ਕੇਂਦਰ ਵੱਲੋਂ ਥੋਪੇ ਤਿੰਨ ਕਾਲੇ ਖੇਤੀ ਕਾਨੂੰਨ ਹਰ ਵਰਗ ਲਈ ਘਾਤਕ :- ਮੰਗਲ ਸਿੰਘ
ਨੌਜਵਾਨ ਦਿੱਲੀ ਪਹੁੰਚ ਕੇ ਕਿਸਾਨੀ ਧਰਨੇ ਵਿੱਚ ਸ਼ਮੂਲੀਅਤ ਕਰਨ
ਬਟਾਲਾ 13ਜਨਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ)ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਤੇ ਥੋਪੇ ਤਿੰਨ ਕਾਲੇ ਖੇਤੀ ਕਾਨੂੰਨ ਹਰ ਵਰਗ ਲਈ ਘਾਤਕ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਮੰਗਲ ਸਿੰਘ ਸ੍ਰੀ ਹਰਗੋਬਿੰਦਪੁਰ ਨੇ ਪਿੰਡ ਧੰਦੋਈ ਵਿਖੇ ਕੰਵਲਜੀਤ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨ ਨਾਲ ਹਰ ਵਰਗ ਤੇ ਅਸਰ ਪਵੇਗਾ। ਜੇਕਰ ਕਿਸਾਨ ਨਹੀਂ ਬਚੇਗਾ ਤਾਂ ਸਾਰੇ ਵਰਗ ਇਸ ਦੇ ਲਪੇਟੇ ਵਿੱਚ ਆਉਣਗੇ ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਹਰ ਵਰਗ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਇਕੱਲਾ ਕਿਸਾਨ ਬਾਰਡਰਾਂ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਡਟੇਗਾ ਤਾਂ ਦੂਸਰੇ ਵਰਗ ਉਨ੍ਹਾਂ ਦੀ ਹਮਾਇਤ ਨਹੀਂ ਕਰਨਗੇ ਤਾਂ ਇਹ ਸੰਘਰਸ਼ ਸਫਲ ਨਹੀਂ ਹੋ ਪਾਏਗਾ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਅਤੇ ਲੜਾਈ ਜਿੱਤਣ ਲਈ ਸਾਰੇ ਵਰਗ ਦਿੱਲੀ ਵਿਖੇ ਸੰਘਰਸ਼ ਵਿੱਚ ਸ਼ਾਮਿਲ ਹੋਵਣ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਵੱਡੀ ਗਿਣਤੀ ਵਿਚ ਪੰਜਾਬ ਤੋਂ ਲੋਕ ਦਿੱਲੀ ਪੁੱਜਣ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਟਰੈਕਟਰ ਟਰਾਲੀ ਨਹੀਂ ਉਹ ਨੇਡ਼ੇ ਤੇਡ਼ੇ ਦੇ ਕਿਸਾਨ ਵੀਰਾਂ ਨਾਲ ਸੰਪਰਕ ਕਰਨ ਤਾਂ ਜੋ ਦਿੱਲੀ ਜਾਣ ਦੀ ਤਿਆਰੀ ਹੋ ਸਕੇ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਦਿੱਲੀ ਪਹੁੰਚ ਕੇ ਕਿਸਾਨੀ ਧਰਨੇ ਵਿੱਚ ਸ਼ਮੂਲੀਅਤ ਕਰਨ । ਇਸ ਮੌਕੇ ਗਗਨ ਚੀਮਾ , ਕੰਵਲਜੀਤ ਸਿੰਘ ਧੰਦੋਈ, ਜਗੀਰ ਸਿੰਘ, ਲਖਬੀਰ ਸਿੰਘ ਵਿੱਕੀ ,ਪ੍ਰਧਾਨ ਤਸਬੀਰ ਸਿੰਘ ,ਗੁਰਪ੍ਰੀਤ ਸਿੰਘ, ਹੈਪੀ ਖਹਿਰਾ, ਗੁਰਮੁਖ ਸਿੰਘ ਕਲੱਬ ਪ੍ਰਧਾਨ, ਪ੍ਰਦੀਪ ਸਿੰਘ ,ਸਤਿੰਦਰ ਸਿੰਘ ,ਸਿਮਰਨਜੀਤ ਸਿੰਘ ਬਿੱਲਾ, ਗੁਰਿੰਦਰਜੀਤ ਸਿੰਘ ਬੱਲ , ਜਰਨੈਲ ਸਿੰਘ ਹਰਪੁਰਾ ,ਮਲਕੀਤ ਸਿੰਘ ਗੋਲੂ ,ਦਿਲਬਾਗ ਸਿੰਘ ਦਹੀਆ, ਹੈਪੀ ਬਰਿਆਰ, ਲਵਲੀ ਧੰਦੋਈ ,ਗੁਰਨੇਕ ਸਿੰਘ ਧੰਦੋਈ ,,ਜਰਨੈਲ ਸਿੰਘ ਧੰਦੋਈ ,ਡਾ ਲਖਬੀਰ ਸਿੰਘ ਹਰਪੁਰਾ, ਮੇਜਰ ਸਿੰਘ ਫੌਜੀ ਬਰਿਆਰ ,ਬਿੱਲਾ ਧੰਦੋਈ ,ਹਰਮਨ ਅਠਵਾਲ ,
COMMENTS