ਸਮਾਜ ਨੂੰ ਨਸ਼ਾ ਮੁਕਤ ਕਰਨ ਵਿੱਚ ਹਰ ਨਾਗਰਿਕ ਆਪਣਾ ਫਰਜ ਨਿਭਾਵੇ - ਡਿਪਟੀ ਕਮਿਸ਼ਨਰ
ਬਟਾਲਾ, 26 ਜੂਨ ( ਨੀਰਜ ਸ਼ਰਮਾ ਜਸਬੀਰ ਸਿੰਘ ਵਿਨੋਦ ਸ਼ਰਮਾ ) - ਨਸ਼ਾ ਇੱਕ ਅੰਤਰਰਾਸ਼ਟਰੀ ਸਮੱਸਿਆ ਹੈ ਅਤੇ ਇਸ ਬੁਰਾਈ ਨੇ ਪੂਰੀ ਦੁਨੀਆਂ ਵਿੱਚ ਆਪਣੇ ਪੈਰ ਪਸਾਰੇ ਹੋਏ ਹਨ। ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰਨਾ ਹਰ ਨਾਗਰਿਕ ਦਾ ਫਰਜ ਹੈ ਅਤੇ ਆਪਣੇ ਇਸ ਫਰਜ ਨੂੰ ਨਿਭਾਉਂਦਿਆਂ ਹਰ ਵਿਅਕਤੀ ਨੂੰ ਨਸ਼ਾ ਮੁਕਤੀ ਮੁਹਿੰਮ ਵਿੱਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਬਟਾਲਾ ਵਿਖੇ ਸੰਜੀਵਨੀ ਨਸ਼ਾ ਛੁਡਾਊ ਕੇਂਦਰ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸਬੰਧੀ ਕਰਵਾਏ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਦੌਰਾਨ ਕੀਤਾ। ਡਿਪਟੀ ਕਮਿਸ਼ਨਰ
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਸਰਕਾਰ ਨੂੰ ਵੱਡੀ ਸਫਲਤਾ ਵੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿਥੇ ਨਸ਼ਾ ਤਸਕਰਾਂ ਨੂੰ ਫੜ੍ਹ ਕੇ ਜੇਲਾਂ ਅੰਦਰ ਡੱਕਿਆ ਗਿਆ ਹੈ ਓਥੇ ਨਸ਼ੇ ਦੀ ਗ੍ਰਿਫ਼ਤ ਵਿੱਚ ਆਏ ਨੌਜਵਾਨਾਂ ਦਾ ਇਲਾਜ ਕਰਕੇ ਉਨ੍ਹਾਂ ਦਾ ਮੁੜ ਵਸੇਬਾ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੇ ਓਟ ਕੇਂਦਰਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਨੇ ਨਸ਼ਿਆਂ ਦੇ ਰਾਹ ਪਏ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਵਿਚੋਂ ਬਾਹਰ ਕੱਢ ਕੇ ਜ਼ਿੰਦਗੀ ਦੀ ਨਵੀਂ ਰਾਹ ਦਿਖਾਈ ਹੈ।ਬਟਾਲਾ ਦੇ ਸੰਜੀਵਨੀ ਨਸ਼ਾ ਛੁਡਾਊ ਕੇਂਦਰ ਵੱਲੋਂ ਨਸ਼ਾ ਮੁਕਤੀ ਅਭਿਆਨ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸਰਾਹਨਾ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਨਸ਼ੇ ਤੋਂ ਮੁਕਤੀ ਦਿਵਾਉਣ ਵਿੱਚ ਸੰਜੀਵਨੀ ਵੱਲੋਂ ਜੋ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਉਹ ਸ਼ਾਨਦਾਰ ਹਨ। ਉਨ੍ਹਾਂ ਕਿਹਾ ਕਿ ਸੰਜੀਵਨੀ ਵੱਲੋਂ ਨਸ਼ੇ ਦੀ ਬਿਮਾਰੀ ਦੇ ਸ਼ਿਕਾਰ ਨੌਜਵਾਨਾਂ ਦਾ ਇਲਾਜ ਕਰਨ ਦੇ ਨਾਲ ਸਮਾਜ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਿੱਚ ਵੀ ਮਿਸਾਲੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਜਿਹੀਆਂ ਸੰਸਥਾਵਾਂ ਦਾ ਹਮੇਸ਼ਾਂ ਅਭਾਰੀ ਹੈ ਜੋ ਸਮਾਜ ਨੂੰ ਸਹੀ ਸੇਧ ਦੇਣ ਦਾ ਕੰਮ ਕਰਦੀਆਂ ਹਨ। ਡਿਪਟੀ ਕਮਿਸ਼ਨਰ ਨੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਸੂਬੇ ਤੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸੰਜੀਵਨੀ ਨਸ਼ਾ ਛੁਡਾਊ ਕੇਂਦਰ ਬਟਾਲਾ ਦੇ ਡਾਇਰੈਕਟਰ ਆਸ਼ੀਸ਼ ਪ੍ਰਭਾਕਰ ਨੇ ਉਨ੍ਹਾਂ ਦੇ ਕੇਂਦਰ ਵੱਲੋਂ ਨਸ਼ੇ ਦੇ ਇਲਾਜ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸੰਜੀਵਨੀ ਨਸ਼ਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਨਸ਼ਿਆਂ ’ਚੋਂ ਬਾਹਰ ਕੱਢਣ ਲਈ ਸੰਜੀਵਨੀ ਬਣ ਕੇ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਪੂਰੀ ਟੀਮ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰਨ ਵਿੱਚ ਲੱਗੀ ਹੋਈ ਹੈ।ਇਸ ਮੌਕੇ ਸਿਹਤ ਵਿਭਾਗ ਦੇ ਰਿਟਾਇਡ ਡਿਪਟੀ ਡਾਇਰੈਕਟਰ ਡਾ. ਸੰਜੀਵ ਭੱਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਜੀਵਨੀ ਦੇ ਸੰਚਾਲ ਵਰਿੰਦਰ ਪ੍ਰਭਾਕਰ, ਤਹਿਸੀਲਦਾਰ ਬਟਾਲਾ ਜਸਕਰਨਜੀਤ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ, ਐਕਸੀਅਨ ਪਾਵਰਕਾਮ ਸਤਨਾਮ ਸਿੰਘ ਬੁੱਟਰ, ਸਾਬਕਾ ਐੱਸ.ਐੱਮ.ਓ. ਡਾ. ਸੁਖਦੀਪ ਸਿੰਘ ਅਤੇ ਹੋਰ ਮੋਹਤਬਰ ਤੇ ਸ਼ਹਿਰ ਵਾਸੀ ਵੀ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
-
टैक्सी यूनियन के अध्यक्ष के नेतृत्व में नवसृजित थानाध्यक्ष एवं उनकी टीम का किया स्वागत कार्यक्रम। मैडंखाल।।बैठक में टैक्सी यूनिय...
-
विकासखंड थौलधार में एन आर एल एम की हुई क्लस्टर बैठक।। टिहरी।।बैठक में स्वयं सहायता समूह की विभिन्न क्षेत्र की सहायता समूह के सदस...
-
जीरो बजट प्राकृतिक खेती भारतीय कृषि की प्राचीनतम पद्धति है प्राकृतिक खेती. डॉ राकेश यादव किसान मोर्चा जिला महामंत्री उमरिया मध्य प्रदेश ...
-
कडींसौड।। टिहरी डैम वन प्रभाग नगुण गाड रेंज कण्डीसौड़ द्वारा आम जनता को जंगलों में लगने वाली आग की रोकथाम एवं पर्यावरण संरक्षण के प्रति जागर...
-
कोलकाता स्ट्रीट साइड प्रामाणिक कोलकाता स्ट्रीट साइड फास्ट फूड अब ग्रांट रोड रेलवे स्टेशन के पास आपको चटपटे व्यंजनों से रूबरू कराता है। खड़े...
-
टिहरी।।जनता दरबार कार्यक्रम जिला कलेक्ट्रेट के कार्यालय कक्ष में जिलाधिकारी टिहरी गढ़वाल डाॅ. सौरभ गहरवार एवं मुख्य विकास अधिकारी मनीष कुमार ...
-
टिहरी।। जिला सड़क सुरक्षा समिति की बैठक आज जिला सभागार नई टिहरी में जिला मजिस्ट्रेट/अध्यक्ष जिला सड़क सुरक्षा समिति टिहरी गढ़वाल डाॅ.सौरभ गह...
-
कैबिनेट मंत्री सतपाल महाराज ने 1313.55 लाख की 11 विभागीय योजनाओं का किया शिलान्यास। टिहरी। उत्तराखण्ड सरकार के कैबिनेट मंत्री सत...
-
ग्राम प्रधानों ने ब्लॉक मुख्यालय थौलधार में जड़ा ताला। थौलधार।।ब्लॉक मुख्यालय थौलधार में विकासखंड के ग्राम प्रधान पूर्व निर्धारि...
COMMENTS