ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਬਟਾਲਾ ਪੁਲਿਸ ਲਈ ਚਣੌਤੀ ਭਰਿਆ ਸਾਲ ਰਿਹਾ 2020
ਕੋਰੋਨਾ ਕਾਲ ਦੌਰਾਨ ਕਰਫਿਊ ਲਾਗੂ ਕਰਨ ਦੇ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ ਵਿੱਚ ਕਾਮਯਾਬ ਰਹੀ ਬਟਾਲਾ ਪੁਲਿਸ
ਨਸ਼ਾ ਵਿਰੋਧੀ ਮੁਹਿੰਮ ਤਹਿਤ 14 ਕਿਲੋ 213 ਗ੍ਰਾਂਮ ਹੈਰੋਇਨ ਬਰਾਂਮਦ ਕੀਤੀ
ਬਟਾਲਾ, 31 ਦਸੰਬਰ (ਅਸ਼ੋਕ ਜੜੇਵਾਲ ਨੀਰਜ ਸ਼ਰਮਾ) - ਸਾਲ 2020 ਬਟਾਲਾ ਪੁਲਿਸ ਲਈ ਚਣੌਤੀ ਭਰਿਆ ਸਾਲ ਰਿਹਾ ਹੈ ਅਤੇ ਪੁਲਿਸ ਨੇ ਪੇਸ਼ੇਵਰਾਨਾ ਅਤੇ ਮਾਨਵੀ ਪਹੁੰਚ ਅਪਣਾਅ ਕੇ ਹਰ ਤਰਾਂ ਦੀਆਂ ਚਣੌਤੀਆਂ ਨੂੰ ਨਜਿੱਠਿਆ ਹੈ। ਬਟਾਲਾ ਪੁਲਿਸ ਨੇ ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਲਾਕਡਾਊਨ ਅਤੇ ਕਰਫਿਊ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਓਥੇ ਮਾਨਵੀ ਪਹੁੰਚ ਅਪਣਾਉਂਦੇ ਹੋਏ ਕਰਫਿਊ ਦੌਰਾਨ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਹੋਰ ਜ਼ਰੂਰਤ ਦਾ ਸਮਾਨ ਦੇ ਕੇ ਮਦਦ ਦਾ ਹੱਥ ਵੀ ਵਧਾਇਆ। ਕੋਰੋਨਾ ਕਾਲ ਦੌਰਾਨ ਲੋਕਾਂ ਨੂੰ ਵਾਇਰਸ ਬਾਰੇ ਜਾਗਰੂਕ ਕਰਨ ਵਿੱਚ ਵੀ ਪੁਲਿਸ ਦਾ ਅਹਿਮ ਰੋਲ ਰਿਹਾ ਹੈ। ਪੰਜਾਬ ਪੁਲਿਸ ਦੇ ਜਵਾਨਾਂ ਨੇ ਮੋਹਰਲੀ ਕਤਾਰ ਵਿੱਚ ਰਹਿ ਕੇ ਕੋਰੋਨਾ ਉੱਪਰ ਫ਼ਤਹਿ ਹਾਸਲ ਕਰਨ ਲਈ ਜੋ ਸੇਵਾਵਾਂ ਦਿੱਤੀਆਂ ਹਨ ਉਹ ਲਾ-ਮਿਸਾਲ ਹਨ।ਭਾਂਵੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਬਟਾਲਾ ਪੁਲਿਸ ਨੂੰ ਵੱਡੀ ਜੱਦੋ-ਜਹਿਦ ਕਰਨੀ ਪਈ ਪਰ ਇਸਦੇ ਨਾਲ ਜ਼ਿਲ੍ਹਾ ਪੁਲਿਸ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਵੀ ਪੂਰੀ ਤਰਾਂ ਕਾਬੂ ਵਿੱਚ ਰੱਖਿਆ। ਬਟਾਲਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਉੱਪਰ ਨਕੇਲ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਰੱਖੀ ਜਿਸ ਵਿੱਚ ਪੁਲਿਸ ਨੂੰ ਵੱਡੀਆਂ ਕਾਮਯਾਬੀਆਂ ਹਾਸਲ ਹੋਈਆਂ।ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਸਾਲ 2020 ਦੌਰਾਨ ਬਟਾਲਾ ਪੁਲਿਸ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰਦਿਆਂ ਦੱਸਿਆ ਕਿ ਸਾਲ 2020 ਦੌਰਾਨ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਪੁਲਿਸ ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਥਾਣਿਆਂ ਵਿੱਚ ਐੱਨ.ਡੀ.ਪੀ.ਸੀ. ਐਕਟ ਤਹਿਤ 148 ਪਰਚੇ ਦਰਜ ਕਰਕੇ 226 ਨਸ਼ਾ ਵੇਚਣ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਦੋਸ਼ੀਆਂ ਕੋਲੋਂ 14 ਕਿਲੋ 213 ਗ੍ਰਾਂਮ ਹੈਰੋਇਨ, 15 ਕਿਲੋ 720 ਗ੍ਰਾਂਮ ਭੁੱਕੀ, 777 ਗ੍ਰਾਂਮ ਅਫੀਮ, 77412 ਨਸ਼ੀਲੇ ਕੈਪਸੂਲ ਤੇ ਗੋਲੀਆਂ, 34 ਨਸ਼ੀਲੇ ਟੀਕੇ, 225 ਗ੍ਰਾਂਮ ਗਾਂਜਾ ਬਰਾਂਮਦ ਕੀਤਾ ਗਿਆ ਹੈ।ਜ਼ਿਲ੍ਹਾ ਪੁਲਿਸ ਮੁੱਖੀ ਨੇ ਅੱਗੇ ਦੱਸਿਆ ਕਿ ਬਟਾਲਾ ਪੁਲਿਸ ਨੇ ਸਾਲ 2020 ਦੌਰਾਨ ਐਕਸਾਈਜ ਐਕਟ ਤਹਿਤ 851 ਪਰਚੇ ਦਰਜ ਕਰਕੇ ਨਜ਼ਾਇਜ ਸ਼ਰਾਬ ਵੇਚਣ ਵਾਲੇ 558 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਕੋਲੋਂ 11489 ਲੀਟਰ ਨਜ਼ਾਇਜ ਸ਼ਰਾਬ, 29168 ਲੀਟਰ ਲਾਇਸੰਸ ਤੋਂ ਬਿਨਾਂ ਸ਼ਰਾਬ, 35716 ਲੀਟਰ ਲਾਹਨ, 730 ਲੀਟਰ ਬੀਅਰ ਬਰਾਮਦ ਕਰਨ ਦੇ ਨਾਲ 30 ਚਾਲੂ ਭੱਠੀਆਂ ਫੜ੍ਹੀਆਂ ਹਨ।
ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਦੱਸਿਆ ਕਿ ਸਾਲ 2020 ਦੌਰਾਨ ਬਟਾਲਾ ਪੁਲਿਸ ਨੇ ਆਰਮਜ਼ ਐਕਟ ਤਹਿਤ 15 ਮਾਮਲੇ ਦਰਜ ਕਰਕੇ 28 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ 25 ਪਿਸਟਲ, 6 ਰਿਵਾਲਵਰ, 3 ਰਾਈਫਲਾਂ, 1 ਗੰਨ, 1 ਮੈਗਜ਼ੀਨ, 169 ਰੌਂਦ ਬਰਾਮਦ ਕੀਤੇ ਹਨ। ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਸਾਲ 2020 ਦੌਰਾਨ ਬਟਾਲਾ ਪੁਲਿਸ ਦੀ ਪੂਰੀ ਕੋਸ਼ਿਸ਼ ਰਹੀ ਹੈ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਦੇ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਿਆ ਜਾਵੇ ਅਤੇ ਪੁਲਿਸ ਆਪਣੇ ਇਨ੍ਹਾਂ ਮਕਸਦਾਂ ਵਿੱਚ ਕਾਮਯਾਬ ਰਹੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਵਰ੍ਹੇ 2021 ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਅਰਦਾਸ ਕੀਤੀ ਕਿ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਖੇੜ੍ਹੇ ਲੈ ਕੇ ਆਵੇ।
Ashok jrewal batala di report
Pragati media jatin contact number any quarry :-9816907313
🙏🙏🙏🙏🙏🙏🙏🙏🙏🙏🙏🙏🙏🙏🙏🙏
COMMENTS