ਨੌਜਵਾਨ ਯੂਥ ਆਗੂ ਅਮਿਤਪਾਲ ਸਿੰਘ ਮਠਾਰੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਬੈਕਵਰਡ ਕਲਾਸ ਡਿਪਾਰਟਮੈਂਟ ਦਾ ਪ੍ਰਧਾਨ ਕੀਤਾ ਗਿਆ ਨਿਯੁਕਤ
ਬਟਾਲਾ 24 ਨਵੰਬਰ (ਅਸੋਕ ਜੜੇਵਾਲ) ਬਟਾਲਾ ਹਲਕਾ ਤੋ ਨੌਜਵਾਨ ਯੂਥ ਕਾਂਗਰਸ ਆਗੂ ਅਮਿਤਪਾਲ ਸਿੰਘ ਮਠਾਰੂ ਨੂੰ ਸੀ ਐਮ ਕੈਪਟਨ ਅਮਰਿੰਦਰ ਸਿੰਘ ਦੀ ਦਿਸ਼ਾ ਨਿਰਦੇਸ਼ ਹੇਠ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੇ ਹੋਣਹਾਰ ਨੌਜਵਾਨ ਕਾਂਗਰਸ ਆਗੂ ਪਾਰਟੀ ਪ੍ਰਤੀ ਨਿਭਾਈਆ ਜਾ ਰਹੀਆ ਸੇਵਾਵਾ ਨੂੰ ਦੇਖਦੇ ਹੋਏ ਅਮਿਤਪਾਲ ਸਿੰਘ ਮਠਾਰੂ ਨੂੰ ਡਾ ਗੁਰਿੰਦਰਪਾਲ ਸਿੰਘ ਬਿੱਲਾ ਚੇਅਰਮੈਨ ਓ ਬੀ ਸੀ ਡਿਪਾਰਟਮੈਂਟ ਅਤੇ ਵਾਈਸ ਚੇਅਰਮੈਨ ਓ ਬੀ ਸੀ ਕਮਿਸ਼ਨ ਗੌਰਮੈਂਟ ਆਫ ਪੰਜਾਬ,, ਵਾਇਸ ਚੇਅਰਮੈਨ ਖਾਦੀ ਬੋਰਡ ਅਤੇ ਵਿਲੀਜ਼ ਇੰਡਸਟਰੀ ਡਿਵੈਲਪਮੈਂਟ ਬੋਰਡ ਮਹਿਤਾ ,,ਅੈਡਵੋਕੇਟ ਸਰਬਜੀਤ ਸਿੰਘ ਖਹਿਰਾ,, ਤ੍ਰਿਪਤਾ ਠਾਕੁਰ ਜਰਨਲ ਸੈਕਟਰੀ ਮਹਿਲਾ ਕਾਂਗਰਸ,, ਇਨਾ ਦੀ ਮੌਜੂਦਗੀ ਵਿੱਚ ਸੈਕਟਰ ਨੰਬਰ 17 ਚੰਡੀਗੜ੍ਹ ਪੰਜਾਬ ਸਰਕਾਰ ਦੇ ਡਾਇਰੈਕਟਰ ਆਫ ਇੰਡਸਟਰੀ ਦੇ ਦਫਤਰ ਵਿਖੇ ਨਿਯੁਕਤੀ ਪੱਤਰ ਦੇ ਕੇ ਓ ਬੀ ਸੀ ਸੈੱਲ ਦਾ ਅਮਿਤਪਾਲ ਸਿੰਘ ਮਠਾਰੂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ 'ਤੇ ਨੌਜਵਾਨ ਯੂਥ ਆਗੂ ਨੇ ਹਾਈ ਕਮਾਂਡ ਅਤੇ ਡਾ ਗੁਰਿੰਦਰਪਾਲ ਸਿੰਘ ਬਿੱਲਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅਤੇ ਨਾਲ ਕਿਹਾ ਕਾ ਜੋ ਅਹੁਦੇਦਾਰੀ ਮੈਨੂੰ ਪੰਜਾਬ ਸਰਕਾਰ ਨੇ ਦਿੱਤੀ ਹੈ ਮੈ ਉਸ ਨੂੰ ਤਨ ਦੇਹੀ ਨਾਲ ਨਿਭਾਵਾਗਾ ਅਤੇ ਆਪਣੀ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕਰਦਾ ਰਹਾਂਗਾ।
Pragati media Ashok kumar Batala ki report
COMMENTS