ਕਿਸਾਨ ਵਿਰੋਧੀ ਬਿੱਲ: ਭਾਰਤੀ ਸਫਾਰਤਖਾਨੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ
ਬਟਾਲਾ ਪੈਰਿਸ,9 ਜਨਵਰੀ(ਅਸ਼ੋਕ ਜੜੇਵਾਲ ਨੀਰਜ ਸ਼ਰਮਾ) ਭਾਰਤ ਸਰਕਾਰ ਦੁਆਰਾ ਪਾਸ ਕਿਸਾਨ ਵਿਰੋਧੀ ਤਿੰਨ ਬਿੱਲਾਂ ਦੇ ਖਿਲਾਫ ਪੈਰਿਸ ਸਥਿੱਤ ਭਾਰਤੀ ਅੰਬੈਸੀ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ । ਕਿਸਾਨਾ ਦੇ ਹੱਕ ਵਿੱਚ ਤੀਜੀ ਵਾਰ ਕੀਤੇ ਗਏ ਇਸ ਪ੍ਰਦਰਸ਼ਨ ਵਿੱਚ ਪੈਰਿਸ ਦੇ ਸਮੂਹ ਗੁਰੁ ਘਰਾਂ, ਜਥੇਬੰਦੀਆਂ, ਸੁਸਾਇਟੀਆਂ ਅਤੇ ਭਾਰੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ।ਬਾਅਦ ਦੁਪਹਿਰ ਦੋ ਵਜੇ ਤੋਂ ਪੰਜ ਵਜੇ ਤੱਕ ਦਿੱਤੇ ਗਏ ਰੋਸ ਧਰਨੇ ਵਿੱਚ ਬੀਬੀਆਂ ਅਤੇ ਬੱਚੇ ਵੀ ਪੈ ਰਹੀ ਹੱਡ ਚੀਰਵੀਂ ਠੰਡ ਵਿੱਚ ਸ਼ਮਿਲ ਹੋਏ । “ਮੋਦੀ ਸਰਕਾਰ ਮੁਰਦਾਬਾਦ”,”ਕਿਸਾਨ ਮਜਦੂਰ ਏਕਤਾ ਜਿੰਦਾਬਾਦ” ਆਦਿ ਦੇ ਨਾਅਰਿਆਂ ਨਾਲ ਅਸਮਾਨ ਗੰੂਜ ਰਿਹਾ ਸੀ । ਧਰਨੇ ਵਿੱਚ ਕੁੱਛੜ ਚੁੱਕੀ ਬੱਚਿਆ ਨਾਲ ਆਈਆਂ ਬੀਬੀਆ ਵੱਲੋਂ ਮੋਦੀ ਸਰਕਾਰ ਵਿਰੱਧ ਲਾਏ ਜਾ ਰਹੇ ਨਾਅਰਿਆਂ ਨਾਲ ਆਪਣੀਆਂ ਜੜ੍ਹਾਂ ਨਾਲ ਪਿਆਰ ਉਛਾਲੇ ਮਾਰ ਰਿਹਾ ਸੀ । ਲੋਕਾਂ ਵੱਲੋਂ ਫਰੈੰਚ, ਅੰਗਰੇਜੀ ਅਤੇ ਪੰਜਾਬੀ ਵਿੱਚ ਕਿਸਾਨਾ ਦੇ ਹੱਕ ਵਿੱਚ ਲਿਖੀਆਂ ਹੋਈਆਂ ਤੱਖਤੀਆਂ ਫੜੀਆਂ ਹੋਈਆਂ ਸਨ ਜਿੰਨਾ ਉੱਪਰ “ਕਿਸਾਨ ਮਜਦੂਰ ਏਕਤਾ ਜਿੰਦਾਬਾਦ” , “ਨੋ ਫਰਾਮਰ ਨੋ ਫੂਡ ਨੋ ਫਿਊਚਰ “ ਆਦਿ ਲਿਖਿਆ ਹੋਇਆ ਸੀ “। ਸਟੇਜ ਤੋਂ ਵੱਖ ਵੱਖ ਬੁਲਾਰਿਆ ਵੱੱਲੋਂ ਮੋਦੀ ਸਰਕਾਰ ਦੁਆਰਾ ਕਿਸਾਨ ਵਿਰੋਧੀ ਬਿੱਲਾਂ ਦਾ ਵਿਰੋਧ ਕਰਦਿਆ ਇੰਨਾ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ।ਆਗੂਆਂ ਨੇ ਕਿਹਾ ਕਿ ਛੱਬੀ ਜਨਵਰੀ ਨੂੰ ਵੀ ਇਸੇ ਤਰਜ ਤੇ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਨਾਲ ਹੀ ਪੂਰੇ ਯੂਰੋਪ ਵਿੱਚ ਧਰਨੇ ਦਿੱਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਲੋਕਾ ਆਪਣਾ ਰੋਸ ਭਾਰਤੀ ਸਫਰਾਤਖਾਨੇ ਦੇ ਅਧਿਕਾਰੀਆ ਨੂੰ ਮੈਮੋਰੰਡਮ ਦੇ ਕੇ ਆਪਣਾ ਰੋਸ ਦਰਜ ਕਰਵਾਉਣਾ ਚਾਹੁੰਦੇ ਸਨ ਪਰ ਪਿਛਲੀ ਵਾਰ ਦੀ ਤਰਾਂ੍ਹ ਹੀ ਕੋਈ ਵੀ ਅਧਿ ਕਾਰੀ ਮੈਮੋਰੰਡਮ ਲੈਣ ਬਾਹਰ ਨਹੀਂ ਆਇਆ ।
COMMENTS