ਪੰਜਾਬ ਵਲੋਂ ਬੀਤੇ ਕੱਲ ਪੇਸ਼ ਕੀਤੇ ਬਜਟ ਚ ਪੰਜਾਬ ਚ ਔਰਤਾਂ ਲਈ ਬਸ ਸਫਰ ਮੁਫ਼ਤ ਕਰਨ ਦੇ ਅਹਿਮ ਐਲਾਨ ਤੋਂ ਬਾਅਦ ਔਰਤਾਂ ਚ ਇਸ ਐਲਾਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਔਰਤਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ ਅਤੇ ਇਸ ਫੈਸਲੇ ਨਾਲ ਪੰਜਾਬ ਦੇ ਹਰ ਵਰਗ ਦੀਆ ਮਹਿਲਾਵਾਂ ਨੂੰ ਸਿਧੇ ਤੌਰ ਤੇ ਲਾਭ ਹੈ ਕਿਉਕਿ ਅੱਜ ਮਹਿੰਗਾਈ ਦਾ ਦੌਰ ਹੈ ਅਤੇ ਇਸ ਚ ਉਹਨਾਂ ਲਈ ਇਹ ਵੱਡੀ ਰਾਹਤ ਹੈ | ਇਸ ਦੇ
ਨਾਲ ਹੀ ਪਨਬਸ ਮੁਲਾਜਿਮਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਉਹਨਾਂ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਰਾਹਤ ਦੇਣ ਦੀ ਸ਼ਲਾਘਾ ਕੀਤੀ ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਜੋ ਸਰਕਾਰੀ ਬੱਸਾਂ ਦੀ ਘਾਟ ਹੈ ਉਸਨੂੰ ਵੀ ਜਲਦ ਪੂਰਾ ਕਰੇ ਤਾ ਹੀ ਇਸ ਐਲਾਨ ਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇਗਾ | ਅਤੇ ਇਸ ਦੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਜੋ ਪਨਬਸ ਚ ਕੰਟ੍ਰੈਕਟ ਤੌਰ ਤੇ ਮੁਲਾਜਿਮ ਹਨ ਉਹਨਾਂ ਨੂੰ ਵੀ ਰੈਗੂਲਰ ਕੀਤਾ ਜਾਵੇ |
ਬਾਇਤ :.. ਅਮਨਦੀਪ ਕੌਰ / ਜੋਗਿੰਦਰ ਕੌਰ / ਪਿੰਦਰ ਕੌਰ |
ਬਾਇਤ :.. ਪ੍ਰਦੀਪ ਕੁਮਾਰ ਸ਼ਰਮਾ ( ਪਨਬਸ ਸੂਬਾ ਮੀਤ ਪ੍ਰਧਾਨ )
COMMENTS