ਮੰਤਰੀ ਸ਼੍ਰੀ ਓ ਪੀ ਸੋਨੀ ਬਣੇ ਬਟਾਲਾ ਨਗਰ ਨਿਗਮ ਚੋਣਾਂ ਦੇ ੳਬਜਰਵਰ
ਬਟਾਲਾ , 3 ਜਨਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ ਵਿਨੋਦ ਮੇਹਰਾ )
ਬਟਾਲੇ ਸ਼ਹਿਰ ਨੂੰ ਨਗਰ ਨਿਗਮ ਦੀਆਂ ਚੋਣਾਂ ਲਈ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਦੇ ਮੰਤਰੀ ਸ਼੍ਰੀ ਓ ਪੀ ਸੋਨੀ ਨੂੰ ਬਟਾਲੇ ਸ਼ਹਿਰ ਦਾ ੳਬਜਰਵਰ ਲੱਗਣ ਨਾਲ ਬਟਾਲੇ ਸ਼ਹਿਰ ਵਿਚ ਕਾਂਗਰਸ ਪਾਰਟੀ ਨੂੰ ਕਾਫੀ ਮਜ਼ਬੂਤੀ ਮਿਲੇਗਾ । ਸ਼੍ਰੀ ਰਾਕੇਸ਼ ਸੋਨੀ ਨੇ ਕਿਹਾ ਬਟਾਲੇ ਦੇ 50 ਦੇ 50 ਵਾਰਡਾਂ ਵਿੱਚ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ ਅਤੇ ਮੰਤਰੀ ਸ਼੍ਰੀ ਓ ਪੀ ਸੋਨੀ ਜੀ ਦੀ ਅਗਵਾਈ ਹੇਠ ਮੇਅਰ ਦੀ ਸੀਟ ਕਾਂਗਰਸ ਪਾਰਟੀ ਦੇ ਖਾਤੇ ਵਿੱਚ ਜਾਵੇਗੀ । ਓਹਨਾ ਨੇ ਕਿਹਾ ਕਿ ਸ਼੍ਰੀ ਸੋਨੀ ਜੀ ਦੀ ਅਗਵਾਈ ਹੇਠ ਹਰ ਕਾਂਗਰਸੀ ਨੇਤਾ ਨੂੰ ਉਸਦਾ ਬਣਦਾ ਹੱਕ ਦਿੱਤਾ ਜਾਵੇਗਾ । ਓਹਨਾ ਨੇ ਕਿਹਾ ਕਿ ਸ਼੍ਰੀ ਸੋਨੀ ਜੀ ਇਕ ਨੇਕ ਅਤੇ ਸਮਝਦਾਰ ਨੇਤਾ ਹਨ । ਓਹਨਾ ਵਲੋ ਜਿਹੜਾ ਵੀ ਕਦਮ ਚੁੱਕਿਆ ਜਾਵੇਗਾ । ਓਹ ਹਮੇਸ਼ਾ ਕਾਂਗਰਸ ਪਾਰਟੀ ਦੀ ਬੇਹਤਰੀ ਲਈ ਹੋਵੇਗਾ ।ਸ਼੍ਰੀ ਰਾਕੇਸ਼ ਸੋਨੀ ਜੋ ਕਿ ਕਾਂਗਰਸ ਕਮੇਟੀ ਬਟਾਲਾ ਦੇ ਵਾਈਸ ਪ੍ਰਧਾਨ ਹਨ । ਰਾਕੇਸ਼ ਸੋਨੀ ਨੂੰ ਮੰਤਰੀ ਸ਼੍ਰੀ ਓ ਪੀ ਸੋਨੀ ਜੀ ਦੇ ਕਾਫੀ ਕਰੀਬੀ ਰਿਸ਼ਤੇਦਾਰ ਵਜੋਂ ਜਾਣਿਆ ਜਾਂਦਾ ਹੈ । ਓਥੇ ਹੀ ਲਿਸਟ ਜਾਰੀ ਹੁਣ ਤੋਂ ਕਾਂਗਰਸੀ ਪਾਰਟੀ ਵਿਚ ਖੁਸ਼ੀ ਦੀ ਲਹਿਰ ਜਾਗ ਉਠੀ ਹੈ । ਵਰਕਰਾਂ ਨੂੰ ਵਿਸ਼ਵਾਸ ਹੈ ਸ਼੍ਰੀ ਸੋਨੀ ਜੀ ਬਟਾਲੇ ਵਿੱਚ ਚਲ ਰਹੀ ਕਾਂਗਰਸ ਪਾਰਟੀ ਦੀ ਧੜੇਬਾਜ਼ੀ ਤੋਂ ਉਪਰ ਉਠਕੇ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਅਤੇ ਨੇਤਾ ਨੂੰ ਓਹਨਾ ਦਾ ਬਣਦਾ ਮਾਣ ਬਖਸ਼ਣਗੇ ।ਓਥੇ ਹੀ ਦੂਸਰੇ ਪਾਸੇ ਤੋਂ ਰਾਜਨੀਤਿਕ ਵਿਸ਼ੇਸ਼ਕਾਂ ਦਾ ਮੰਨਣਾ ਹੈ ਕਿ ਸ਼੍ਰੀ ਓ ਪੀ ਸੋਨੀ ਜੀ ਦੇ ਆਉਣ ਨਾਲ ਬਟਾਲੇ ਸ਼ਹਿਰ ਵਿਚ ਚੋਣਾਂ ਹੋਰ ਵੀ ਦਿਲਚਸਪਪ ਹੋਣਗੀਆਂ ਅਤੇ ਚਾਹਵਾਨ ਕਾਂਗਰਸੀ ਉਮੀਦਵਾਰਾਂ ਦੀ ਚੋਣ ਧੜੇ ਦੀ ਜਗ੍ਹਾ ਮੈਰਿਟ ਤੇ ਬੇਸਡ ਹੋਵੇਗੀ ।
Pragati media ashok jrewal di report
Any qeuariy:-9816907313, 8360921958
COMMENTS