ਸੱਜਣ ਸਿੰਘ ਸੁਪਰਡੈਂਟ ਹੋਏ ਸੇਵਾ ਮੁਕਤ
ਅਮ੍ਰਿੰਤਸਰ,30 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ)- ਜਲ ਸਰੋਤ ਵਿਭਾਗ ਪੰਜਾਬ ਦੇ ਜਿਲ੍ਹਾ ਅਮ੍ਰਿੰਤਸਰ ਦਫਤਰ ਵਿਖੇ ਵਖ ਵਖ ਸਰਕਲਾਂ ਅਤੇ ਮੰਡਲ ਦਫਤਰਾਂ ਵਿੱਚ ਲੰਬਾ ਸਮਾਂ ਬਾਖੂਬੀ ਅਤੇ ਇਮਾਨਦਾਰੀ ਨਾਲ ਸਰਕਾਰੀ ਸੇਵਾ ਨਿਭਾਉਣ ਉਪਰੰਤ ਸੱਜਣ ਸਿੰਘ ਸੁਪਰਡੈਂਟ ਅਜ ਸੇਵਾ ਮੁਕਤ ਹੋ ਗਏ ਹਨ।ਉਨ੍ਹਾਂ ਦੇ ਸਨਮਾਨ ਵਿੱਚ ਰੱਖੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਹਿਰੀ ਕੰਪਲੈਕਸ ਵਿਖੇ ਸਮੂੰਹ ਅਧਿਕਾਰੀਆਂ/ਕਰਮਚਾਰੀਆਂ ਅਤੇ ਵਖ ਵਖ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਵੱਲੋ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।
ਇਸ ਮੌਕੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਜਲ ਨਿਕਾਸ ਹਲਕਾ ਅਮ੍ਰਿੰਤਸਰ ਦੇ ਨਿਗਰਾਨ ਇੰਜੀਨੀਅਰ ਮਨਜੀਤ ਸਿੰਘ ਅਤੇ ਯੂ ਬੀ ਡੀ ਸੀ ਸਰਕਲ ਅਮ੍ਰਿੰਤਸਰ ਦੇ ਨਿਗਰਾਨ ਇੰਜੀਨੀਅਰ ਕੁਲਵਿੰਦਰ ਸਿੰਘ,ਕਾਰਜਕਾਰੀ ਇੰਜੀਨੀਅਰ ਜੰਡਿਆਲਾ ਮੰਡਲ ਅਵਤਾਰ ਸਿੰਘ ਅਤੇ ਬਾਰੀ ਦੁਆਬ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਦਵਿੰਦਰ ਕੁਮਾਰ ਏਰੀ,ਉਪ ਮੰਡਲ ਅਫਸਰ ਅਭਿਸ਼ੇਕ ਕੁਮਾਰ ਗਿੱਲ ਅਤੇ ਵਿਸਾਲ ਮਹਿਤਾ,ਸੀ ਐਚ ਡੀ ਗੁਰਦਿਆਲ ਮਾਹਵਾ,ਡੀ ਐਚ ਡੀ ਸੁਖਬੀਰ ਸਿੰਘ,ਸੁਪਰਡੈਂਟ ਸੁਖਦੇਵ ਸਿੰਘ ਅਤੇ ਵਖ ਵਖ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਨੇ ਸੱਜਣ ਸਿੰਘ ਸੁਪਰਡੈਂਟ ਵੱਲੋ ਮਹਿਕਮੇ ਪ੍ਰਤੀ ਨਿਭਾਈਆਂ ਸ਼ਾਨਦਾਰ ਅਤੇ ਬੇਦਾਗ਼ ਸੇਵਾਵਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਉਨ੍ਹਾਂ ਦੀ ਉਮਰ ਦੀ ਲੰਬੀ ਕਾਮਨਾ ਕੀਤੀ ਹੈ। ਫੋਟੋ ਕੈਪਸ਼ਨ-: ਸੱਜਣ ਸਿੰਘ ਸੁਪਰਡੈਂਟ ਦੀ ਸੇਵਾ ਮੁਕਤੀ ਦੌਰਾਨ ਸਮਾਗਮ ਵਿੱਚ ਹਾਜਰ ਨਿਗਰਾਨ ਇੰਜੀਨੀਅਰ ਮਨਜੀਤ ਸਿੰਘ ਅਤੇ ਹੋਰ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
English Translation :-
Sajjan Singh retired as Superintendent
Amritsar, January 30 (PTI) Mr. Balwant Singh Bhagat, Neeraj Sharma, Superintendent of Water Resources, Punjab has retired today after a long and distinguished government service in various Circles and Divisional Offices at District Amritsar Office, Punjab. In a simple and impressive function held in his honor, a warm farewell party was given to him by all the officers / employees and leaders of various employee unions at the canal complex.
On this occasion he was honored with a bouquet of flowers and a memento. Manjit Singh, Supervising Engineer, Drainage Constituency Amritsar and Kulwinder Singh, Supervising Engineer, UBDC Circle, Amritsar, Jandiala Circle Avtar Singh and Bari Doab Division Executive Engineer Davinder Kumar Eri, Sub Divisional Officers Abhishek Kumar Gill and Vishal Mehta, CHD Gurdial Mahwa, DHD Sukhbir Singh, Superintendent Sukhdev Singh and leaders of various employee unions on behalf of Sajjan Singh Superintendent. Praising the excellent and unblemished services rendered to him, I wish him a long life. Photo Caption: Supervising Engineer Manjit Singh and others present at the function during the retirement of Sajjan Singh Superintendent.
Persuader Balwant Singh Bhagat Punjab.
COMMENTS