ਵਾਰਡ ਨੰਬਰ 33 ਦੇ ਸਰਕਾਰੀ ਰਾਸ਼ਣ ਦੇ ਡਿਪੂ ਤੇ ਗੁੱਡੂ ਸੇਠ,, ਦਵਿੰਦਰ ਸਿੰਘ ਕਾਲਾ,,ਅਤੇ ਮਨਰਾਜ ਬੋਪਾਰਾਏ ਦੀ ਮੌਜੂਦਗੀ ਹੇਠ ਦਿੱਤਾ ਗਿਆ ਪੂਰਾ ਪੂਰਾ ਰਾਸ਼ਣ
ਬਟਾਲਾ 24 ਨਵੰਬਰ (ਅਸੋਕ ਜੜੇਵਾਲ ) ਵਾਰਡ ਨੰਬਰ 33 ਦੇ ਸਰਕਾਰੀ ਰਾਸ਼ਣ ਦੇ ਡਿਪੂ ਹੋਲਡਰਾਂ ਤੇ ਆਈਆ ਹੋਈਆ ਘੱਟ ਤੋਲਣ ਦੀਆ ਸ਼ਿਕਾਇਤਾ ਨੂੰ ਦੇਖਦੇ ਹੋਏ ਫਰੂਟ ਸਪਲਾਈ ਮਹਿਕਮੇ ਦੇ ਇੰਸਪੈਕਟਰ ਅਮਰਿੰਦਰ ਸਿੰਘ ,,ਜਿਲਾ ਸਿਕਾਇਤ ਕਮੇਟੀ ਦੇ ਮੈਂਬਰ ਗੁੱਡੂ ਸੇਠ,, ਪ੍ਰਭ ਚੱਠਾ ,,ਰਾਜਾ ਗੁਰਬਖਸ਼,, ਸਾਬਕਾ ਐਮ ਸੀ ਦਵਿੰਦਰ ਸਿੰਘ ਕਾਲਾ ਰਜਿੰਦਰਾ ਫਾਊਂਡਰੀ ਵਾਲੇ,, ਮਨਰਾਜ ਸਿੰਘ ਬੋਪਾਰਾਏ,, ਸਾਬਕਾ ਐਮ ਸੀ ਦਰਸ਼ਨ ਲਾਲ,, ਬਲਵਿੰਦਰ ਸਿੰਘ ਬੱਬੂ,, ਜੋਗਿੰਦਰ ਸਿੰਘ ਗਿੱਲ,, ਪਰਮਿੰਦਰ ਸਿੰਘ ਰਜਿੰਦਰਾ ਫਾਊਂਡਰੀ ਵਾਲੇ ,,ਮਨਮਿੰਦਰ ਸਿੰਘ ਰਜਿੰਦਰਾ ਫਾਊਂਡਰੀ ਵਾਲੇ ਇਨਾ ਪਤਵੰਤੇ ਸੱਜਣਾ ਦੀ ਨਿਗਰਾਨੀ ਹੇਠ ਲਖਵਿੰਦਰ ਕੁਮਾਰ ਬਾਬਾ ਬੀਰੀ ਡਿੱਪੂ ਹੋਲਡਰ ਅਲੀਵਾਲ ਰੋਡ ਬਟਾਲਾ,,ਭਾਰਤ ਭੂਸ਼ਣ ਡਿਪੂ ਹੋਲਡਰ ਤੇਲੀਆਵਾਲ ਦੇ ਡਿੱਪੂ ਤੇ ਗਰੀਬ ਪਰਿਵਾਰਾਂ ਵਾਸਤੇ ਆਇਆ ਹੋਇਆ ਰਾਸ਼ਣ 25 ਕਿਲੋ ਪ੍ਰਤੀ ਜੀਅ ਅਤੇ 5 ਕਿਲੋ ਚਣੇ 1 ਕਾਰਡ ਤੇ ਇਨਾ ਸਜਣਾ ਦੀ ਮਜਦੂਗੀ ਹੇਠ ਵੰਡੇ ਗਏ। ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲਾ ਸ਼ਿਕਾਇਤ ਕਮੇਟੀ ਦੇ ਮੈਂਬਰ ਗੁੱਡੂ ਸੇਠ,, ਦਵਿੰਦਰ ਸਿੰਘ ਕਾਲਾ ਰਜਿੰਦਰਾ ਫਾਉਂਡਰੀ ਵਾਲੇ,, ਮਨਰਾਜ ਸਿੰਘ ਬੋਪਾਰਾਏ ,,ਵਲੋ ਇਨਾ ਡਿਪੂ ਹੋਲਡਰਾਂ ਨੂੰ ਸਖਤ ਸ਼ਬਦਾਂ ਤਾਰਨਾ ਕੀਤੀ ਗਈ ਕਿ ਜੇਕਰ ਇਨਾ ਡਿਪੂ ਹੋਲਡਰਾਂ ਦੇ ਖਿਲਾਫ ਦੁਬਾਰਾ ਕੋਈ ਸ਼ਿਕਾਇਤ ਮਿਲੀ ਤਾਂ ਇਨਾ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਡਿੱਪੂਆ ਦੇ ਲਾਈਸੰਸ ਰੱਦ ਕਰਵਾਏ ਜਾਣਗੇ। ਅਤੇ ਇਸ ਮੌਕੇ 'ਤੇ ਡਿੱਪੂ ਹੋਲਡਰਾਂ ਵਲੋ ਪਹਿਲਾ ਘੱਟ ਦਿਤੇ ਗਏ ਚਣੇ ਅਤੇ ਕਣਕ ਉਹਨਾਂ ਗਰੀਬ ਪਰਿਵਾਰਾਂ ਨੂੰ ਦੁਬਾਰਾ ਸਦ ਕੇ ਉਨਾ ਨੂੰ ਪੂਰਾ ਪੂਰਾ ਰਾਸ਼ਣ ਦਿੱਤਾ ਗਿਆ। ਰਾਸ਼ਣ ਲੈਣ ਵਾਲੇ ਗਰੀਬ ਪਰਿਵਾਰਾਂ ਦੇ ਵਿਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਅਤੇ ਉਨ੍ਹਾਂ ਨੇ ਆੲੇ ਹੋਏ ਸਮੂਹ ਮੋਤਬਾਰਾ ਦਾ ਧੰਨਵਾਦ ਕੀਤਾ।
Pragati media samvadata Ashok jrewal ki report
COMMENTS