ਬਟਾਲਾ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਹੋਰ ਰਹੇ ਜਾਨਲੇਵਾ ਸੜਕ ਹਾਦਸਿਆਂ ਨੂੰ ਰੋਕਣ ਲਈ ਦੋਵੇਂ ਬਾਈਪਾਸ ਉਪਰ ਨਵੇਂ ਲੇਆਉਟ ਬਣਾਉਣ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ
ਨੇ ਮਾਹਰ ਸਲਾਹਕਾਰ ਨਾਜੁਕਤ ਕੀਤਾ
ਜਗਜੋਤ ਸੰਧੂ ,ਵਰੁਣ ਅੱਗਰਵਾਲ ਅਤੇ ਪਰਮਿੰਦਰ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਚੇਅਰਮੈਨ ਨੂੰ ਜਾਨਲੇਵਾ ਸੜਕ ਹਾਦਸਿਆਂ ਨੂੰ ਰੋਕਣ ਲਈ ਅਤੇ ਬਾਈਪਾਸ ਉਪਰ ਫ਼੍ਲਾਇ ਓਵਰ ਬਣਾਉਣ ਲਈ ਕਿਹਾ ਸੀ.
ਬਟਾਲਾ 27ਨਵੰਬਰ(ਅਸ਼ੋਕ ਜੜੇਵਾਲ )ਅੰਮ੍ਰਿਤਸਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉਪਰ ਬਟਾਲਾ ਸ਼ਹਿਰ ਦੇ ਐਂਟਰੀ ਪੁਆਇੰਟਾਂ ਤੇ ਰੋਜ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਜਗਜੋਤ ਸੰਧ,ਵਰੁਣ ਅੱਗਰਵਾਲ ,ਪਰਮਿੰਦਰ ਸਿੰਘ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਅਤੇ ਅਧਿਕਾਰੀ ਨੂੰ ਪੱਤਰ ਲਿਖੇ ਸਨ, ਅੱਜ ਓਹਨਾ ਪੱਤਰ ਦੇ ਜਵਾਬ ਦਿੰਦੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਲੋਂ ਬਟਾਲਾ ਬਾਈਪਾਸ ਉਪਰ ਜਲਦ ਕਾਰਵਾਈ ਕਰਨ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਮਾਹਰ ਸਲਾਹਕਾਰ ਨਾਜੁਕਤ ਕਰ ਦਿਤਾ ਹੈ,ਜਗਜੋਤ ਸੰਧੂ ,ਵਰੁਣ ਅੱਗਰਵਾਲ ਅਤੇ ਪਰਮਿੰਦਰ ਸਿੰਘ ਵਲੋਂ ਸਾਂਝੇ ਤੌਰ ਤੇ ਕਿਹਾ ਗਿਆ ਕਿ ਇਹ ਸਾਰਾ ਮਸਲਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੇ ਧਿਆਨ ਪੱਤਰ ਲਿੱਖ ਕੇ ਲਿਆਂਦਾ ਗਿਆ ਸੀ ,ਜਿਸ ਵਿਚ ਅਸੀਂ ਐਸ ਡੀ ਐਮ ਬਟਾਲਾ,ਕਾਰਜਕਾਰੀ ਇੰਜੀਨੀਅਰ ਬਟਾਲਾ,ਮੁੱਖ ਮੰਤਰੀ ਪੰਜਾਬ,ਨੈਸ਼ਨਲ ਹਾਈਵੇ ਅਥਾਰਟੀ ਦੇ ਚੇਅਰਮੈਨ,ਪ੍ਰੋਜੈਕਟ ਅੰਮ੍ਰਿਤਸਰ ,ਚੰਡੀਗੜ ਨੈਸ਼ਨਲ ਹਾਈਵੇ ਅਥਾਰਟੀ ਅਤੇ ਡੀ ਸੀ ਦਫਤਰ ਨੂੰ ਵੀ ਪੱਤਰ ਜਾਰੀ ਕੀਤਾ ਸਨ
ਜਗਜੋਤ ਸਿੰਘ ਸੰਧੂ ਅਤੇ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅੰਮ੍ਰਿਤਸਰ ਪ੍ਰੋਜੈਕਟ ਡਾਇਰੈਕਟਰ ਵਲੋਂ ਓਹਨਾ ਨੂੰ ਭਰੋਸਾ ਦਿਤਾ ਗਿਆ ਹੈ ਕਿ ਜਲਦੀ ਦੋਵੇਂ ਬਾਈਪਾਸ ਉਪਰ ਨਵੀ ਡਿਜਾਇਨਿੰਗ ਕਰਕੇ ਉਸਾਰੀ ਸ਼ੁਰੂ ਕਰਵਾ ਦੇਣਗੇ.ਅਤੇ ਬਟਾਲਾ ਦੇ ਲੋਕਾਂ ਵਲੋਂ ਉਹ ਸੁਨੀਲ ਕੁਮਾਰ ਯਾਦਵ ਪ੍ਰੋਜੈਕਟ ਅੰਮ੍ਰਿਤਸਰ ਦਾ ਤਹਿ ਦਿਲੋਂ ਜਿਨ੍ਹਾਂ ਹੁਣ ਤੱਕ ਇਸ ਮਸਲੇ ਉਪਰ ਸਕਰਾਤਮਕ ਕਦਮ ਚੁਕੇ ਅਤੇ ਸਾਡੇ ਨਾਲ ਪੂਰਾ ਕਾਰਪੋਰੇਟ ਕੀਤਾ ਜਗਜੋਤ ਸੰਧੂ ਅਤੇ ਵਰੁਣ ਅੱਗਰਵਾਲ , ਕਨਾਵ ਭਾਟੀਆ ਨੇ ਕਿਹਾ ਕਿ ਬਟਾਲਾ ਪੁਲਿਸ ਦੇ ਆਂਕੜੇ ਮੁਤਾਬਿਕ 42 ਲੋਕ ਆਪਣੀ ਜਾਣ ਸਿਰਫ 2019 ਤੋਂ ਹੁਣ ਤੱਕ ਗਵਾ ਚੁਕੇ ਹਨ ਅਤੇ ਬਟਾਲਾ ਦੇ ਲੋਕ ਦੀ ਸੁਰੱਖਿਆ ਦੇ ਲਈ ਉਹ ਆਖਰੀ ਸਾਹ ਤੱਕ ਸੰਗਰਸ਼ ਜਾਰੀ ਰੱਖਣਗੇ।
Pragati media ashok jrewal batala di report

COMMENTS