ਚੇਅਰਮੈਨ ਚੀਮਾ ਦੀਆਂ ਕੋਸ਼ਿਸ਼ਾਂ ਸਦਕਾ ਸਿਵਲ ਹਸਪਤਾਲ ਬਟਾਲਾ ਨੂੰ 8 ਹੋਰ ਨਵੇਂ ਡਾਕਟਰ ਮਿਲੇ
ਪੰਜਾਬ ਸਰਕਾਰ ਨੇ ਬਟਾਲਾ ਤਹਿਸੀਲ ਵਿੱਚ ਕੁੱਲ 15 ਨਵੇਂ ਡਾਕਟਰ ਤਾਇਨਾਤ ਕੀਤੇ
ਬਟਾਲਾ, 1 ਦਸੰਬਰ ( ਅਸ਼ੋਕ ਜੜੇਵਾਲ) - ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਦੇ ਯਤਨਾ ਸਦਕਾ ਤਹਿਸੀਲ ਬਟਾਲਾ ਨੂੰ 15 ਨਵੇਂ ਡਾਕਟਰ ਮਿਲੇ ਹਨ ਜਿਨ੍ਹਾਂ ਵਿਚੋਂ 8 ਡਾਕਟਰਾਂ ਨੂੰ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਲਗਾਇਆ ਗਿਆ ਹੈ। ਸਿਵਲ ਹਸਪਤਾਲ ਬਟਾਲਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਏਨੀ ਵੱਡੀ ਗਿਣਤੀ ਵਿੱਚ ਹੋਰ ਡਾਕਟਰ ਮਿਲੇ ਹੋਣ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੈਲਥ ਫਾਰ ਆਲ ਮਿਸ਼ਨ ਤਹਿਤ ਹਾਲ ਹੀ ਵਿੱਚ ਨਵੇਂ ਡਾਕਟਰ ਭਰਤੀ ਕੀਤੇ ਗਏ ਹਨ ਤਾਂ ਜੋ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਨਵੀਂ ਭਰਤੀ ਵਿਚੋਂ 15 ਡਾਕਟਰ ਬਟਾਲਾ ਤਹਿਸੀਲ ਦੇ ਵੱਖ-ਵੱਖ ਹਸਪਤਾਲਾਂ ਵਿੱਚ ਤਾਇਨਾਤ ਕੀਤੇ ਗਏ ਹਨ ਅਤੇ ਇਨ੍ਹਾਂ ਵਿਚੋਂ ਹੀ 8 ਡਾਕਟਰ ਸਿਵਲ ਹਸਪਤਾਲ ਬਟਾਲਾ ਵਿਖੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਡਾਕਟਰਾਂ ਵਿਚੋਂ ਕਈਆਂ ਨੇ ਅੱਜ ਜੁਆਇਨ ਕਰ ਲਿਆ ਹੈ ਜਦਕਿ ਬਾਕੀ ਦੇ ਅਗਲੇ ਕੁਝ ਦਿਨਾਂ ਵਿੱਚ ਕਰ ਜਾਣਗੇ।
ਸ. ਚੀਮਾ ਨੇ ਕਿਹਾ ਕਿ ਨਵੇਂ ਡਾਕਟਰਾਂ ਦੀ ਤਾਇਨਾਤੀ ਨਾਲ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਪੂਰੀ ਹੋਈ ਹੈ ਅਤੇ ਹੁਣ ਲੋਕਾਂ ਨੂੰ ਹੋਰ ਵੀ ਬੇਹਤਰ ਡਾਕਟਰੀ ਸੇਵਾਵਾਂ ਮਿਲ ਸਕਣਗੀਆਂ। ਉਨ੍ਹਾਂ ਕਿਹਾ ਕਿ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਬਹੁਤ ਜਿਆਦਾ ਹੈ ਅਤੇ ਲੋਕਾਂ ਵਲੋਂ ਇਹ ਮੰਗ ਸੀ ਕਿ ਇਥੇ ਹੋਰ ਡਾਕਟਰ ਤਾਇਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਨੂੰ ਦੇਖਦਿਆਂ ਇਥੇ 8 ਨਵੇਂ ਡਾਕਟਰ ਲਗਾ ਦਿੱਤੇ ਗਏ ਹਨ। ਓਧਰ ਬਟਾਲਾ ਦੇ ਵਸਨੀਕਾਂ ਨੇ ਨਵੇਂ ਡਾਕਟਰੀ ਦੀ ਤਾਇਨਾਤੀ ਨਾਲ ਜਿਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਓਥੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਦੇ ਯਤਨਾ ਦੀ ਵੀ ਸਰਾਹਨਾ ਕੀਤੀ ਹੈ।
Pragati media Ashok jrewal di report
COMMENTS