ਬਟਾਲਾ, 28 ਮਈ (ਨੀਰਜ ਸ਼ਰਮਾ/ ਜਸਬੀਰ ਸਿੰਘ/ ਵਿਨੋਦ ਸ਼ਰਮਾ) - ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵਲੋਂ ਕੋਵਿਡ ਪੀੜਤਾਂ ਨੂੰ ਮੈਡੀਕਲ ਅਤੇ ਹੋਰ ਐਮਰਜੰਸੀ ਸਹਲੂਤਾਂ ਮੁਹੱਈਆ ਕਰਨ ਦੇ ਯਤਨ ਲਗਾਤਾਰ ਜਾਰੀ ਹਨ। ਕੋਵਿਡ ਪੀੜਤਾਂ ਦੀ ਸਹਾਇਤਾ ਲਈ ਪ੍ਰਸ਼ਾਸਨ ਵੱਲੋਂ ਇੱਕ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਵੀ ਚਲਾਇਆ ਜਾ ਰਿਹਾ ਹੈ। ਇਸ ਕੰਟਰੋਲ ਰੂਮ ’ਤੇ ਕਿਸੇ ਮੈਡੀਕਲ ਸਹਾਇਤਾ ਜਾਂ ਇਲਾਜ ਸਬੰਧੀ ਕਿਸੇ ਸ਼ਿਕਾਇਤ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱੈਸ.ਡੀ.ਐੱਮ ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਨਿੱਜੀ ਹਸਪਤਾਲਾਂ ਵਿੱਚ ਕੋਵਿਡ-19 ਦੇ ਇਲਾਜ ਦੇ ਚਾਰਜਿਜ਼ ਨਿਰਧਾਰਤ ਕੀਤੇ ਗਏ ਹਨ, ਜਿਵੇਂ ਨੈਬ (128) ਐਕਰੀਡੇਟਿਡ ਹਸਪਤਾਲ ਵਲੋਂ ਵਾਰਡ ਚਾਰਜ 9 ਹਜਾਰ ਰੁਪਏ ਪ੍ਰਤੀ ਦਿਨ ਅਤੇ ਸਪੈਸ਼ਲ ਆਈਸ਼ੋਲੇਸ਼ਨ ਰੂਮ ਦਾ 13 ਹਜਾਰ ਰੁਪਏ ਪ੍ਰਤੀ ਦਿਨ ਵਸੂਲ ਕੀਤਾ ਜਾ ਸਕਦਾ ਹੈ ਅਤੇ ਨਾਨ-ਨੈਬ ਐਕਰੀਡੈਟਿਡ ਹਸਪਤਾਲ ਵਲੋਂ ਵਾਰਡ ਚਾਰਜ 8 ਹਜ਼ਾਰ ਰੁਪਏ ਪ੍ਰਤੀ ਦਿਨ ਅਤੇ ਸਪੈਸ਼ਲ ਆਈਸ਼ੋਲੇਸ਼ਨ ਰੂਮ ਦਾ 12 ਹਜਾਰ ਰੁਪਏ ਪ੍ਰਤੀ ਦਿਨ ਵਸੂਲ ਕੀਤਾ ਜਾ ਸਕਦਾ ਹੈ । ਇਹ ਰੇਟ ਵੱਧ ਤੋਂ ਵੱਧ ਹਨ, ਹਸਪਤਾਲ ਇਨਾਂ ਰੇਟਾਂ ਤੋਂ ਘੱਟ ਰੇਟ, ਇਲਾਜ ਦੇ ਹਿਸਾਬ ਨਾਲ ਲੈ ਸਕਦੇ ਹਨ।
ਦੋਵੇਂ ਤਰਾਂ ਦੇ ਹਸਪਤਾਲ (ਨੈਬ ਅਤੇ ਨਾਨ ਨੈਬ ਐਕਰੀਡੇਟਿਡ ਹਸਪਤਾਲ), ਉਪਰੋਕਤ ਚਾਰਜ਼ਿਜਾਂ ਵਿਚ ਬੈੱਡ, ਖਾਣਾ, ਡਾਕਟਰੀ, ਨਰਸਿੰਗ ਕੇਅਰ, ਦਵਾਈਆਂ, ਸਿੰਗਲ ਡਾਇਲਸਸ, ਟੈਸਟ, ਇਲਾਜ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਤਾਂ ਦਾ ਸਟੈਂਡਰਡ ਤਰੀਕੇ ਨਾਲ ਦੇਖਭਾਲ ਕਰਨਾ ਸ਼ਾਮਲ ਹੈ। ਪਰ ਰੈਮੀਡੀਸੀਵਰ, ਸਪੈਸ਼ਲ ਟੈਸਟ ਜਿਵੇਂ ਆਈ.ਐਲ 6 ਦਾ ਵੱਖਰਾ ਖਰਚਾ ਚਾਰਜ਼ਿਜ ਕੀਤਾ ਜਾ ਸਕਦਾ ਹੈ, ਐਚ.ਐਨ.ਐਫ.ਸੀ, ਜੇ ਲੋੜ ਹੋਵੇ ਤਾਂ ਵੱਖਰੇ ਤੋਰ ਤੇ 2 ਹਜ਼ਾਰ ਪ੍ਰਤੀ ਦਿਨ ਚਾਰਜ ਕੀਤੇ ਜਾ ਸਕਦੇ ਹਨ।
ਐੱਸ.ਡੀ.ਐੱਮ. ਬਟਾਲਾ ਨੇ ਅੱਗੇ ਕਿਹਾ ਕਿ ਜੇਕਰ ਕੋਈ ਹਸਪਤਾਲ ਵਾਲਾ ਉਪਰੋਕਤ ਨਿਰਧਾਰਤ ਕੀਤੇ ਗਏ ਰੇਟਾਂ ਤੋਂ ਵੱਧ ਪੈਸੇ ਵਸੂਲ ਕਰਦਾ ਹੈ ਤਾਂ ਉਸਦੀ ਸ਼ਿਕਾਇਤ ਕੰਟਰੋਲ ਰੂਮ ’ਤੇ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜਿਲੇ ਅੰਦਰ ਮੈਡੀਕਲ ਸਹੂਲਤ ਲੈਣ, ਕੋਵਿਡ ਪੀੜਤਾਂ ਨੂੰ ਹੋਰ ਐਮਰਜੰਸੀ ਸਹੂਲਤਾਂ ਜਾਂ ਉਨਾਂ ਦੇ ਰਿਸਤੇਦਾਰਾਂ ਨੂੰ ਜਾਂ ਹਸਪਤਾਲਾਂ ਵਿਚ ਕੋਵਿਡ ਪੀੜਤਾਂ ਦੇ ਇਲਾਜ ਸਬੰਧੀ ਸਹੂਲਤ ਲੈਣੀ ਹੋਵੇ ਤਾਂ ਉਹ 97800-02601, 01874-221966, 01874-502863 ਅਤੇ 85589-42110 ਨੰਬਰ ਹਨ, ਇਨਾਂ ਨੰਬਰਾਂ ਉੱਪਰ ਕਾਲ ਜਾਂ ਵਟਸਅਪ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਨੰਬਰ 24 ਘੰਟੇ ਉਪਲਬੱਧ ਹਨ ਅਤੇ ਇਹ ਕੰਟਰੋਲ ਰੂਮ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਚੱਲ ਰਿਹਾ ਹੈ।
ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਮਾਸਕ ਪਾ ਕੇ ਰੱਖਿਆ ਜਾਵੇ, ਸ਼ੋਸਲ ਡਿਸਟੈਸਿੰਗ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਹੱਥਾਂ ਨੂੰ ਸਾਬੁਣ ਨਾਲ ਵਾਰ ਵਾਰ ਧੋਤਾ ਜਾਵੇ। ਉਨ੍ਹਾਂ ਕਿਹਾ ਕਿ ਯੋਗ ਵਿਅਕਤੀ ਕੋਵਿਡ ਵੈਕਸੀਨ ਵੀ ਜਰੂਰ ਲਗਵਾਉਣ।
[Important News]$type=slider$c=4$l=0$a=0$sn=600$c=8
अधिक खबरे देखे .
-
सरदार वल्लभ भाई पटेल जी की 150वीं जयंती पर एवलिन गर्ल सीनियर सेकेंडरी स्कूल मिशन रोड में कार्यक्रम प्रसारित किया गया जिसकी जानकारी एवलिन गर्...
-
जिला सड़क सुरक्षा समिति ने महत्वपूर्ण मुद्दों पर चर्चा की पठानकोट, 27 नवंबर (दीपक महाजन): पठानकोट की डिप्टी कमिश्नर की डॉ. पल्ल...
-
ग्रामीण बेरोजगार युवाओं हेतु डेयरी फार्मिंग हेतु चार सप्ताह का डेयरी उद्यमिता प्रशिक्षण पाठ्यक्रम प्रारंभ तिथि 01-12-2025 से 30-12-2025 तक ...
-
जिला उपभोक्ता झगड़ा निवारण कमीशन पठानकोट ने डॉक्टर के डी आई हॉस्पिटल पठानकोट को खराब आयक्लेव मशीन जो की गारंटी में थी नई दिलवाई पठानकोट(द...
-
ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਵਿਧਾਇਕ ਲਾਡੀ ਨੇ ਸ੍ਰੀ ਹਰਗੋਬਿੰਦਪੁਰ ਵਿਖੇ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ 2.36 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾਵੇਗਾ ਆਧੁਨ...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
ਬਟਾਲਾ 5 ਸਤੰਬਰ(ਡਾ ਬਲਜੀਤ ਸਿੰਘ .ਨੀਰਜ ਸ਼ਰਮਾ.ਜਸਬੀਰ ਸਿੰਘ ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ...
-
ਬਟਾਲਾ 28 ਜੂਨ (ਨੀਰਜ ਸ਼ਰਮਾ/ ਜਸਬੀਰ ਸਿੰਘ /ਬਲਵੰਤ ਸਿੰਘ ਭਗਤ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਪੀੜੀਆਂ ਤੋਂ ਕਾਂਗਰਸ ਪਾਰਟੀ...
-
भाजपा के वरिष्ठ नेता रमेश दुबे ने जिला अस्पताल पहुंचकर कोविड-19 से पीड़ित मरीजों ओर उनके परिजनों से मिलकर उनके स्वास्थ्य के बारे में चर्चा...
-
खबर राजसमंद के आमेट की जहां प्रधानमंत्री आवास योजना की राशि देने के एवज में 8000 की रिश्वत मांगी 8 हजार की रिश्वत लेते संविदाकर्मी गिरफ्तार ...

COMMENTS