ਖੇਤੀ ਕ਼ਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਲੀ ਲੱਗੇ ਕਿਸਾਨੀ ਮੋਰਚੇ ਚ ਹਰੇਕ ਵਰਗ ਸ਼ਾਮਿਲ ਹੋਵੇ :ਅਥਲੀਟ ਗਗਨਦੀਪ
ਅੰਮ੍ਰਿਤਸਰ 17 ਦਸੰਬਰ ( ਵਿੱਕੀ /ਪੱਡਾ )ਕੇਂਦਰ ਵਿੱਚਲੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਨੂੰ ਲੈ ਕੇ ਦਿੱਲੀ ਵਿਖੇ ਕਿਸਾਨਾਂ ਵਲੋਂ ਲਾਏ ਗਏ ਮੋਰਚਿਆਂ ਚ ਹਰੇਕ ਪੰਜਾਬੀ ਅਤੇ ਕਿਸਾਨ ਹਿਤੈਸ਼ੀ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ |
ਇੰਨਾ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਤੋਂ ਅਥਲੀਟ ਗਗਨਦੀਪ ਸਿੰਘ ਹਦੈਤਪੁਰ ਨੇ ਵਿਸ਼ੇਸ਼ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ |ਓਹਨਾ ਕਿਹਾ ਮੋਦੀ ਸਰਕਾਰ ਵਲੋਂ ਇਹ ਕਾਲੇ ਖੇਤੀ ਕ਼ਾਨੂੰਨਾ ਨੂੰ ਪਾਸ ਕਰਕੇ ਕਿਸਾਨੀ ਨੂੰ ਗਹਿਰੀ ਸੱਟ ਮਾਰੀ ਹੈ ਇੰਨਾ ਕਾਲੇ ਖੇਤੀ ਕ਼ਾਨੂੰਨਾ ਨਾਲ ਕਿਸਾਨੀ ਤਬਾਹ ਹੋ ਜਾਵੇਗੀ |ਇੰਨਾ ਖੇਤੀ ਕਾਨੂੰਨਾ ਦੇ ਮਾੜੇ ਪ੍ਰਭਾਵ ਇਕੱਲੇ ਕਿਸਾਨੀ ਤੇ ਹੀ ਨਹੀਂ ਪੈਣਗੇ ਸਗੋਂ ਇਸ ਨਾਲ ਹਰੇਕ ਵਰਗ ਪ੍ਰਭਾਵਿਤ ਹੋਵੇਗਾ ਇਸ ਲੲੀ ਹਰੇਕ ਵਰਗ ਦੇ ਲੋਕਾਂ ਨੂੰ ਦਿੱਲੀ ਦੇ ਕਿਸਾਨੀ ਮੋਰਚੇ ਚ ਹਿੱਸਾ ਲੈਣਾ ਚਾਹੀਦਾ ਹੈ | ਇਸ ਮੌਕੇ ਤੇ ਵਰਿੰਦਰ ਗਰੇਵਾਲ ,ਸਾਬੀ ,ਸੇਖੋਂ ,ਪ੍ਰਿੰਸ , ਲਖਵਿੰਦਰ ਸਿੰਘ ,ਗੁਰਦੀਪ ਸਿੰਘ ,ਕਵੀਸ਼ਰ ਮੱਖਣ ਸਿੰਘ ,ਜੋਤ ਵਰਿਆਮਨੰਗਲ , ਸੁਖਵਿੰਦਰ ਵਰਿਆਮਨੰਗਲ ,ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ
ਕੈਪਸ਼ਨ :-ਅਥਲੀਟ ਗਗਨਦੀਪ ਸਿੰਘ ਹਦੈਤਪੁਰ ਦੀ ਅਗਵਾਈ ਹੇਠ ਦਿੱਲੀ ਮੋਰਚੇ ਚ ਸ਼ਾਮਿਲ ਹੋਣ ਲਏ ਜਾਂਦੇ ਹੋਏ ਨੌਜਵਾਨ |
COMMENTS