ਤੁਪਕਾ ਸਿੰਚਾਈ ਸਕੀਮ ਦਾ ਕਿਸਾਨ ਵੱਧ ਤੋ ਵੱਧ ਲਾਭ ਲੈਣ - ਡਿਪਟੀ ਕਮਿਸ਼ਨਰ
ਚਾਹਵਾਨ ਆਪਣੇ ਬਿਨੈ-ਪੱਤਰ ਭੂਮੀ ਰੱਖਿਆ ਵਿਭਾਗ ਦੇ ਦਫਤਰਾਂ ਵਿੱਚ ਜਮ੍ਹਾਂ ਕਰਵਾਉਣ
ਬਟਾਲਾ, 10 ਜਨਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ ) - ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਤੇ ਇਸ ਵਰਤਾਰੇ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੀ ਸਹਾਇਤਾ ਨਾਲ ਰਾਜ ਮਾਈਕਰੋ ਇਰੀਗੇਸ਼ਨ/ਤੁਪਕਾ ਸਿੰਚਾਈ ਸਕੀਮ ਚਾਲਈ ਜਾ ਰਹੀ ਹੈ। ਇਸ ਸਕੀਮ ਨਾਲ ਪਾਣੀ ਦੀ 40-70 ਫੀਸਦੀ ਤੱਕ ਬੱਚਤ ਹੁੰਦੀ ਹੈ ਅਤੇ ਪ੍ਰਤੀ ਏਕੜ ਪੈਦਾਵਰ ਵੀ ਜ਼ਿਆਦਾ ਹੁੰਦੀ ਹੈ, ਫਸਲਾਂ ਦੀ ਗੁਣਵੱਤਾ ਵਧਦੀ ਹੈ, ਲੇਬਰ ਦੀ ਬੱਚਤ ਹੁੰਦੀ ਹੈ ਅਤੇ ਨਦੀਨਾਂ ਅਤੇ ਰੋਗਾਂ ਤੋਂ ਫਸਲਾਂ ਦਾ ਬਚਾਅ ਹੁੰਦਾ ਹੈ।.ਜ਼ਿਲ੍ਹੇ ਦੇ ਲੋਕਾਂ ਨੂੰ ਮਾਈਕਰੋ ਇਰੀਗੇਸ਼ਨ/ਤੁਪਕਾ ਸਿੰਚਾਈ ਸਕੀਮ ਅਪਨਾਉਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਇਸ ਸਕੀਮ ਅਧੀਨ ਜ਼ਿਲ੍ਹਾ ਗੁਰਦਾਸਪੁਰ ਲਈ 45 ਲੱਖ ਰੁਪਏ ਦੀ ਰਾਸ਼ੀ ਜਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਮਾਈਕਰੋ ਇਰੀਗੇਸ਼ਨ/ਤੁਪਕਾ ਸਿੰਚਾਈ ਸਕੀਮ ਜਰੂਰ ਅਪਨਾਉਣੀ ਚਾਹੀਦੀ ਹੈ ਕਿਉਂਕਿ ਇਸ ਜਿਥੇ ਧਰਤ ਹੇਠਲੇ ਪਾਣੀ ਦੀ ਬਚਤ ਕਰੇਗੀ ਓਥੇ ਫਸਲਾਂ ਦਾ ਝਾੜ ਵੀ ਵੱਧ ਨਿਕਲੇਗਾ ਅਤੇ ਖੇਤੀ ਲਾਗਤ ਵੀ ਘਟੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਦਾ ਫਾਇਦਾ ਲੈਣ ਲਈ ਕਿਸਾਨ ਆਪਣੇ ਬਿਨੈ ਪੱਤਰ ਭੂਮੀ ਰੱਖਿਆ ਅਫਸਰ ਦੇ ਦਫਤਰ ਜਾਂ ਦਫਤਰ ਮੰਡਲ ਭੂਮੀ ਰੱਖਿਆ ਅਫਸਰ, ਗੁਰਦਾਸਪੁਰ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਇਹ ਅਰਜੀਆਂ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਅਧਾਰ ’ਤੇ ਵਿਚਾਰੀਆਂ ਜਾਣਗੀਆਂ। ਇਸ ਸਕੀਮ ਅਧੀਨ ਜਨਰਲ ਕੈਟਾਗਿਰੀ ਦੇ ਜ਼ਿਮੀਦਾਰਾਂ ਨੂੰ 80 ਪ੍ਰਤੀਸ਼ਤ ਸਬਸਿਡੀ ਅਤੇ ਇਸਤਰੀ, ਐਸ. ਸੀ. ਅਤੇ ਛੋਟੇ ਕਿਸਾਨਾਂ ਨੂੰ 90 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ।
COMMENTS