਕਰਨਾ ਹੈ ਤਾਂ ਫਿਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ‘ਜੁਡੀਸ਼ਰੀ’ ਤਾਕਤ ਦੇ ਨਾਲ ਲੈੱਸ ਕਰਨ ਦੀ ਸ਼ਿਫਾਰਸ਼ ਪੰਜਾਬ ਸਰਕਾਰ ਨੂੰ ਕਰਦੇ ਹੋਏ, ਕਮਿਸ਼ਨ ਦੇ ਸੰਵਿਧਾਨ ‘ਚ ਲੋੜੀਦੀ ਸੋਧ ਕਰਵਾਉਂਦੇ ਹੋਏ ਗੈਰ-ਸਰਕਾਰੀ ਮੈਂਬਰ ਨੂੰ ਕੈਬਨਿਟ ਰੈਂਕ ਦਾ ਦਰਜਾ ਅਤੇ ਮੰਤਰੀ ਦੇ ਪ੍ਰੋਟੋਕਾਲ ਅਨੁਸਾਰ ਸਮੂਹ ਸੁੱਖ ਸਹੂਲਤਾਂ ਅਤੇ ਆਜੀਵਨ ਕਾਲ ਪੈਨਸ਼ਨਰ ਸਕੀਮ ਦੇ ਲਾਭਪਾਤਰੀ ਬਣਾਇਆ ਜਾਵੇ।
ਡਾ ਤਰਸੇਮ ਸਿੰਘ ਸਿਆਲਕਾ ਸੂਬਾ ਪ੍ਰਧਾਨ ਪੰਜਾਬ ਕਾਂਗਰਸ ਕੋਲ ਇਹ ਮੁੱਦਾ ਉਠਾਇਆ ਕਿ ਦਲਿਤ ਸਮਾਜ ਦਾ ਅਨਿੱਖੜਵਾਂ ਅੰਗ ਮੱਜ੍ਹਬੀ ਸਿੱਖ ਭਾਈਚਾਰੇ ਦਾ ਸਮੂਹ ਵਿਭਾਗਾਂ ‘ਚ ਭਰਤੀ ਕੋਟਾ ਪਹਿਲਾਂ ਜਿੰਨ੍ਹਾ ਹੀ ਬਹਾਲ ਕੀਤਾ ਜਾਵੇ।
ਦਲਿਤ ਸਮਾਜ ਦੇ ਨਾਲ ਸਬੰਧਤ ਪ੍ਰਸਾਸ਼ਨਿਕ ਅਧਿਕਾਰੀ ਅਫਸਰ ਸਾਹਿਬਾਨਾ ਅਤੇ ਕਰਮਚਾਰੀਆਂ ਦੀਆਂ ਰੁੱਕੀਆ ਵਿਭਾਗੀ ਤਰੱਕੀਆਂ ਨੂੰ ਬਹਾਲ ਕਰਨ, ਡ੍ਰੋਪ ਕੀਤੀ ਗਈ ਸੀਨੀਆਰਟੀ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰਵਾਉਂਣ ਬੈਕ-ਲਾਗ ਅਤੇ ਰਾਖਵੇਂ ਕੋਟੇ ਦਾ ਲਾਭ ਸਰਕਾਰੀ ਲਾਭਪਾਤਰੀਆਂ ਨੂੰ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਸਿਆਲਕਾ ਨੇ ਸਿੱਧੂ ਨੂੰ ਕਿਹਾ ਕਿ ਸਮੂਹ ਦਲਿਤ ਲਾਬੀ ਨਾਲ ਮੀਟਿੰਗ ਕਰਕੇ ਉਨ੍ਹਾ ਨੂੰ ਇੱਕਸਾਰ ਸੁਣਿਆ ਜਾਵੇ।
ਸਿਆਲਕਾ ਨੇ ਸ੍ਰ ਸਿੱਧੂ ਨੂੰ ਭਰੋਸਾ ਦਿੱਤਾ ਕਿ ਜੇਕਰ ਬਤੌਰ ਕਾਂਗਰਸ ਪ੍ਰਧਾਨ ਪੰਜਾਬ ਉਹ ਦਲਿਤ ਵਰਗ ਦੀ ਨਮਾਈਂਦਾ ਜ਼ਮਾਤ ਨੂੰ ਬਣਦਾ ਮਾਣ ਸਤਿਕਾਰ ਦੇਣਗੇ ਤਾਂ 2022 ‘ਚ ਪੰਜਾਬ ‘ਚ ਕਾਂਗਰਸ ਦੀ ਸਰਕਾਰ ਰਪੀਟ ਹੋ ਸਕਦੀ ਹੈ ਕਿਉਂ ਕਿ ਫੈਸਲਾ-ਕੁੰਨ ਨਤੀਜੇ ਦਾ ਮੁੱਢ੍ਹ ਦਲਿਤ ਸਮਾਜ ਦੀ ਵੋਟ ਬੈਂਕ ਹੀ ਬੰਨ ਸਕਦੀ ਹੈ।
ਚੇਤੇ ਰਹੇ ਸ੍ਰ ਸਿੱਧੂ ਨੇ ਸੂਬੇ ਦੇ ਰਾਖਵੇਂ ਹਲਕਿਆਂ ਚੋਂ ਮਿਲਣ ਲਈ ਪਹੁੰਚੇ ਵਿਧਾਇਕਾਂ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਡਾ ਟੀਐਸ ਸਿਆਲਕਾ ਨੂੰ ਮਿਲਣ ਮੌਕੇ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਜੋ ਮਾਣ ਸਤਿਕਾਰ ਅਜੇ ਤੱਕ ਉਨ੍ਹਾ ਨੂੰ ਨਹੀਂ ਮਿਲ ਸਕਿਆ ਹੈ, ਆਉਂਣ ਵਾਲੇ ਦਿਨਾਂ ‘ਚ ਦਲਿਤ ਹਲਕਿਆਂ ‘ਚ ਸਰਕਾਰ ਦੀ ਵਡਿਆਈ ਦੇ ਚਰਚੇ ਹੋਣਗੇ।
ਅੰਤ ‘ਚ ਸਿਆਲਕਾ ਅਤੇ ਸਿੱਧੂ ਦਰਮਿਆਨ 20 ਮਿੰਟ ਬੰਦ ਕਮਰਾ ਮੀਟਿੰਗ ਵੀ ਹੋਈ ਹੈ ਕਿਸ ਵਿਸ਼ੇ ਤੇ ਬੰਦ ਕਮਰਾ ਚਰਚਾ ਹੈ ਇਹ ਭੇਦ ਅਜੇ ਬਰਕਰਾਰ ਹੈ।
ਪ੍ਰੈਸ ਨੂੰ ਮੁਖਾਤਿਬ ਹੁੰਦਿਆਂ ਡਾ ਸਿਆਲਕਾ ਨੇ ਕਿਹਾ ਕਿ ਸ੍ਰ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਦਾ ਸਮੁੱਚਾ ਦਲਿਤ ਭਾਈਚਾਰਾ ਪੰਜਾਬ ਵਿਧਾਨ ਸਭਾ ਦੀਆਂ 2022 ‘ਚ ਹੋਣ ਜਾ ਰਹੀਆਂ ਸੰਭਾਵੀਂ ਚੋਣਾਂ ‘ਚ ਕਾਂਗਰਸ ਜਿੱਤ ਦਾ ਪ੍ਰਚੰਮ ਲਹਿਰਾਏਗੀ।
ਫੋਟੋ ਕੈਪਸ਼ਨ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਉੱਚ ਕੋਟੀ ਦੇ ਦਲਿਤ ਨੇਤਾ ਡਾ ਤਰਸੇਮ ਸਿੰਘ ਸਿਆਲਕਾ ਤੋਂ ਵਧਾਈ ਕਬੂਲਦੇ ਹੋਏ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
जम्मू-कश्मीर पर शाहिद अफरीदी के ट्वीट का गंभीर ने दिया करारा जवाब पुसद:-क्रिकेटर से राजनेता बने गौतम गंभीर ने पाकिस्तान के पूर्व क...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
हिमाचल प्रदेश के सिरमौर जिला ग्राम पंचायत लाना चैता के उप प्रधान श्री गुमान सिंह ग्राम रामपुर का हिमसोना टमाटर आज सब्जी मंडी दिल्ली में ...
-
25 जनवरी (अशोक Jarewal,नीरज शर्मा विनोद कुमार बटाला श्री रक्षपाल सिंह जी दी दिशा निर्देश अनुसार डीएसपी ट्रैफिक स्वामी गुरदीप सिंह जी एसपी ...
-
विकासखंड थौलधार के मैडंखाल बाजार में श्रीमद् भागवत कथा के दिव्या आयोजन के शुभ अवसर पर सामाजिक कार्यकर्ता श्री गौरव तिवारी जी सम्मिलित हुए व...
-
ਅੰਮ੍ਰਿਤਸਰ,1 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ, ਜਗਜੀਤ ਸਿੰਘ ਪੱਡਾ) - ਅੰਮ੍ਰਿਤਸਰ - ਪਠਾਨਕੋਟ ਨੈਸ਼ਨਲ ਹਾਈਵੇ ਤੋਂ ਕਸਬਾ ਟਾਹਲੀ ਸਾਹਿਬ...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
गजल पुस्तिका उम्मीद-ए- वफा का विमोचन, हुई काव्य गोष्ठी - स्व. रिंद बनारसी के पुत्र को मिला स्व. मुनीर बख्श आलम तृतीय स्मृति सम्मान - आलम ने...
-
गुजरात सरकार ने एरपोर्ट पर सभी यात्रीओ का मेडिकल चेकप का दिया आदेश सूरत गुजरात [post_ads] चीन में कोरोना वायरस से बहोत सारे लोगो...

COMMENTS