ਸਰਕਾਰ 85ਵੀਂ ਸੰਵਿਧਾਨਕ ਸੋਧ ਤੁਰੰਤ ਲਾਗੂ ਕਰੇ - ਨਿਸ਼ਾਨ ਰੰਧਾਵਾ
ਅੰਮ੍ਰਿਤਸਰ,25 ਮਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ,ਡਾ ਬਲਜੀਤ ਸਿੰਘ ਢਡਿਆਲਾ) - ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਰਜਿ ਪੰਜਾਬ ਦੇ ਸੱਦੇ ਅਨੁਸਾਰ 85ਵੀਂ ਸਵਿਧਾਨਕ ਸੋਧ ਲਾਗੂ ਕਰਨ ਸਬੰਧੀ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਭੇਜਣ ਦੀ ਕੜੀ ਤਹਿਤ ਫੈਡਰੇਸ਼ਨ ਦੀ ਜਿਲ੍ਹਾ ਇਕਾਈ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਵੀ ਮੰਗ ਪੱਤਰ ਦਿੱਤਾ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ ਅਤੇ ਸੂਬਾ ਮੀਤ ਪ੍ਰਧਾਨ ਰਾਕੇਸ਼ ਕੁਮਾਰ ਬਾਬੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਦਲਿਤਾਂ ਨਾਲ ਕੀਤੇ ਵਾਅਦਿਆਂਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਾ ਕਰਕੇ ਬਹੁਤ ਵੱਡਾ ਧੋਖਾ ਕੀਤਾ ਹੈ, ਇਨ੍ਹਾਂ ਵਾਅਦਿਆਂ ਵਿੱਚੋਂ ਇਕ ਵਾਅਦਾ 85ਵੀਂ ਸੰਵਿਧਾਨਕ ਸੋਧ ਲਾਗੂ
ਕਰਨ ਬਾਰੇ ਕਿਹਾ ਸੀ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਂਦੀ ਹੈ ਤਾਂ ਤੁਰੰਤ 85ਵੀਂ ਸੋਧ ਲਾਗੂ ਕੀਤੀ ਜਾਵੇਗੀ, ਪ੍ਰੰਤੂ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਬਹਾਨੇਬਾਜ ਸਰਕਾਰ ਨੇ ਡੰਗ ਟਪਾਊ ਅਤੇ ਟਾਲ ਮਟੋਲ ਕਰਨ ਵਾਲੀ ਨੀਤੀ ਅਨੁਸਾਰ ਡਾਟਾ ਦੁਬਾਰਾ ਨਵੇਂ ਸਿਰਿਓਂ ਇਕੱਠਾ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਹੈ, ਜਦੋਂ ਕਿ ਇਹ ਡਾਟਾ ਪਹਿਲਾਂ ਹੀ ਇਕੱਤਰ ਕੀਤਾ ਜਾ ਚੁੱਕਾ ਹੈ।ਇਸ ਸੰਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਚੰਡੀਗੜ੍ਹ ਵੱਲੋਂ ਇਕ ਪੱਤਰ ਜਾਰੀ ਕਰਕੇ ਸਰਕਾਰ ਨੂੰ ਸਖ਼ਤ ਹਦਾਇਤ ਕੀਤੀ ਹੈ,ਕਿ ਉਹ 85ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਲਾਗੂ ਕਰੇ।ਫੈਡਰੇਸ਼ਨ ਕਮਿਸ਼ਨ ਦੇ ਇਸ ਫੈਸਲੇ ਦਾ ਧੰਨਵਾਦ ਕਰਦੀ ਹੈ ਅਤੇ ਸਰਕਾਰ ਨੂੰ ਚੇਤਾਵਨੀ ਦਿੰਦੀ ਹੈ ਕਿ ਜੇਕਰ ਸਰਕਾਰ 85ਵੀਂ ਸੋਧ ਤੁਰੰਤ ਲਾਗੂ ਨਹੀਂ ਕਰਦੀ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਰਕਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਇਸ ਮੌਕੇ ਓਮ ਪ੍ਰਕਾਸ਼, ਲਖਵਿੰਦਰ ਸਿੰਘ ਕਲੇਰ, ਸੱਜਣ ਸਿੰਘ, ਸੁਰਿੰਦਰਪਾਲ ਸਿੰਘ ਜਗਦੇਵ ਕਲਾਂ, ਸਰਬਜੀਤ ਸਿੰਘ, ਸਤਿੰਦਰ ਸਿੰਘ, ਦਿਆ ਰਾਮ ਮੁਨਸ਼ੀ ਆਦਿ ਵੀ ਹਾਜਰ ਸਨ।
ਫੋਟੋ ਕੈਪਸ਼ਨ-: ਸਹਾਇਕ ਕਮਿਸ਼ਨਰ(ਸਕਾਇਤਾਂ) ਹਰਜਿੰਦਰ ਸਿੰਘ ਜੱਸਲ ਨੂੰ ਮੰਗ ਪੱਤਰ ਦੇਂਦੇ ਹੋਏ ਫੈਡਰੇਸ਼ਨ ਆਗੂ ਨਿਸ਼ਾਨ ਸਿੰਘ ਰੰਧਾਵਾ, ਰਕੇਸ਼ ਕੁਮਾਰ ਬਾਬੋਵਾਲਅਤੇ ਹੋਰ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
जिला उपभोक्ता झगड़ा निवारण कमीशन पठानकोट ने डॉक्टर के डी आई हॉस्पिटल पठानकोट को खराब आयक्लेव मशीन जो की गारंटी में थी नई दिलवाई पठानकोट(द...
-
*ਗੁਰਦਾਸਪੁਰ 10 ਅਗਸਤ ( ਜਗਜੀਤ ਸਿੰਘ ਪੱਡਾ/ ਨੀਰਜ ਸ਼ਰਮਾ) *ਸਰਕਾਰੀ ਸਕੂਲ ਮੁੱਖੀ , ਸਕੂਲ ਮੈਨਜਮੈਂਟ ਕਮੇਟੀ ਚੇਅਰਮੈਨ ਤੇ ਸਮਾਜਿਕ ਭਾਈਚਾਰੇ ਵੱਲੋਂ ਅੱਜ ...
-
कैबिनेट मंत्री पंजाब श्री लाल चंद कटारू चक का चल रहे सड़क निर्माण कार्यों का निरीक्षण करने हेतु विशेष दौरा ---- विधानसभा क्षेत्र भोआ को 28...
-
टिहरी में लोकसभा चुनाव की तैयारियां हुई पूरी, जिला निर्वाचन अधिकारी ने ली बैठक एवं अपर पुलिस अधीक्षक ने पुलिस कर्मियों को किया ब्रीफ। टिहरी ...
-
देवघर : देश के प्रथम नागरिक राष्ट्रपति रामनाथ कोविंद के देवघर आगमन को लेकर जिला प्रशासन द्वारा सुरक्षा व विधि व्यवस्था की तैयारी पूर्ण क...
-
टिहरी गढ़वाल।।(सू.वि०)भगवान बदरी विशाल के अभिषेक एवं अखण्ड ज्योति हेतु नरेंद्रनगर टिहरी गढ़वाल स्थित राजमहल में पिरोया गया तिल का तेल। ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
मुख्यमंत्री तीर्थ यात्रा योजना के तहत श्री आनंदपुर साहिब, नैना देवी, चिंतपूर्णी और ज्वालाजी के दर्शन के लिए श्रद्धालुओं की एक बस पठानकोट स...
-
डोबरा चांठी सेतु में हुआ सेतुबंध आसन। टिहरी।।(सू०वि०) राज्य स्थापना के रजत जयंती के उपलक्ष्य में आज शनिवार को डोबरा चांठी पुल क...

COMMENTS