ਇਸ ਮੌਕੇ ਉਨ੍ਹਾਂ ਨੇ ਮੁਬਾਰਕਬਾਦ ਦੇਦਿਆ ਹੋਇਆਂ ਕਿਹਾ ਕਿ ਯੂਨੀਅਨ ਵੱਲੋ ਹਰ ਸਾਲ ਕਲੰਡਰ ਜਾਰੀ ਕਰਨਾ ਇਕ ਬਹੁਤ ਵਧੀਆ ਅਤੇ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਕਲੰਡਰ ਸਿਰਫ ਕਾਗਜ ਦਾ ਟੁਕੜਾ ਨਹੀਂ ਸਗੋਂ ਇਹ ਸਾਨੂੰ ਹਰ ਦਿਨ ਜੋਸ ਨਾਲ ਮਿਹਨਤ ਕਰਨ ਦਾ ਸੁਨੇਹਾ ਦੇਣ ਦੇ ਨਾਲ ਨਾਲ ਬੀਤੇ ਦਿਨ ਵਿੱਚ ਹੋਈਆਂ ਗਲਤੀਆਂ ਨੂੰ ਸੁਧਾਰ ਕੇ ਸੁਧਾਰ ਕੇ ਸੂਰਜ ਦੀ ਨਵੀਂ ਰੋਸਨੀ ਨਾਲ ਕੰਮ ਕਰਨ ਦੀ ਪ੍ਰੇਰਣਾ ਵੀ ਦਿੰਦਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੂਬਾ ਦੇ ਸੀਨੀਅਰ ਮੀਤ ਪ੍ਰਧਾਨ ਕ੍ਰਿਪਾਲ ਸਿੰਘ ਪੰਨੂ ਅਤੇ ਰਾਜਦੀਪ ਸਿੰਘ ਚੰਦੀ,ਜਨਰਲ ਸਕੱਤਰ ਜਗਮੋਹਣ ਸਿੰਘ,ਸਰਕਲ ਪ੍ਰਧਾਨ ਸਤਨਾਮ ਸਿੰਘ,ਚੇਅਰਮੈਨ ਹਰਜਿੰਦਰ ਸਿੰਘ ਵੇਰਕਾ,ਸੁਸੀਲ ਕੁਮਾਰ ਸੰਗਰੂਰ,ਜਗਦੀਪ ਮਾਨ,ਪ੍ਰੈਸ ਸਕੱਤਰ ਨਿਸ਼ਾਨ ਸਿੰਘ ਰੰਧਾਵਾ,ਸਤਿੰਦਰ ਸਿੰਘ,ਗੁਰਨਿਸਾਨ ਸਿੰਘ,ਬਲਦੇਵ ਸਿੰਘ ਫੌਜੀ,ਸਰਬਜੀਤ ਸਿੰਘ, ਆਦਿ ਵੀ ਹਾਜਰ ਸਨ।
ਫੋਟੋ ਕੈਪਸ਼ਨ-: ਨਹਿਰੀ ਪਟਵਾਰ ਯੂਨੀਅਨ ਪੰਜਾਬ ਦਾ ਨਵੇ ਸਾਲ 2021ਦਾ ਕਲੰਡਰ ਜਾਰੀ ਕਰਦੇ ਹੋਏ ਪ੍ਰਬੰਧਕ ਅਫਸਰ ਦਵਿੰਦਰ ਸਿੰਘ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS