ਸ਼ਹਿਰੀ ਖੇਤਰਾਂ ਨਾਲੋਂ ਘੱਟ ਪਾਜ਼ੇਟਿਵ ਦਰ ਹੋਣ ਦੇ ਬਾਵਜੂਦ ਪੇਂਡੂ ਖੇਤਰਾਂ ਵਿੱਚ 58 ਫ਼ੀਸਦੀ ਕੋਵਿਡ-19 ਮੌਤਾਂ ਦਰਜ ਬਟਾਲਾ, 28 ਅਪ੍ਰੈਲ (ਨੀਰਜ ਸ਼ਰਮਾ/ ਜਸਬੀਰ ਸਿੰਘ )- ਕੋਰੋਨਾ ਵਾਇਰਸ ਦਾ ਜਲਦੀ ਟੈਸਟ ਕਰਵਾਉਣ ਅਤੇ ਇਸ ਦੇ ਇਲਾਜ ਦੀ ਜਰੂਰਤ ’ਤੇ ਜ਼ੋਰ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਦੇ ਹਲਕੇ ਲੱਛਣਾਂ ਨੂੰ ਜਾਨਲੇਵਾ ਬਿਮਾਰੀ ਵਿਚ ਤਬਦੀਲ ਹੋਣ ਤੋਂ ਪਹਿਲਾਂ ਸਿਹਤ ਸੰਸਥਾਵਾਂ ਵਿੱਚ ਜਾ ਕੇ ਜਾਂਚ ਕਰਵਾਉਣ।

ਉਨਾਂ ਕਿਹਾ ਕਿ ਰਿਕਾਰਡ ਅਨੁਸਾਰ, ਸਿਹਤ ਮਾਹਿਰਾਂ ਦੁਆਰਾ ਸੁਝਾਏ ਦਿਸਾ-ਨਿਰਦੇਸ਼ਾਂ ਅਤੇ ਇਲਾਜ ਦੀ ਪਾਲਣਾ ਕਰਦਿਆਂ ਸੂਬੇ ਵਿੱਚ ਘਰੇਲੂ ਇਕਾਂਤਵਾਸ ਅਧੀਨ 1,85,000 ਤੋਂ ਵੱਧ ਕੋਵਿਡ-19 ਦੇ ਮਰੀਜ਼ ਠੀਕ ਹੋਏ ਹਨ।
ਚੇਅਰਮੈਨ ਚੀਮਾ ਨੇ ਦੱਸਿਆ ਕਿ 1 ਜਨਵਰੀ 2021 ਤੋਂ 12 ਅਪ੍ਰੈਲ 2021 ਤੱਕ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ 58 ਫ਼ੀਸਦੀ ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ 27 ਫ਼ੀਸਦੀ ਪਾਜ਼ੇਟਿਵ ਕੇਸ ਦਰਜ ਕੀਤੇ ਗਏ ਹਨ। ਉਨਾਂ ਕਿਹਾ ਕਿ ਸ਼ਹਿਰੀ ਅਬਾਦੀ ਵਿੱਚ 73 ਫ਼ੀਸਦੀ ਪਾਜ਼ੇਟਿਵ ਕੇਸ ਅਤੇ 42 ਫ਼ੀਸਦੀ ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਿੰਡਾਂ ਵਿੱਚ ਸ਼ਹਿਰਾਂ ਨਾਲੋਂ ਕੋਰੋਨਾ ਦੇ ਮਾਮਲੇ ਘੱਟ ਹੋਣ ਦੇ ਬਾਵਜੂਦ ਵੀ ਮੌਤਾਂ ਵਧੇਰੇ ਹੋ ਰਹੀਆਂ ਹਨ।
ਸ. ਚੀਮਾ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਸ਼ਹਿਰੀ ਖੇਤਰਾਂ ਵਿੱਚ 0.7 ਫ਼ੀਸਦੀ ਦੇ ਮੁਕਾਬਲੇ ਪੇਂਡੂ ਖੇਤਰਾਂ ਵਿੱਚ ਕੋਵਿਡ ਨਾਲ ਹੋਣ ਵਾਲੀ ਮੌਤ ਦਰ (ਕੇਸ ਫੈਟਿਲਿਟੀ ਰੇਟ) 2.8 ਫ਼ੀਸਦੀ ਹੈ। ਉਨਾਂ ਅੱਗੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਮੌਤ ਦਰ 2.0 ਫ਼ੀਸਦੀ ਹੈ।
ਕੋਵਿਡ-19 ਮਰੀਜ਼ਾਂ ਬਾਰੇ ਗੰਭੀਰ ਚਿੰਤਾ ਜਾਹਰ ਕਰਦਿਆਂ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਕੋਵਿਡ ਮਰੀਜ਼ਾਂ ਵੱਲੋਂ ਗੰਭੀਰ ਲੱਛਣ ਆਉਣ ‘ਤੇ ਹਸਪਤਾਲ ਪਹੁੰਚਣ ਦੀ ਦਰ ਬਹੁਤ ਜ਼ਿਆਦਾ ਹੈ। ਉਨਾਂ ਕਿਹਾ ਕਿ ਰਿਕਾਰਡ ਅਨੁਸਾਰ, 1 ਜਨਵਰੀ ਤੋਂ 12 ਅਪ੍ਰੈਲ ਤੱਕ ਪਹਿਲੀ ਵਾਰ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ 83.92 ਫ਼ੀਸਦੀ ਮਰੀਜ਼ਾਂ ਦੀ ਹਾਲਤ ਗੰਭੀਰ ਸੀ ਜਦਕਿ 0.11 ਫ਼ੀਸਦੀ ਦਰਮਿਆਨੇ ਲੱਛਣਾਂ ਵਾਲੇ ਅਤੇ ਸਿਰਫ਼ 7 ਫ਼ੀਸਦੀ ਮਰੀਜ ਹਲਕੇ ਲੱਛਣਾਂ ਵਾਲੇ ਸਨ।
ਉਨਾਂ ਅੱਗੇ ਦੱਸਿਆ ਕਿ ਇਸ ਸਮੇਂ ਦੌਰਾਨ 0 ਤੋਂ 14 ਸਾਲ ਦੇ ਉਮਰ ਵਰਗ ਵਿੱਚੋਂ ਸਿਰਫ਼ ਇੱਕ ਕੋਵਿਡ-19 ਮਰੀਜ ਦੀ ਮੌਤ ਦਰਜ ਕੀਤੀ ਗਈ ਹੈ, ਜਦਕਿ 15 ਤੋਂ 50 ਸਾਲ ਦੇ ਉਮਰ ਵਰਗ ਵਿੱਚ 17.5 ਫ਼ੀਸਦੀ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ 82.5 ਫ਼ੀਸਦੀ ਮੌਤਾਂ 51 ਸਾਲ ਤੋਂ ਵੱਧ ਉਮਰ ਵਰਗ ਦੀਆਂ ਹਨ।
ਸਹਿ-ਰੋਗਾਂ ਵਾਲੇ ਪੀੜਤ ਮਰੀਜ਼ਾਂ ਲਈ ਜੋਖਮਾਂ ਬਾਰੇ ਦੱਸਦਿਆਂ ਚੇਅਰਮੈਨ ਚੀਮਾ ਨੇ ਕਿਹਾ ਕਿ ਹਾਈਪਰਟੈਨਸ਼ਨ ਅਤੇ ਸੂਗਰ ਦੇ ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੋਵਿਡ-19 ਸਬੰਧੀ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਕਿਉਂਕਿ ਉਨਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਹੋਣ ਦਾ ਖ਼ਤਰਾ ਬਾਕੀਆਂ ਨਾਲੋਂ ਵਧੇਰੇ ਹੈ।
English Translate .............
He said that as per the records, more than 1,85,000 Kovid-19 patients have been cured in the state under domestic isolation following the guidelines and treatment suggested by the health experts. Chairman Cheema said that from 1st January 2021 to 12th April 2021 in rural areas of Punjab 58% covid deaths have been reported and 27% positive cases have been registered. He said that 73 per cent positive cases and 42 per cent cowardly deaths have been reported in the urban population. It is clear that despite the fact that the number of corona cases is less in rural areas than in cities, the number of deaths is increasing. Mr. Cheema said it was a matter of grave concern that the case fatality rate was 2.8 per cent in rural areas as compared to 0.7 per cent in urban areas. He further said that at present the death rate in Punjab was 2.0 percent. Expressing serious concern over Kovid-19 patients, Chairman S. Amardeep Singh Cheema said that the rate of hospital visits by Kovid patients in case of severe symptoms is very high. He said that as per records, 83.92 per cent patients who visited health facilities for the first time from January 1 to April 12 were in critical condition while 0.11 per cent had moderate symptoms and only 7 per cent had mild symptoms. He further said that during this period only one Kovid-19 death has been reported in the age group of 0 to 14 years, while 17.5 per cent deaths have been reported in the age group of 15 to 50 years and 82.5 per cent deaths have been recorded in 51 years. Are over age group. Explaining the risks to patients with co-morbidities, Chairman Cheema said that patients with hypertension and diabetes are advised to strictly follow the safety rules regarding Covid-19 as they are more at risk of corona virus infection than others. There is more.
COMMENTS