ਇੰਜੀ: ਬਲਵਿੰਦਰ ਸਿੰਘ ਦੀ ਸੇਵਾ ਮੁਕਤੀ ਤੇ ਸਟਾਫ ਨੇ ਦਿੱਤੀ ਨਿੱਘੀ ਵਿਦਾਇਗੀ ਪਾਰਟੀ ਅਮ੍ਰਿੰਤਸਰ,12 ਦਸੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਜਲ ਸਰੋਤ ਵਿਭਾਗ ਅਮ੍ਰਿੰਤਸਰ ਵਿੱਚ ਵਖ ਵਖ ਅਹੁਦਿਆਂ ਤੇ 36 ਦੀ ਲੰਬਾ ਸਮਾਂ ਬੜੀ ਇਮਾਨਦਾਰੀ ਅਤੇ ਲਗਨ ਨਾਲ ਸਰਕਾਰੀ ਸੇਵਾ ਨਿਭਾਉਣ ਉਪਰੰਤ ਹੁਣ ਬਤੌਰ ਉਪ ਮੰਡਲ ਅਫਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੇ ਬਲਵਿੰਦਰ ਸਿੰਘ ਦੇ ਸਨਮਾਨ ਵਿੱਚ ਰੱਖੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਮੂੰਹ ਸਟਾਫ ਵੱਲੋ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।ਜਿਸ ਵਿੱਚ ਸਟਾਫ ਵੱਲੋ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਪ ਮੰਡਲ ਅਫਸਰ ਸਰਬਜੀਤ ਸਿੰਘ, ਐਸ ਸੀ ਬੀ ਸੀ ਕਰਮਚਾਰੀ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ, ਬਲਜਿੰਦਰ ਸਿੰਘ ਵਿਰਦੀ, ਸਤਿੰਦਰ ਸਿੰਘ ਸਰਾਂ, ਜਸਪਾਲ ਸਿੰਘ,ਭਵਾਨੀ ਦਤ,ਪਰਮਜੀਤ ਸਿੰਘ, ਮੈਡਮ ਰਜਨੀ ਪ੍ਰਭਾ ਆਦਿ ਨੇ ਉਪ ਮੰਡਲ ਅਫਸਰ ਬਲਵਿੰਦਰ ਸਿੰਘ ਨਾਲ ਨੌਕਰੀ ਦੌਰਾਨ ਨਿਭਾਏ ਯਾਦਗਾਰੀ ਪਲਾਂ ਨੂੰ ਸਾਂਝਾ ਕਰਦਿਆਂ ਜਿੱਥੇ ਉਨ੍ਹਾਂ ਦੇ ਮਿਲਾਪੜੇ ਸੁਭਾਅ ਦੀ ਪ੍ਰਸੰਸਾ ਕੀਤੀ। ਉੱਥੇ ਉਨ੍ਹਾਂ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
संवाददाता नीरज ( बटाला,पंजाब )
COMMENTS