ਕੋਵਾ ਐਪ ਤੇ ਲੋਕ ਚੈਕ ਕਰ ਸਕਦੇ ਹਨ ਹਸਪਤਾਲਾਂ ਵਿਚ ਉਪਲਬੱਧ ਬੈਡਾਂ ਦੀ ਜਾਣਕਾਰੀ - ਏ.ਡੀ.ਸੀ.
ਬਟਾਲਾ, 11 ਮਈ ( ਨੀਰਜ ਸ਼ਰਮਾ/ ਜਸਬੀਰ ਸਿੰਘ) - ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਵਿਡ-19 ਮਹਾਂਮਾਰੀ ਤੋਂ ਬਚਣ ਲਈ ਉਹ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਇਸ ਬਿਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸਾਸਨ ਵੱਲੋਂ ਕੋਰੋਨਾ ਵਿਰੁੱਧ ਲੜਾਈ ਵਿੱਚ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਪੁਲਿਸ ਕੰਟਰੋਲ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਗੁਰਦਾਸਪੁਰ ਦੇ ਨੰਬਰ 9780002601, 01874-221966, 01874-502863 ਅਤੇ 85589-42110 ਹਨ, ਇਨਾਂ ਨੰਬਰਾਂ ਉੱਪਰ ਕਾਲ ਜਾਂ ਵਟਸਅਪ ਰਾਹੀਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਘਰੇਲੂ ਇਕਾਂਤਵਾਸ ਵਿਚ ਰਹਿ ਰਹੇ ਲੋਕਾਂ ਨੂੰੂ ਜੇਕਰ ਕੋਈ ਸਿਹਤ ਸਬੰਧੀ ਸਮੱਸਿਆ ਆਵੇ ਤਾਂ ਉਹ ਕੰਟਰੋਲ ਰੂਮ ਦੇ ਫੋਨ ਨੰਬਰਾਂ ਜਾਂ 104 ਤੇ ਦਿਨ ਰਾਤ ਕਿਸੇ ਵੀ ਵੇਲੇ ਵੀ ਕਾਲ ਕਰ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਆਪਣੇ ਮੋਬਾਇਲ ਵਿਚ ਕੋਵਾ ਐਲ ਡਾਊਨਲੋਡ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਪੰਜਾਬ ਸਰਕਾਰ ਦੀ ਇਸ ਐਪ ਤੇ ਰਾਜ ਤੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਉਪਲਬੱਧ ਬੈਡਾਂ ਦੀ ਜਾਣਕਾਰੀ ਆਨਲਾਈਨ ਚੈਕ ਕਰ ਸਕਦੇ ਹਨ।
ਸ੍ਰੀ ਰਾਹੁਲ ਨੇ ਘਰੇਲੂ ਇਕਾਂਤਵਾਸ ਵਿਚ ਰਹਿ ਰਹੇ ਲੋਕਾਂ ਨੂੰ ਡਾਕਟਰ ਵੱਲੋਂ ਦੱਸੀਆਂ ਦਵਾਈਆਂ ਨਿਯਮਿਤ ਤੌਰ ਤੇ ਲੈਂਦੇ ਰਹਿਣ ਅਤੇ ਅਤੇ ਹਰ 6 ਘੰਟੇ ਬਾਅਦ ਆਪਣਾ ਬੁਖਾਰ ਅਤੇ ਆਕਸੀਜਨ ਲੈਵਲ ਤੇ ਪਲਸ ਚੈਕ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਪਲਸ ਰੇਟ 120 ਤੋਂ ਵਧੇ ਜਾਂ ਆਕਸੀਜਨ ਲੈਵਲ 94 ਤੋਂ ਘੱਟੇ ਜਾਂ ਬੂੁਖਾਰ 101 ਡਿਗਰੀ ਹੋ ਜਾਵੇ, ਜਾਂ ਬੱਲਡ ਸੂਗਰ 200 ਤੋਂ ਵੱਧ ਜਾਂ 70 ਤੋਂ ਘੱਟ ਜਾਵੇ, ਬਲੱਡ ਪ੍ਰੈਸਰ 130/90 ਤੋਂ ਵੱਧ ਜਾਂ 100/70 ਤੋਂ ਘੱਟ, ਸਾਹ ਲੈਣ ਵਿਚ ਤਕਲੀਫ, ਛਾਤੀ ਵਿਚ ਭਾਰੀਪਣ, ਬੁੱਲ ਨੀਲੇ ਪੈ ਜਾਣੇ ਜਾਂ ਕਿਸੇ ਵੀ ਪ੍ਰਕਾਰ ਦੀ ਬੇਚੈਨੀ ਦੇ ਲੱਛਣ ਵਿਖਾਈ ਦੇਣ ਤਾਂ ਮਰੀਜ ਨੂੰੂ ਉਪਰੋਕਤ ਨੰਬਰਾਂ ਤੇ ਕਾਲ ਕਰਕੇ ਹਸਪਤਾਲ ਵਿਚ ਭਰਤੀ ਹੋਣ ਬਾਰੇ ਤੁਰੰਤ ਫੈਸਲਾ ਕਰਨਾ ਚਾਹੀਦਾ ਹੈ। ਇਸ ਤੋਂ ਬਿਨਾਂ ਘਰੇਲੂ ਇਕਾਂਤਵਾਸ ਵਿਚ ਰਹਿ ਰਹੇ ਲੋਕ ਚੰਗੀ ਖੁਰਾਕ ਖਾਣ, ਤਰਲ ਪਦਾਰਥ ਜਿਆਦਾ ਲੈਣ, ਉਸਾਰੂ ਸੋਚ ਰੱਖਣ, ਮਾਸਕ ਪਾ ਕੇ ਰੱਖਣ, ਪਰਿਵਾਰ ਦੇ ਬਾਕੀ ਜੀਆਂ ਤੋਂ ਪੂਰੀ ਤਰਾਂ ਅਲਗ ਰਹਿਣ ਅਤੇ ਕਿਸੇ ਵੀ ਹਲਾਤ ਵਿਚ ਘਰ ਤੋਂ ਬਾਹਰ ਨਾ ਨਿਕਲਣ ਅਤੇ ਨਾ ਹੀ ਕਿਸੇ ਹੋਰ ਦੇ ਸੰਪਰਕ ਵਿਚ ਆਉਣ।
[Important News]$type=slider$c=4$l=0$a=0$sn=600$c=8
अधिक खबरे देखे .
-
हर नागरिक को मिलेगा चीफ मिनिस्टर हेल्थ इंश्योरेंस स्कीम का फायदा: श्री लाल चंद कटारू चक चीफ मिनिस्टर हेल्थ इंश्योरेंस स्कीम के लॉन्च पर...
-
श्री लाल चंद कटारू चक कैबिनेट मिनिस्टर पंजाब ने हेल्थ इंश्योरेंस स्कीम के बारे में गांव बमियाल, नरोट जैमल सिंह और गांव आन्याल का खास दौरा कि...
-
श्री लाल चंद कटारू चक कैबिनेट मिनिस्टर पंजाब ने वार्ड नंबर 43 और 44 की गलियों का कंस्ट्रक्शन का काम शुरू करवाया https://blogger.googleuserc...
-
असिस्टेंट कमिश्नर जनरल ने डिस्ट्रिक्ट लेवल पर रिपब्लिक डे की तैयारियों का रिव्यू किया पठानकोट 19 जनवरी (दीपक महाजन):असिस्टेंट कमिश्नर जनरल ...
-
26 जनवरी से पहले पठानकोट पुलिस ने हथियारों की खेप बड़ी मात्रा में पकड़ी पठानकोट 17 जनवरी 2025 (दीपक महाजन)अमृतसर सीमा रेंज के पुलिस उप महान...
-
बिकासखंड थौलधार के राजकीय इंटर कालेज मैडंखाल में सरकार के कोविड नियमों के तहत 15 से 18की उम्र वाले बच्चों को सरकारी अस्पताल की ...
-
ग्राम पंचायत लाना चैता की बेटी एडवोकेट शिवानी के पिता श्री भगत राम शिक्षा विभाग में पियन की पोस्ट पर रिटायर हो चुके हैं माता श्रीमती तृप्ता ...
-
पखांजूर :-. ______ नगर पंचायत में कार्यरत सहायक शिक्षक पंचायत एवं व्याख्याता पंचायत की ज्वलंत समस्याओं सेवा पुस्तिका सं...
-
आशीष रावत मध्यप्रदेश -होशंगाबाद स्टेट हाइवे 22 पर तवा पुल के आगे गैस सिलिंडर से भरे वाहन में रात करीब 2.30 बजे आग लग गई है.... होशंगाबाद मे...
-
जिला कानूनी सेवाएं अथॉरिटी की ओर से नशे के खिलाफ जागरूकता सेमीनार आयोजित किया गया पठानकोट 27दिसंबर2025(दीपक महाजन)जिला कानूनी सेवाएं अथॉरिट...

COMMENTS