ਅਟਾਰੀ ਹਲਕੇ ਦੀ 2 ਦੀ ਰੈਲ਼ੀ ਇਕ ਇਤਿਹਾਸਕ ਰੈਲ਼ੀ ਹੋਵੇਗੀ :- ਰਣੀਕੇ ,ਮੈਹਣੀਅਾ
ਅੰਮ੍ਰਿਤਸਰ ,23 ਮਾਰਚ ( ਵਿੱਕੀ / ਪੱਡਾ) :-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲੋਕ ਵਿਰੋਧੀ ਨੀਤੀਆਂ ਖਿਲਾਫ ਪੰਜਾਬ ਦੇ ਹਰੇਕ ਹਲਕੇ ਚ ਸ਼ੁਰੂ ਕੀਤੀਆਂ ਲੜੀਵਾਰ ਰੈਲੀਅਾ ਦੇ ਪ੍ਰੋਗਰਾਮ ਤਹਿਤ ਹਲਕਾ ਅਟਾਰੀ ਦੇ ਕਸਬਾ ਅਟਾਰੀ ਦੀ ਅਨਾਜ਼ ਮੰਡੀ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲ਼ੀ ਲਈ ਹਲਕੇ ਲੋਕਾਂ ਦੇ ਵਿਚ ਪੂਰਾ ਉਤਸ਼ਾਹ ਹੈ ਅਤੇ ਰੈਲ਼ੀ ਨੂੰ ਲੈ ਕੇ ਤਿਆਰੀਆਂ ਜ਼ੋਰਾ ਤੇ ਹਨ |ਇਹ ਵਿਚਾਰ ਹਲਕਾ ਅਟਾਰੀ ਸਾਬਕਾ ਕੈਬਨਿਟ ਮੰਤਰੀ ਗੁਲਰਾਜ ਸਿੰਘ ਰਣੀਕੇ ਤੇ ਸੀਨੀਅਰ ਅਕਾਲੀ ਆਗੂ ਸੁਖਬੀਰ ਸਿੰਘ ਲਾਲੀ ਮੈਹਣੀਅਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ |ਗੁਲਜ਼ਾਰ ਸਿੰਘ ਰਣੀਕੇ ਤੇ ਲਾਲੀ ਮਹਿਣੀਆਂ ਨੇ ਅੱਗੇ ਕਿਹਾ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਤੋਂ ਛੁਟਕਾਰਾ ਪਾਉਣ ਲੲੀ ਉਤਾਵਲੇ ਹਨ ਤੇ 2022 ਦੀਅਾ ਵਿਧਾਨ ਸਭਾ ਚੋਣਾਂ ਚ ਕਾਂਗਰਸ ਸਰਕਾਰ ਨੂੰ ਚੱਲਦਾ ਕਰ ਦੇਣਗੇ | ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਨਾਲ ਕੀਤੇ ਗਏ ਕਿਸੇ ਵਾਅਦੇ ਨੂੰ ਪੂਰਾ ਨਹੀਂ ਕੀਤਾ | ਓਹਨਾ ਦਾਅਵੇ ਨਾਲ ਕਿਹਾ ਕੇ ਪੰਜਾਬ ਦੇ ਲੋਕ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣਗੇ | ਇਸ ਮੌਕੇ ਤੇ ਜਥੇਦਾਰ ਭਜਨ ਸਿੰਘ ,ਸਾਬਕਾ ਸਰਪੰਚ ਧਰਮਬੀਰ ਸਿੰਘ ,ਜਗਤਾਰ ਸਿੰਘ ਢਿੱਲੋਂ ,ਬਲਜਿੰਦਰ ਸਿੰਘ ਬੁੱਟਰ ,ਕਰਮ ਸਿੰਘ ਗਿੱਲ ,ਜਤਿੰਦਰ ਸਿੰਘ ,ਸੁਖਬੀਰ ਸਿੰਘ ਸੋਖਲ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ |
ਕੈਪਸ਼ਨ :- ਅਟਾਰੀ ਰੈਲ਼ੀ ਲਈ ਵਰਕਰਾਂ ਨੂੰ ਲਾਮਬੰਦ ਕਰਦੇ ਹੋਏ ਸੁਖਬੀਰ ਸਿੰਘ ਮੈਹਣੀਅਾ ਤੇ ਹੋਰ|
COMMENTS