ਸੂਬੇ ਦੇ ਲੋਕ 2022 ਦੀਅਾ ਵਿਧਾਨ ਸਭਾ ਚੋਣਾਂ ਚ ਕੈਪਟਨ ਅਮਰਿੰਦਰ ਤੇ ਪ੍ਰਸ਼ਾਂਤ ਕਿਸ਼ੋਰ ਦੀਅਾ ਚਾਲਾਂ ਚ ਆਉਣ ਵਾਲੇ ਨਹੀਂ ਹਨ :- ਮਜੀਠੀਆ ।
ਅੰਗਹੀਣ ਵਿਅਕਤੀਆਂ ਨੂੰ ਨਵੀਂ ਤਕਨੀਕ ਵਾਲੇ ਬੈਟਰੀ ਸਾਈਕਲਾਂ ਦੀ ਕੀਤੀ ਵੰਡ
ਅੰਮ੍ਰਿਤਸਰ,25 ਮਾਰਚ ( ਵਿੱਕੀ /ਪੱਡਾ) :- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਫੇਲ ਸਾਬਿਤ ਹੋਈ ਹੈ | ਸੂਬੇ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਥਿਅਉਣ ਵਾਲੀ ਕਾਂਗਰਸ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ |ਇਹ ਪ੍ਰਗਟਾਵਾ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਜਨਮ ਅਸਥਾਨ ਗੁਰੂਦਵਾਰਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਵਿਖੇ ਇਕ ਸੰਖੇਪ ਸਮਾਗਮ ਦੌਰਾਨ ਹਲਕੇ ਦੇ ਅੰਗਹੀਣ ਵਿਅਕਤੀਆਂ ਨੂੰ ਨਵੀਂ ਤਕਨੀਕ ਵਾਲੇ ਬੈਟਰੀ ਸਾਇਕਲ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਸਾਬਕਾ ਮੰਤਰੀ ਮਜੀਠੀਆ ਨੇ ਅੱਗੇ ਕਿਹਾ ਕੇ ਸੂਬੇ ਦੇ ਲੋਕ ਹੁਣ 2022 ਦੀਅਾ ਵਿਧਾਨ ਸਭਾ ਚੋਣਾਂ ਚ ਕਾਂਗਰਸ ਦੇ ਚਾਂਸੇ ਚ ਆਉਣ ਵਾਲੇ ਨਹੀਂ ਹਨ | ਕਾਂਗਰਸ ਵਲੋਂ 2022 ਦੀਅਾ ਚੋਣਾਂ ਦੇ ਮੱਦੇਨਜਰ ਪ੍ਰਸ਼ਾਂਤ ਕਿਸ਼ੋਰ ਵਾਪਸ ਪੰਜਾਬ ਲਿਆਉਣ ਦੇ ਸਵਾਲ ਤੇ ਮਜੀਠੀਆ ਨੇ ਪ੍ਰਸ਼ਾਂਤ ਕਿਸ਼ੋਰ ਤੇ ਕੈਪਟਨ ਅਮਰਿੰਦਰ ਨੂੰ ਝੂਠਿਆਂ ਦੇ ਸਰਤਾਜ ਗਰਦਾਨਦਿਆਂ ਕਿਹਾ ਕੇ ਸੂਬੇ ਦੇ ਲੋਕ ਹੁਣ ਇੰਨਾ ਦੋਵਾਂ ਦੀਅਾ ਚਾਲਾਂ ਤੋਂ ਭਲੀਭਾਂਤ ਵਾਕਿਫ ਹੋ ਚੁੱਕੇ ਹਨ | ਕਾਂਗਰਸ ਦੇਈਂ ਲੋਕ ਵਿਰੋਧੀ ਨੀਤੀਆਂ ਕਾਰਨ ਲੋਕਾਂ ਚ ਗੁੱਸੇ ਦੇ ਲਹਿਰ ਹੈ ਤੇ ਕਾਂਗਰਸ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ |
ਕੈਪਸ਼ਨ :- ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਹੋਰ ਹਲਕਾ ਮਜੀਠਾ ਦੇ ਅੰਗਹੀਣ ਵਿਅਕਤੀਆਂ ਨੂੰ ਬੈਟਰੀ ਸਾਇਕਲ ਵੰਡਣ ਉਪਰੰਤ |
COMMENTS