ਅੰਮ੍ਰਿਤਸਰ,18 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ/Vicky/padda ) - "ਕਾਦਰਾਬਾਦ ਕੋਟਲੀ ਮੱਲੀਆ" ਦੇ ਨਾਮਵਾਰ ਖਿਡਾਰੀਆ ਵੱਲੋ ਸਾਝੇ ਤੋਰ ਤੇ ਕਰਵਾਈ ਗਈ ਹਾਕੀ ਲੀਗ । ਜਿਸ ਵਿਚ ਪਾਖਰਪੁਰਾ, ਤਲਵੰਡੀ ਖੁੰਮਣ,ਲਹਿਰਕਾ ਅਤੇ ਕਾਦਰਾਬਾਦ ਕੋਟਲੀ ਮੱਲ੍ਹੀਆਂ ਦੀਆਂ ਹਾਕੀ ਟੀਮਾਂ ਨੇ ਭਾਗ ਲਿਆ। ਇਸ ਹਾਕੀ ਲੀਗ ਨੂੰ ਕਰਵਾਉਣ ਵਿਚ ਰਾਸ਼ਟਰੀ ਹਾਕੀ ਖਿਡਾਰੀ ਜਰਨੈਲ ਸਿੰਘ (ਭਾਰਤ ਪੈਟਰੋਲੀਅਮ ),ਜਗਜੀਤ ਸਿੰਘ (ਆਰਮੀ),ਸ਼ਮਸ਼ੇਰ ਸਿੰਘ (ਆਰਮੀ),ਸੁਖਦੇਵ ਸਿੰਘ (ਇੰਡੀਅਨ ਏਅਰ ਫੋਰਸ),ਕਰਨਬੀਰ ਸਿੰਘ (ਪੰਜਾਬ ਪੁਲਿਸ),ਧਰਮਿੰਦਰ ਸਿੰਘ (ਰੇਲਵੇ),ਤਰਸੇਮ ਮਸੀਹ (ਪੰਜਾਬ ਪੁਲਿਸ) ਆਦਿ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਹਾਕੀ ਲੀਗ ਦਾ ਫਾਈਨਲ
ਮੁਕਾਬਲਾ ਪਾਖਰਪੁਰਾ ਦੀ ਟੀਮ ਨੇ ਤਲਵੰਡੀ ਖੁੰਮਣ ਦੀ ਟੀਮ ਨੂੰ 4 - 3 ਸਕੋਰ ਦੇ ਫਰਕ ਨਾਲ ਹਰਾ ਕਿ ਜਿੱਤਿਆ।
ਹਾਕੀ ਲੀਗ ਵਿੱਚ ਇੰਟਰਨੈਸ਼ਨਲ ਹਾਕੀ ਖਿਡਾਰੀ ਜੋਗਾ ਸਿੰਘ,ਏ ਐਸ ਆਈ ਅਮਨਦੀਪ ਸਿੰਘ ਟੋਨੀ, ਸਤਨਾਮ ਸਿੰਘ ਸੱਤੂ ਆਰਮੀ, ਬਿਕਰਮਜੀਤ ਸਿੰਘ ਬਿੱਕਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS