ਯੂਨੀਅਨ ਆਗੂਆਂ ਨੇ ਮੁੱਖ ਇੰਜੀਨੀਅਰ ਹੈਡਕੁਆਟਰ ਨੂੰ ਦਿੱਤਾ ਮੰਗ ਪੱਤਰ
ਅਮ੍ਰਿੰਤਸਰ, 24 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ/Vicky/ padda) - ਨਹਿਰੀ ਪਟਵਾਰ ਯੂਨੀਅਨ ਪੰਜਾਬ ਦੇ ਮੁੱਖ ਸਲਾਹਕਾਰ ਨਰਿੰਦਰ ਸਿੰਘ ਕੌੜਾ ਅਤੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ ਦੀ ਅਗਵਾਈ ਹੇਠ ਇਕ ਵਫਦ ਵੱਲੋ ਮੁੱਖ ਇੰਜੀਨੀਅਰ ਹੈਡਕੁਆਟਰ ਜਲ ਸਰੋਤ ਵਿਭਾਗ ਪੰਜਾਬ ਚੰਡੀਗੜ੍ਹ ਨੂੰ ਕਾਰਜਕਾਰੀ ਇੰਜੀਨੀਅਰ ਗੁਰਕ੍ਰਿਪਾਲ ਸਿੰਘ ਨਾਗਰਾ ਦੇ ਰਾਹੀਂ ਇਕ ਮੁਲਾਜਮਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਹੈ।ਜਿਸ ਵਿੱਚ ਪੰਜਾਬ ਸਰਕਾਰ ਵੱਲੋ ਭੌਂ ਸੁਧਾਰ ਮੰਡਲ ਨੂੰ ਭੰਗ ਕਰਨ ਉਪਰੰਤ ਇਸ ਮੰਡਲ ਵਿੱਚ ਸੇਵਾਵਾਂ ਨਿਭਾ ਰਹੇ ਫੀਲਡ ਰੈਕਲਾਮੇਸਨ ਅਸਿਸਟੈਂਟ ਅਤੇ ਇਹਨਾਂ ਤੋਂ ਇਲਾਵਾ ਇਸੇ ਹੀ ਮੰਡਲ ਵਿੱਚ ਹੋਰਨਾਂ ਪੋਸਟਾਂ ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਐਡਜਸਟ ਮੈਂਟ ਨੂੰ ਲੈ ਕੇ ਦਰਪੇਸ਼ ਮੁਸਕਲਾ ਦੇ ਹਲ ਸੰਬੰਧੀ ਮੰਗ ਕੀਤੀ ਗਈ ਹੈ।ਇਸ ਮੌਕੇ ਯੂਨੀਅਨ ਆਗੂਆਂ ਦੀਆਂ ਮੰਗਾਂ ਨੂੰ ਬੜੇ ਹੀ ਵਿਸਥਾਰ ਪੂਰਵਕ ਢੰਗ ਨਾਲ ਸੁਣਨ ਉਪਰੰਤ ਕਾਰਜਕਾਰੀ ਇੰਜੀਨੀਅਰ ਹੈਡਕੁਆਟਰ ਨੇ ਵਿਸਵਾਸ ਦਿਵਾਇਆ ਕਿ ਇਹ ਮਾਮਲਾ ਮਹਿਕਮੇ ਦੇ ਮਾਨਯੋਗ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਮੁੱਖ ਇੰਜੀਨੀਅਰ (ਹੈਡ:) ਦੇ ਧਿਆਨ ਵਿੱਚ ਹੈ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਵਿਭਾਗ ਵਿੱਚ ਕੰਮ ਕਰਦੇ ਕਿਸੇ ਵੀ ਕਰਮਚਾਰੀ ਦੀ ਐਡਜਸਟਮੈਟ ਵੇਲੇ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਵਫਦ ਵਿੱਚ ਸਤਿੰਦਰ ਸਿੰਘ,ਰਜਨੀਸ਼ ਵਰਮਾ,ਹੁਸ਼ਿਆਰ ਸਿੰਘ,ਸੁਰਿੰਦਰਪਾਲ ਸਿੰਘ,ਸਰਬਜੀਤ ਸਿੰਘ ਆਦਿ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ-: ਮੁੱਖ ਇੰਜੀਨੀਅਰ ਹੈਡਕੁਆਟਰ ਦੇ ਨਾਮ ਮੰਗ ਪੱਤਰ ਦੇਂਦੇ ਹੋਏ ਯੂਨੀਅਨ ਆਗੂ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS