ਅੰਮ੍ਰਿਤਸਰ ,14 ਦਸੰਬਰ ( ਵਿੱਕੀ / ਪੱਡਾ) :- ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਕੱਥੂਨੰਗਲ ਦੀ ਹੱਦ ਅੰਦਰ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਤੇ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ |
ਇੰਨਾ ਸ਼ਬਦਾਂ ਦਾ ਪ੍ਰਗਟਾਵਾ ਪੁਲਿਸ ਥਾਣਾ ਕੱਥੂਨੰਗਲ ਦੇ ਐੱਸ.ਐੱਚਓ ਕਿਰਨਦੀਪ ਸਿੰਘ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ ਤੌਰ ਗੱਲਬਾਤ ਕਰਦਿਆਂ ਕੀਤਾ | |ਓਹਨਾ ਅੱਗੇ ਇਲਾਕੇ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕੇ ਉਹ ਭੈੜੇ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਨੂੰ ਸਹਿਜੋਗ ਦੇਣ ਤਾ ਜੋ ਅਜਿਹੇ ਲੋਕਾਂ ਨੂੰ ਜੇਲ ਦੀਅਾ ਸਲਾਖਾਂ ਪਿੱਛੇ ਸੁੱਟਿਆ ਜਾ ਸਕੇ | ਓਹਨਾ ਅੱਗੇ ਨਸ਼ੇ ਦੇ ਧੰਦੇ ਚ ਲਿਪਤ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਆਖਿਆ ਕੇ ਉਹ ਬਾਜ਼ ਆ ਜਾਣ ਅਜਿਹੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸਿਆ ਨਹੀਂ ਜਾਵੇਗਾ |
ਕੈਪਸ਼ਨ :- ਐੱਸ ਐੱਚਓ ਥਾਣਾ ਕੱਥੂਨੰਗਲ ਕਿਰਨਦੀਪ ਸਿੰਘ
COMMENTS