ਨਹਿਰੀ ਮਹਿਕਮੇ ਦੇ ਮੁਲਾਜਮਾਂ ਵੱਲੋ ਨਵੇਂ ਸਾਲ ਦਾ ਨਿੱਘਾ ਸਵਾਗਤ ਅਮ੍ਰਿੰਤਸਰ ,1 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ/ਵਿੱਕੀ /ਪੱਡਾ)- ਨਵਾਂ ਸਾਲ 2021 ਦੀ ਆਮਦ ਨੂੰ ਲੈ ਕੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਹਰ ਸਾਲ ਦੀ ਤਰ੍ਹਾਂ ਬੜੇ ਚਾਵਾਂ ਅਤੇ ਉਤਸ਼ਾਹ ਨਾਲ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।ਉਪਰੰਤ ਭਾਈ ਰਣਜੀਤ ਸਿੰਘ ਦੇ ਕੀਰਤਨੀ ਜੱਥੇ ਵੱਲੋ ਗੁਰਬਾਣੀ ਦੇ ਰਸਭਿੰਨੇ ਸਬਦ ਗਾਇਨ ਕਰਕੇ ਸਮੂੰਹ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਉਪਰੰਤ ਭਾਈ ਤਰਲੋਕ ਸਿੰਘ ਗ੍ਰੰਥੀ ਸਿੰਘ ਵੱਲੋ ਮਹਿਕਮੇ ਦੀ ਚੜ੍ਹਦੀ ਕਲਾ ਅਤੇ ਸਾਰੇ ਦੇਸ਼ ਦੇ ਕਿਸਾਨਾਂ ਵਲੋ ਅਰੰਭੇ ਸੰਘਰਸ਼ ਦੇ ਜਿੱਤ ਦੀ ਅਰਦਾਸ ਕੀਤੀ ਗਈ।ਉਪਰੰਤ ਅਤੁੱਟ ਗੁਰੂ ਕੇ ਲੰਗਰ ਵਰਤਾਏ ਗਏ।ਅਜ ਦੇ ਇਸ ਧਾਰਮਿਕ ਸਮਾਗਮ ਦੇ ਪ੍ਰਬੰਧ ਮੁਨੀਸ਼ ਕੁਮਾਰ, ਗੁਰਵੇਲ ਸਿੰਘ ਸੇਖੋਂ,ਰਕੇਸ਼ ਕੁਮਾਰ ਬਾਬੋਵਾਲ,ਤੇਜਬੀਰ ਸਿੰਘ, ਕੇਵਲ ਸਿੰਘ ਭਿੰਡਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋ ਬੜੇ ਸੁਚੱਜੇ ਢੰਗ ਨਾਲ ਕੀਤੇ ਗਏ ਸਨ।ਇਸ ਮੌਕੇ ਨਿਗਰਾਨ ਇੰਜੀਨੀਅਰ ਮਨਜੀਤ ਸਿੰਘ ਅਤੇ ਇੰਜੀ: ਕੁਲਵਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਚਰਨਜੀਤ ਸਿੰਘ ਸੰਧੂ,ਇੰਜੀ:ਮਹੇਸ਼ ਸਿੰਘ,ਇੰਜੀ:ਰਜੇਸ ਗੁਪਤਾ, ਇੰਜੀ:ਅਵਤਾਰ ਸਿੰਘ, ਉਪ ਮੰਡਲ ਅਫਸਰ ਇੰਜੀ: ਮਨਪ੍ਰੀਤ ਸਿੰਘ,ਇੰਜੀ: ਰਮਨਪ੍ਰੀਤ ਸਿੰਘ,ਇੰਜੀ: ਗੁਰਬੀਰ ਸਿੰਘ,ਇੰਜੀ:ਅਭਿਸ਼ੇਕ ਕੁਮਾਰ ਗਿੱਲ,ਇੰਜੀ: ਗੁਰਮੀਤ ਸਿੰਘ,ਇੰਜੀ: ਹੈਪੀ ਕੁਮਾਰ,ਇੰਜੀ:ਸੰਦੀਪ ਗਰੋਵਰ,ਇੰਜੀ:ਦਿਲਪ੍ਰੀਤ ਸਿੰਘ,ਇੰਜੀ: ਰਜੇਸ ਗੁਪਤਾ ਆਦਿ ਨੇ ਵੀ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈ,ਤੋਂ ਇਲਾਵਾ ਸੁਪਰਡੈਂਟ ਦਲਬੀਰ ਸਿੰਘ ਬਾਜਵਾ ਅਤੇ ਸੱਜਣ ਸਿੰਘ, ਰਾਜਮਹਿੰਦਰ ਸਿੰਘ ਮਜੀਠਾ,ਨਾਨਕ ਚੰਦ,ਕਮਲਦੀਪ ਸਿੰਘ,ਹਰਜੀਤ ਸਿੰਘ,ਵਨੀਤ ਕੋਹਲੀ,ਭੁਪਿੰਦਰ ਸਿੰਘ,ਸੁਭਾਸ਼ ਚੰਦਰ ਮੋਦਗਿੱਲ,ਸੁਖਬੀਰ ਸਿੰਘ, ਗੁਰਦਿਆਲ ਮਾਹਵਾ,ਵਿਜੈ ਕੁਮਾਰ,ਰਿਸੂ ਵਰਮਾ, ਬਲਜਿੰਦਰ ਸਿੰਘ ਵਿਰਦੀ ਆਦਿ ਵੀ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS