115 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਚਾਰ ਮਹੀਨਿਆ ਵਿੱਚ ਹੋਵੇਗੀ ਮੁਕੰਮਲ
ਬਟਾਲਾ, 25 ਅਪ੍ਰੈਲ ( ਨੀਰਜ ਸ਼ਰਮਾ/ ਜਸਬੀਰ ਸਿੰਘ /ਡਿੰਪਲ ਕੁਮਾਰ ) - ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਵਾਸੀਆਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ। ਸ. ਬਾਜਵਾ ਦੇ ਯਤਨਾ ਸਦਕਾ ਹੁਣ ਬਹੁਤ ਜਲਦੀ ਸਿਟੀ ਰੋਡ ਪੁੱਲ ਤੋਂ ਬੈਂਕ ਕਲੋਨੀ ਦੇ ਰਸਤੇ ਬਾਈਪਾਸ ਤੱਕ ਹੰਸਲੀ ਨਾਲੇ ਦੇ ਨਾਲ-ਨਾਲ 18 ਫੁੱਟ ਚੌੜੀ ਸੜਕ ਬਣਨ ਜਾ ਰਹੀ ਹੈ, ਜਿਸ ਨਾਲ ਸ਼ਹਿਰ ਦੀ ਟਰੈਫਿਕ ਸਮੱਸਿਆ ਦਾ ਹੱਲ ਹੋ ਸਕੇਗਾ। ਇਸ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਰੱਖ ਦਿੱਤਾ ਗਿਆ ਹੈ ਅਤੇ ਇਸ ਪ੍ਰੋਜੈਕਟ ਉੱਪਰ ਰਾਜ ਸਰਕਾਰ ਵੱਲੋਂ 115 ਲੱਖ ਰੁਪਏ ਖਰਚ ਕੀਤੇ ਜਾਣਗੇ।
ਨਵੀਂ ਬਣਨ ਵਾਲੀ ਇਸ ਸੜਕ ਦਾ ਨੀਂਹ ਪੱਥਰ ਰੱਖਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਸੜਕ ਸਿਟੀ ਰੋਡ ਪੁੱਲ ਤੋਂ ਜਲੰਧਰ-ਅੰਮ੍ਰਿਤਸਰ ਬਾਈਪਾਸ ਤੱਕ ਹੰਸਲੀ ਦੇ ਨਾਲ ਬਣੇਗੀ ਅਤੇ ਇਸ ਦੀ ਚੌੜਾਈ 18 ਫੁੱਟ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਬਟਾਲਾ ਸ਼ਹਿਰ ਦੀ ਟਰੈਫਿਕ ਸਮੱਸਿਆ ਦਾ ਕਾਫੀ ਹੱਦ ਤੱਕ ਹੱਲ ਹੋ ਜਾਵੇਗਾ ਅਤੇ ਸ਼ਹਿਰ ਦੀ ਟਰੈਫਿਕ ਗਾਂਧੀ ਚੌਂਕ ਦੀ ਬਜਾਏ ਸਿੱਧੇ ਇਸ ਰੋਡ ਰਾਹੀਂ ਬਾਹਰ ਨਿਕਲ ਸਕੇਗੀ। ਉਨ੍ਹਾਂ ਕਿਹਾ ਕਿ 4 ਮਹੀਨਿਆਂ ਵਿੱਚ ਇਸ ਪ੍ਰੋਜੈਕਟ ਦਾ ਕੰਮ ਮੁਕੰਮਲ ਹੋ ਜਾਵੇਗਾ। ਸ. ਬਾਜਵਾ ਨੇ ਓਧਰ ਕਾਹਨੂੰਵਾਨ ਰੋਡ ਤੋਂ ਜਲੰਧਰ ਰੋਡ ਤੱਕ ਵੀ ਹੰਸਲੀ ਕਿਨਾਰੇ ਸੜਕ ਨੂੰ ਚੌੜਿਆਂ ਕਰਨ ਦਾ ਪ੍ਰੋਜੈਕਟ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪ੍ਰੋਜੈਕਟ ਸ਼ਹਿਰ ਵਾਸੀਆਂ ਲਈ ਵੱਡੀ ਸਹੂਲਤ ਸਾਬਤ ਹੋਣਗੇ।
ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਬਟਾਲਾ ਦੇ ਮੇਅਰ ਸ. ਸੁਖਦੀਪ ਸਿੰਘ ਤੇਜਾ, ਸੀਨੀਅਰ ਡਿਪਟੀ ਮੇਅਰ ਸ੍ਰੀ ਸੁਨੀਲ ਸਰੀਨ, ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਕਸਤੂਰੀ ਲਾਲ ਸੇਠ, ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ, ਕਮਿਸ਼ਨਰ ਨਗਰ ਨਿਗਮ ਸ. ਬਲਵਿੰਦਰ ਸਿੰਘ, ਗੌਤਮ ਸੇਠ ਗੁੱਡੂ, ਰਾਜਾ ਗੁਰਬਖਸ ਸਿੰਘ, ਹਰਨੇਕ ਸਿੰਘ ਨੇਕੀ, ਬਲਵਿੰਦਰ ਸਿੰਘ ਬੋਪਾਰਾਏ ਸਮੇਤ ਸ਼ਹਿਰ ਦੇ ਮੋਹਤਬਰ ਹਾਜ਼ਰ ਸਨ।
[Important News]$type=slider$c=4$l=0$a=0$sn=600$c=8
अधिक खबरे देखे .
-
29 अप्रैल 2026 के मौसम अपडेट में राज्यभर में मौसम का मिला-जुला असर देखने को मिल रहा है। एक तरफ जहां कई इलाकों में तेज गर्मी के साथ हीटवेव औ...
-
बटाला में नवनियुक्त डीएसपी सुखइंदर सिंह का भव्य स्वागत, ट्रैफिक समस्या पर हुई गंभीर बटाला: 23 अप्रैल(अशोक जरेवाल) श्री कृष्ण जन्मभूमि मुक्...
-
सरकार द्वारा चलाई जा रही जन-कल्याण योजनाओं का लाभ निर्धारित समय के अनुसार लोगों को दिया जाए – श्री लाल चंद कटारूचक्क पंजाब के कैबिनेट मंत्र...
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
कण्डीसौड़।। सरस्वती शिशु-विद्या मंदिर कण्डीसौड़ में एनजीओ द्वारा निर्धन छात्रों को कपियां वितरित कर अपने सामाजिक दायित्वों का निर्वहन किया। ...
-
बरसात के पहली पानी ने नगरपालिका की पोल खोली सोनभद्र। राबर्ट्सगंज नगर का मुख्य मार्ग तालाब में परिवर्तित नगर पालिका हमेशा ताल ठोकती है, नग...
-
बिग मसल्स जिम, गगन बेकरी, ओबरॉय ब्रदर और सिटी हार्ट ढाबे से भरे गए सैंपल। रिपोर्ट आने पर की जाएगी बनती कार्रवाई: रजिंदर पाल सिंह पठानक...
-
उपायुक्त-सह-जिला दण्डाधिकारी श्रीमती नैंन्सी सहाय के निदेशानुसार अनुमंडल पदाधिकारी-सह-अनुमंडल दण्डाधिकारी श्री विशाल सागर की अध्यक्षता में ...
-
उत्तर प्रदेश ज़िला बिजनौर के कस्बा स्योहारा में परसो दिनांक 12 सितंबर को परिंदा सोशल वेलफेयर फाउंडेशन की संस्थापिका फराह परवीन द्वारा नव आग...
-
टिहरी।। जिलाधिकारी मयूर दीक्षित की अध्यक्षता में गुरूवार को जिला सड़क सुरक्षा समिति की बैठक आयोजित की गई। जिलाधिकारी द्वारा सड़...

COMMENTS