*ਗੁਰਦਾਸਪੁਰ 17 ਅਗਸਤ( ਜਗਜੀਤ ਸਿੰਘ ਪੱਡਾ)ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ "ਐਜੂਕੇਅਰ ਐਪ" ਦੇ ਰੂਪ 'ਚ ਤਿਆਰ ਕੀਤਾ ਆਨਲਾਈਨ ਬਸਤਾ ਜਿੱਥੇ ਵਿਦਿਆਰਥੀਆਂ ਲਈ ਵਿਸ਼ਿਆਂ ਦੀ ਪੜ੍ਹਾਈ ਅਤੇ ਹੋਰ ਗਤੀਵਿਧੀਆਂ ਦੀ ਤਿਆਰੀ 'ਚ ਮੱਦਦਗਾਰ ਸਿੱਧ ਹੋ ਰਿਹਾ ਹੈ ਉੱਥੇ ਹੀ ਇਸ ਵਰ੍ਹੇ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਲਈ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ।*
*ਇਸ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਸੰਧਾਵਾਲੀਆ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਮਦਨ ਲਾਲ ਸ਼ਰਮਾ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਦੀ ਸਕੂਲ ਸਥਿਤੀ
ਦੇ ਜਾਇਜ਼ੇ ਲਈ ਕੇਂਦਰ ਸਰਕਾਰ ਵੱਲੋਂ ਕਰਵਾਇਆ ਜਾਣ ਵਾਲਾ ਨੈਸ਼ਨਲ ਅਚੀਵਮੈਂਟ ਸਰਵੇ ਟੈਸਟ ਇਸ ਵਾਰ ਨਵੰਬਰ ਮਹੀਨੇ ਕਰਵਾਇਆ ਜਾ ਰਿਹਾ ਹੈ।ਇਸ ਸਰਵੇ ਦੌਰਾਨ ਪੰਜਾਬ ਦੀਆਂ ਪ੍ਰਾਪਤੀਆਂ ਨੂੰ ਦੇਸ਼ ਭਰ ਵਿੱਚੋ ਪਹਿਲੇ ਨੰਬਰ 'ਤੇ ਲਿਜਾਣ ਲਈ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਅਧਿਕਾਰੀਆਂ ਅਤੇ ਅਧਿਆਪਕਾਂ ਦੀਆਂ ਟਰੇਨਿੰਗਾਂ ਕਰਵਾ ਕੇ ਵਿਦਿਆਰਥੀਆਂ ਨੂੰ ਇਸ ਸਰਵੇ ਲਈ ਤਿਆਰ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਵਿਦਿਆਰਥੀਆਂ ਨੂੰ ਸਰਵੇ ਟੈਸਟ ਦੌਰਾਨ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਤਕਨੀਕ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।ਵਿਦਿਆਰਥੀਆਂ ਅਤੇ ਇੱਥੋਂ ਤੱਕ ਕਿ ਅਧਿਆਪਕਾਂ ਅਤੇ ਅਧਿਕਾਰੀਆਂ ਲਈ ਵੀ ਗੂਗਲ ਟੈਸਟ ਤਿਆਰ ਕੀਤੇ ਜਾ ਰਹੇ ਹਨ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਵੇ ਟੈਸਟ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਪੜ੍ਹਨ ਸਮੱਗਰੀ " ਐਜੂਕੇਅਰ ਐਪ" 'ਤੇ ਉਪਲਬਧ ਹੈ।ਐਪ 'ਤੇ ਪਿਛਲੇ ਸਰਵੇ ਟੈਸਟ ਦੇ ਪ੍ਰਸ਼ਨ ਪੱਤਰਾਂ ਸਮੇਤ ਸਾਰੇ ਵਿਸ਼ਿਆਂ ਨਾਲ ਸੰਬੰਧਿਤ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਗਈ ਹੈ।*
*ਲਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਬਲਬੀਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਕਿਹਾ ਕਿ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਟੈਸਟ ਸੰਬੰਧੀ "ਐਜੂਕੇਅਰ ਐਪ" 'ਤੇ ਉਪਲਬਧ ਜਾਣਕਾਰੀ ਨੂੰ ਵਿਦਿਆਰਥੀ ਆਪਣੀ ਜਰੂਰਤ ਅਨੁਸਾਰ ਜਦੋਂ ਮਰਜੀ ਪੜ੍ਹ ਅਤੇ ਡਾਊਨਲੋਡ ਕਰ ਸਕਦੇ ਹਨ।ਸਿੱਖਿਆ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਖੁਦ ਇਸ ਐਪ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵੀ ਇਸ ਦੇ ਇਸਤੇਮਾਲ ਲਈ ਪ੍ਰੇਰਿਤ ਕਰਨ ਲਈ ਕਿਹਾ।*
*ਗੁਰਵਿੰਦਰ ਸਿੰਘ ਜਿਲ੍ਹਾ ਮੈਂਟਰ ਵਿਗਿਆਨ, ਨਰਿੰਦਰ ਸਿੰਘ ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ, ਗੁਰਨਾਮ ਸਿੰਘ ਜਿਲ੍ਹਾ ਮੈਂਟਰ ਗਣਿਤ ਨੇ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ "ਐਜੂਕੇਅਰ ਐਪ" 'ਤੇ ਉਪਲਬਧ ਵਿਸਥਾਰਤ ਜਾਜਾਣਕਾਰੀ ਦੀ ਸਰਵੇ ਦੌਰਾਨ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਿਹਤਰੀਨ ਬਣਾਉਣ ਵਿੱਚ ਮੁੱਖ ਭੂਮਿਕਾ ਰਹੇਗੀ।ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਤਿਆਰੀ ਦੇ ਨਾਲ ਨਾਲ ਵਿਦਿਆਰਥੀ ਇਸ ਐਪ ਜਰੀਏ ਖੁਦ ਵੀ ਤਿਆਰੀ ਕਰ ਸਕਦੇ ਹਨ।*
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
टैरस से हरिद्वार रुट पर चलने बाली सरकारी बस बापिस कलोहा, प्रागपुर, डाडासिबा स्यूल न आने पर लोग परेशान " पूर्व कामगार एवं कर्मचारी क...
-
टिहरी,, जनपद टिहरी के अंतर्गत बालगंगा तहसील के मयकोट गांव में एक महिला का शव संदिग्ध परिस्थितियों में पेड़ पर लटका मिला है। मामले में महिला क...
-
टिहरी=थौलधार विकास खण्ड के राजकीय इंटर कॉलेज मैंडखाल में कक्षा 10वीं व 12वीं की बोर्ड परीक्षा 2022 में उत्तीर्ण हुए प्रथम, द्वितीय एवं तृतीय...
-
टिहरी: सुरकंडा देवी की पहाड़ी पर बड़ा हादसा होने से बचा, ट्रॉलियों में फंसे रहे टिहरी विधायक सहित कई श्रद्धालुगण सुरकंडा देवी मं...
-
देहरा पुलिस को मिली बड़ी कामयाबी चोरों के गिरोह का किया भंडाफोड़ लाखो के सामान की चोरी करने वाले सभी चोर किये काबू देहरा :-पुलिस ने चोरों के ...
-
नारी एकता ग्राम संगठन लाना चेता की महिलाओं ने शुरू किया राखी बनाने का काम नारी एकता ग्राम संगठन की प्रधान हेमंती देवी ने बताया कि हमारे ग्र...
-
97 ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਕੀਤਾ ਰੋਸ਼ਨ ਅੰਮ੍ਰਿਤਸਰ,8 ਜੁਲਾਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ...
-
टिहरी।। उदीयमान उन्नयन खिलाड़ी छात्रवृत्ति योजना की प्रतियोगिता विकासखंड थौलधार के न्याय पंचायत स्तर पर अटल उत्कृष्ट विद्यालय शिव सिंह इंटर ...
-
ਮੰਤਰੀ ਬੈਂਸ ਨੂੰ ਭੇਜਿਆ ਮੰਗ ਪੱਤਰ ਕਿਹਾ ਮੰਗਾਂ ਨਾ ਮੰਨੀਆਂ ਤਾਂ ਅਣਮਿੱਥੇ ਸਮੇਂ ਲਈ ਕਰਾਂਗੇ ਹੜਤਾਲ ਅੰਮ੍ਰਿਤਸਰ,13 ਜੁਲਾਈ (ਪੱਤ...
COMMENTS