ਡਿਪਟੀ ਕਮਿਸ਼ਨਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਸੇਵਾਵਾਂ ਦੇਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦਾ ਵਿਸ਼ੇਸ਼ ਧੰਨਵਾਦ
ਬਟਾਲਾ ਸ਼ਹਿਰ ਜਾਂ ਆਸ-ਪਾਸ ਦੇ ਇਲਾਕੇ ਦੇ ਲੋਕ ਆਕਸੀਜਨ ਲਈ ਨਿੱਝਰ ਹਸਪਤਾਲ ਸੰਪਰਕ ਕਰ ਸਕਦੇ ਹਨ - ਡਾ. ਨਿੱਝਰ
ਬਟਾਲਾ, 9 ਜੂਨ ( ਨੀਰਜ ਸ਼ਰਮਾ ਜਸਬੀਰ ਸਿੰਘ ਡਿੰਪਲ ਕੁਮਾਰ) - ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸਰਕਾਰ ਦੇ ਨਾਲ ਕਈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆ ਰਹੀਆਂ ਹਨ। ਕਨੇਡਾ ਦੇ ਟੋਰਾਂਟੋ ਸ਼ਹਿਰ ਦੀ ਪੰਜਾਬ ਆਕਸੀਜਨ ਲੰਗਰ ਸੇਵਾ ਸੁਸਾਇਟੀ ਨੇ 5 ਆਕਸੀਜਨ ਕੰਨਸਟਰੇਟਰ ਅੱਜ ਡਾ. ਉੱਤਮ ਸਿੰਘ ਨਿੱਝਰ ਚੈਰੀਟੇਬਲ ਸੁਸਾਇਟੀ, ਬਟਾਲਾ ਨੂੰ ਦਾਨ ਵਜੋਂ ਦਿੱਤੇ ਹਨ। ਆਕਸੀਜਨ ਕੰਨਸਟਰੇਟਰ ਸਪੁਰਦ ਕਰਨ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਮੇਅਰ ਸੁਖਦੀਪ ਸਿੰਘ ਤੇਜਾ, ਕਮਿਸ਼ਨਰ ਬਲਵਿੰਦਰ ਸਿੰਘ, ਡਾ. ਗਗਨਦੀਪ ਸਿੰਘ ਸਰਕਾਰੀਆ, ਰਿੱਕੀ ਵਾਲੀਆ ਅਤੇ ਹੋਰ ਮੋਹਤਬਰ ਹਾਜ਼ਰ ਸਨ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਆਕਸੀਜਨ ਕੰਨਸਟਰੇਟਰ ਦਾਨ ਕਰਨ ਲਈ ਪੰਜਾਬ ਆਕਸੀਜਨ ਲੰਗਰ ਸੇਵਾ ਸੁਸਾਇਟੀ, ਟੋਰਾਂਟੋ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਦਾਨ ਕੋਵਿਡ ਮਹਾਂਮਾਰੀ ਦੌਰਾਨ ਬੇਹੱਦ ਕਾਰਗਰ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਖਿਲਾਫ ਜੰਗ ਵਿੱਚ ਜਿਥੇ ਆਪਣੇ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਓਥੇ ਸਮਾਜ ਸੇਵੀ ਸੰਸਥਾਵਾਂ ਦੇ ਮਿਲ ਰਹੇ ਸਾਥ ਕਾਰਨ ਅਸੀਂ ਜਰੂਰ ਇਸ ਮਹਾਂਮਾਰੀ ਉਪਰ ਕਾਬੂ ਪਾਉਣ ਵਿੱਚ ਕਾਮਯਾਬ ਹੋਵਾਂਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸਾਸਨ ਵੱਲੋਂ ਪਹਿਲਾਂ ਹੀ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ ਵਿਖੇ ਆਕਸੀਜਨ ਬੈਂਕ ਸਥਾਪਤ ਕੀਤੀ ਗਈ ਹੈ ਅਤੇ ਹੁਣ ਬਟਾਲਾ ਦੇ ਨਿੱਝਰ ਹਸਪਤਾਲ ਵਿਖੇ ਵੀ ਆਕਸੀਜਨ ਬੈਂਕ ਸਥਾਪਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੂੰ ਆਕਸੀਜਨ ਦੀ ਲੋੜ ਹੋਵੇ ਉਹ ਉਪਰੋਕਤ ਥਾਵਾਂ ’ਤੇ ਸੰਪਰਕ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਕਸੀਜਨ ਦੀ ਕੋਈ ਕਮੀਂ ਨਹੀਂ ਹੈ ਅਤੇ ਜ਼ਿਲ੍ਹੇ ਵਿੱਚ ਗੁਰਦਾਸਪੁਰ ਅਤੇ ਧਾਰੀਵਾਲ ਵਿਖੇ ਦੋ ਆਕਸੀਜਨ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਸਰੀ ਲਹਿਰ ਵਿੱਚ ਥੋੜੀ ਕਮੀਂ ਆਈ ਹੈ ਪਰ ਇਸਦੇ ਬਾਵਜੂਦ ਕਿਸੇ ਨੂੰ ਵੀ ਲਾਪਰਵਾਹ ਨਹੀਂ ਹੋਣਾ ਚਾਹੀਦਾ।
ਇਸ ਮੌਕੇ ਡਾ. ਸਤਨਾਮ ਸਿੰਘ ਨਿੱਝਰ ਨੇ ਕਿਹਾ ਕਿ ਪੰਜਾਬ ਆਕਸੀਜਨ ਲੰਗਰ ਸੇਵਾ ਸੁਸਾਇਟੀ, ਟੋਰਾਂਟੋ ਨੇ ਬਟਾਲਾ ਵਿਖੇ 5 ਆਕਸੀਜਨ ਕੰਨਸਟਰੇਟਰ ਦਾਨ ਕਰਕੇ ਬਹੁਤ ਹੀ ਨੇਕ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਆਕਸੀਜਨ ਕੰਨਸਟਰੇਟਰ ਕਿਸੇ ਮਰੀਜ਼ ਦੀ ਜਾਨ ਬਚਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਜਾਂ ਆਸਪਾਸ ਦੇ ਕਿਸੇ ਮਰੀਜ਼ ਨੂੰ ਆਕਸੀਜਨ ਦੀ ਲੋੜ ਹੋਵੇ ਤਾਂ ਉਹ ਨਿੱਝਰ ਹਸਪਤਾਲ ਬਟਾਲਾ ਵਿਖੇ ਰਾਬਤਾ ਕਰ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੇਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਐਡਵਰਡ ਮਸੀਹ, ਠੇਕੇਦਾਰ ਭੁਪਿੰਦਰ ਸਿੰਘ, ਕੌਂਸਲਰ ਸੰਜੀਵ ਸ਼ਰਮਾਂ, ਹਰਨੇਕ ਸਿੰਘ ਨੇਕੀ, ਕਰਨਲ ਸੋਹੀ, ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਡਾ. ਸੰਜੀਵ ਭੱਲਾ, ਬਲਵਿੰਦਰ ਸਿੰਘ ਬੱਲੀ ਸ਼ਾਹ, ਵਕੀਲ ਸੁਰੇਸ਼ ਗੁਪਤਾ ਵੀ ਮੌਜੂਦ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिला कानूनी सेवा अथॉरिटी पठानकोट की ओर से क्वार्टरली और अंडर ट्रायल रिव्यू कमेटी की मीटिंग की गई। पठानकोट 6 जनवरी (दीपक महाजन):-...
-
Hello Friends, Pragati Media's Astrology Institute team is such a team that works with astrology and in conjunction with science. You m...
-
धनोल्टी: राजकीय इंटर काँलेज मैडंखाल में आज प्रतिभा दिवस एवं मातृत्व दिवस का कार्यक्रम किया गया है स्कुल के प्रधानाचार्य व मुख्य अतिथियों के ...
-
टिहरी । उत्तराखंड क्रांति दल ने उर्मिला महर को टिहरी जिलाध्यक्ष पद पर मनोनीत किया है। उर्मिला महर ने बताया कि केंद्रीय अध्यक्ष...
-
प्रत्येक बूथ पर मजबूत यूथ से बनेगी सपा सरकार : प्रेम बाल्मीकि कार्यकर्ताओं को क्रियाशील होकर करना होगा जनसंपर्क : आशीष अहारिया ल...
-
ਕਿਹਾ - ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਕਾਦੀਆਂ (ਬਟਾਲਾ), 24 ਅਪ੍ਰੈਲ (ਨੀਰਜ ਸ਼ਰਮਾ, ਜਸਬੀਰ ਸਿੰਘ) ਡਿ...
-
ਅੰਮ੍ਰਿਤਸਰ,13 ਸਤੰਬਰ (ਡਾ ਬਲਜੀਤ ਸਿੰਘ, ਨੀਰਜ ਸ਼ਰਮਾ) - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਅੰਮ੍ਰਿਤਸਰ ਤਾ...
-
टिहरी गढ़वाल।। चम्बा से गजा आ रहे डोबरा गाँव के युवक अनिल कुडियाल पुत्र कमलेश्वर प्रसाद की इंटर कालेज गजा गेट के पास सड़क पर हृदय गति रुकने ...
-
साहित्यकारों को गोष्ठियों के लिए एक भवन दूंगा: राम शकल --- 'मुठ्ठी भर मुस्कान', 'गरम पहाड़ पर नंगे पाँव' एवं 'थाती'...

COMMENTS