ਕੋਰੋਨਾ ਵੈਕਸੀਨ ਲਗਾਉਣ ਲਈ ਸਿਹਤ ਵਿਭਾਗ ਨੇ ਬਟਾਲਾ ਵਿੱਚ ਨਵੇਂ ਸੈਂਟਰ ਬਣਾਏ
ਐੱਸ.ਡੀ.ਐੱਮ. ਬਟਾਲਾ ਨੇ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਕੀਤੀ ਅਪੀਲ
ਬਟਾਲਾ, 26 ਮਾਰਚ ( ਨੀਰਜ ਸ਼ਰਮਾ ਜਸਬੀਰ ਸਿੰਘ )- ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਕੋਰੋਨਾ ਵੈਕਸੀਨੇਸ਼ਨ ਦੀ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ। ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਹੋਰ ਪ੍ਰਮੁੱਖ ਥਾਵਾਂ ਉੱਪਰ ਵੀ ਕੋਵਿਡ-19 ਟੀਕਾਕਰਨ ਸੈਂਟਰ ਬਣਾਏ ਗਏ ਹਨ ਜਿਥੇ ਆਮ ਨਾਗਰਿਕਾਂ ਨੂੰ ਹਰ ਰੋਜ਼ ਵੈਕਸੀਨ ਲੱਗੇਗੀ।
ਬਟਾਲਾ ਵਿਖੇ ਬਣਾਏ ਕੋਵਿਡ-19 ਵੈਕਸੀਨ ਸੈਂਟਰਾਂ ਬਾਰੇ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਸ਼ਹਿਰ ਵਿੱਚ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਪੱਕੇ ਤੌਰ ’ਤੇ ਕੋਵਿਡ-19 ਵੈਕਸੀਨ ਸੈਂਟਰ ਚੱਲ ਰਿਹਾ ਹੈ। ਇਸ ਤੋਂ ਇਲਾਵਾ ਬਟਾਲਾ ਵਿੱਚ ਬਾਵਾ ਜੀ ਲਾਲ ਹਸਪਤਾਲ, ਸ਼ਾਤੀ ਦੇਵੀ ਹਸਪਤਾਲ, ਨਗਰ ਨਿਗਮ ਦਫ਼ਤਰ ਬਟਾਲਾ, ਹਾਥੀ ਗੇਟ ਵਾਲਮਿਕੀ ਮੰਦਰ, ਮੁਰਗੀ ਮੁਹੱਲਾ, ਗਾਂਧੀ ਨਗਰ ਕੈਂਪ ਅਤੇ ਐੱਸ.ਐੱਸ.ਪੀ. ਦਫ਼ਤਰ ਬਟਾਲਾ ਵਿਖੇ ਕੋਵਿਡ-19 ਵੈਕਸੀਨ ਸੈਂਟਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿੱਚ ਰੋਜ਼ਾਨਾ ਸਵੇਰੇ 9:30 ਤੋਂ ਸ਼ਾਮ 5:30 ਤੱਕ ਵੈਕਸੀਨ ਲੱਗੇਗੀ।
ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵੈਕਸੀਨ ਜਰੂਰ ਲਗਾਉਣ ਅਤੇ ਨਾਲ ਹੀ ਕੋਰੋਨਾ ਤੋਂ ਬਚਣ ਦੀਆਂ ਸਾਵਧਾਨੀਆਂ ਦੀ ਪਾਲਣਾ ਵੀ ਲਾਜ਼ਮੀ ਤੌਰ ’ਤੇ ਕਰਨ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨਾ ਸਦਕਾ ਕੋਰੋਨਾ ਮਹਾਂਮਾਰੀ ਉੱਪਰ ਕਾਬੂ ਪਾ ਲਿਆ ਜਾਵੇਗਾ।
[Important News]$type=slider$c=4$l=0$a=0$sn=600$c=8
अधिक खबरे देखे .
-
जिला उपभोक्ता झगड़ा निवारण कमीशन पठानकोट ने डॉक्टर के डी आई हॉस्पिटल पठानकोट को खराब आयक्लेव मशीन जो की गारंटी में थी नई दिलवाई पठानकोट(द...
-
*ਗੁਰਦਾਸਪੁਰ 10 ਅਗਸਤ ( ਜਗਜੀਤ ਸਿੰਘ ਪੱਡਾ/ ਨੀਰਜ ਸ਼ਰਮਾ) *ਸਰਕਾਰੀ ਸਕੂਲ ਮੁੱਖੀ , ਸਕੂਲ ਮੈਨਜਮੈਂਟ ਕਮੇਟੀ ਚੇਅਰਮੈਨ ਤੇ ਸਮਾਜਿਕ ਭਾਈਚਾਰੇ ਵੱਲੋਂ ਅੱਜ ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
सत्र न्यायाधीश ने जेल का दौरा किया, कैदियों की समस्याएँ सुनीं पठानकोट, 7 नवंबर (दीपक महाजन) - जिला विधिक सेवा प्राधिकरण, पठानकोट के अध्यक्...
-
कैबिनेट मंत्री पंजाब श्री लाल चंद कटारू चक का चल रहे सड़क निर्माण कार्यों का निरीक्षण करने हेतु विशेष दौरा ---- विधानसभा क्षेत्र भोआ को 28...
-
देवघर : देश के प्रथम नागरिक राष्ट्रपति रामनाथ कोविंद के देवघर आगमन को लेकर जिला प्रशासन द्वारा सुरक्षा व विधि व्यवस्था की तैयारी पूर्ण क...
-
दिव्यांग एवं जरूरतमंद बुजुर्गों को 28 लाख 63 हजार रुपये के निःशुल्क उपकरण वितरित-- श्री लाल चंद कटारूचक पठानकोट, 7 नवंबर (दीपक महाजन) हमा...
-
भीलवाड़ा : गंगापुर भीलवाड़ा के गोवलिया गांव से काफी दिनों से चंबल के पानी की योजना चल रही थी गांव के लोग पानी से काफी परेशानी उठा रहे थे. ग...
-
राष्ट्रपति ने यूसीसी समेत विभिन्न उपलब्धियों को गिनाया। उत्तराखंड को देश का नम्बर वन राज्य बनाने की दिशा में सभी जुटें। देहरादून ।। राष्ट्रप...
-
डोबरा चांठी सेतु में हुआ सेतुबंध आसन। टिहरी।।(सू०वि०) राज्य स्थापना के रजत जयंती के उपलक्ष्य में आज शनिवार को डोबरा चांठी पुल क...

COMMENTS