ਵਾਰਡ ਨੰਬਰ 46 ਤੋ ਕਾਂਗਰਸੀ ਉਮੀਦਵਾਰ ਗੁਰਚਰਨ ਸਿੰਘ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ
ਬਟਾਲਾ 3 ਫ਼ਰਵਰੀ ( ਅਸ਼ੋਕ ਜੜੇਵਾਲ ) ਬਟਾਲਾ ਵਿੱਚ ਪਹਿਲੀ ਵਾਰ ਬਣੀ ਕਾਰਪੋਰੇਸ਼ਨ ਦੀਆਂ 14 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਜਿਸ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਮੈਦਾਨ ਵਿਚ ਉਤਾਰੇ ਗਏ ਆਪਣੇ ਐਲਾਨੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ ਗਏ ਜਿਸ ਦੇ ਚਲਦਿਆਂ ਅੱਜ ਵਾਰਡ ਨੰਬਰ 46 ਦੇ ਐਲਾਨੇ ਗਏ ਕਾਂਗਰਸੀ ਉਮੀਦਵਾਰ ਸਰਦਾਰ ਗੁਰਚਰਨ ਸਿੰਘ ਘੋਨਾ ਸਤਿਗੁਰ ਵਾਲਿਆਂ ਵੱਲੋਂ ਸੈਂਕੜੇ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਆਪਣੇ ਚੋਣ ਨਿਸ਼ਾਨ ਹੱਥ ਤੇ ਬਟਾਲਾ ਤਹਿਸੀਲ ਕੰਪਲੈਕਸ ਵਿਖੇ ਐਸਡੀਐਮ ਦੇ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ ਇਸ ਮੌਕੇ ਤੇ ਉਨ੍ਹਾਂ ਨਾਲ ਕਾਂਗਰਸ ਸਿਟੀ ਪ੍ਰਧਾਨ ਸਵਰਨ ਮੁੱਢ ,ਮਨਰਾਜ ਸਿੰਘ ਬੋਪਾਰਾਏ ,ਹਰਚਰਨ ਸਿੰਘ ,, ਦਵਿੰਦਰ ਸਿੰਘ ਕਾਲਾ, ਵਿੱਕੀ ਡਿਪੂ,, ਪਰਮਜੀਤ ਸਿੰਘ , ਮਨਮੋਹਨ ਸਿੰਘ, ਮਲਕੀਤ ਸਿੰਘ, ਗੁਰਬਖਸ਼ ਸਿੰਘ, ਆਦਿ ਹੋਰ ਸੈਂਕੜੇ ਕਾਂਗਰਸੀ ਵਰਕਰ ਹਾਜ਼ਰ ਸਨ
COMMENTS