ਬਟਾਲਾ ਪੈਰਿਸ,25 ਫਰਵਰੀ(ਅਸ਼ੋਕ ਜੜੇਵਾਲ ਨੀਰਜ ਸ਼ਰਮਾ ) ਸਿੱਖ ਫਡਰੇਸ਼ਨ ਫਰਾਂਸ ਅਤੇ ਇੰਟਰਨੈਸ਼ਨਲ ਸਿੱਖ ਕੌਂਸਲ ਵਲੋਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਸੋ ਸਾਲਾ ਸ਼ਤਾਬਦੀ ਗੁਰਦੁਆਰਾ ਸਿੰਘ ਸਭਾ ਬੋਬੀਨੀ ਵਿਖੇ ਮਨਾਈ ਗਈ । ਇਸ ਮੌਕੇ ਤੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ
ਹੈਡ ਗ੍ਰੰਥੀ ਭਾਈ ਮਾਨ ਸਿੰਘ ਨੇ ਅਰਦਾਸ ਕੀਤੀ । ਉਪਰੰਤ ਭਾਈ ਦੀਪ ਸਿੰਘ ਦੇ ਜਥੇ ਨੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਭਾਈ ਰਘੁਬੀਰ ਸਿੰਘ ਕੋਹਾੜ ਵੱਲੋਂ ਸਟੇਜ ਸੈਕਟਰੀ ਦੀ ਸੇਵਾ ਨਿਭਾਉਦਿਆਂ ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।ਬਾਬਾ ਕਸ਼ਮੀਰਾ ਸਿੰਘ ਗੋਸਲ ਨੇ ਕਿਹਾ ਸਿੰਘਾ ਦੀਆਂ ਕੁੁਰਬਾਨੀਆਂ ਸਦਕਾ ਨਨਕਾਣਾ ਸਾਹਿਬ ਸਮੇਤ ਬਾਕੀ ਗੁਰੂ ਘਰਾਂ ਨੂੰ ਨਰੈਣੂ ਮਹੰਤ ਵਰਗੇ ਲੋਕਾਂ ਦੇ ਕਬਜੇ ਵਿੱਚੋਂ ਅਜਾਦ ਕਰਾਇਆ ਗਿਆ ਜਿਸ ਸਦਕਾ ਇਤਿਹਾਸਕ ਗੁਰੁ ਘਰਾਂ ਦਾ ਪ੍ਰਬੰਧ ਦੀ ਸੇਵਾ ਸੰਭਾਲ ਸੰਗਤਾਂ ਨੂੰ ਨਸੀਬ ਹੋਈ ।ਇਸ ਮੌਕੇ ਬਸੰਤ ਸਿੰਘ ਪੰਜਹੱਥਾ,ਦਲਵਿੰਦਰ ਸਿੰਘ ਘੁੰਮਣ,ਸਿੰਗਾਰਾ ਸਿੰਘ ਮਾਨ ਅਤੇ ਭਾਈ ਗੁਰਦਿਆਲ ਸਿੰਘ ਨੇ ਮੌਜੂਦਾ ਹਾਲਾਤਾ ਤੇ ਚਾਨਣਾ ਪਾਉਦਿਆਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ।
COMMENTS