ਐਡਵੋਕੇਟ ਭਗਵੰਤ ਸਿੰਘ ਸਿਆਲਿਕਾ ਨੂੰ ਜਰਨਲ ਸਕੱਤਰ ਬਨਣ ਤੇ ਸਿਨੀਅਰ ਅਕਾਲੀ ਆਗੂ ਮੰਗਲ ਸਿੰਘ ਅਤੇ ਉਨ੍ਹਾ ਦੇ ਸਾਥੀਆ ਵਲੋ ਕੀਤਾ ਗਿਆ ਸਨਮਾਨਿਤ
।ਬਟਾਲਾ 29 ਨਵੰਬਰ (ਅਸ਼ੋਕ ਜੜੇਵਾਲ) ਅੱਜ ਹਲਕਾ ਸ਼੍ਰੀ ਹਰਗੋਬਿੰਦਪੁਰ ਤੋ ਸੀਨੀਅਰ ਅਕਾਲੀ ਆਗੂ ਮੰਗਲ ਸਿੰਘ ਨੇ ਸ੍ਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਬੀਬੀ ਬਾਦਲ ਅਤੇ ਸ੍ਰ ਬਿਕਰਮ ਸਿੰਘ ਮਜੀਠੀਆ ਸਮੇਤ ਸਮੁੱਚੀ ਅਕਾਲੀ ਹਾਈਕਮਾਂਡ ਦਾ ਕੀਤਾ ਤਹਿ ਦਿਲੋਂ ਧੰਨਵਾਦ।ਸਿੱਖਾ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਏ ਜਨਰਲ ਇਜਲਾਸ ਮੌਕੇ ਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਸਕੱਤਰ ਬਣਾਏ ਜਾਣ ਤੇ ਸ਼੍ਰੀ ਹਰਗੋਬਿੰਦਪੁਰ ਤੋ ਸੀਨੀਅਰ ਅਕਾਲੀ ਆਗੂ ਮੰਗਲ ਸਿੰਘ,, ਸ੍ਰ ਅਮਰਜੀਤ ਸਿੰਘ ਸੇਖਵਾਂ ਜਿਲਾ ਪ੍ਰਸਿੱਧ ਮੈਂਬਰ ,,ਹਰਦਿਆਲ ਸਿੰਘ ਭਾਮ ਜਿਲਾ ਪ੍ਰਸਿਧ ਮੈਂਬਰ,,ਸੁਰਿੰਦਰ ਸਿੰਘ ਢਿੱਲੋ ਸਰਪੰਚ ਕਰਨਾਮਾ ,,ਅਰਜਿੰਦਰ ਸਿੰਘ ਰਾਜਾ ਚੌਧਰੀ ਵਾਲ,,ਗੁਰਮੀਤ ਸਿੰਘ ਹਰਧਾਨ ਯੂਥ ਆਗੂ ਵਲੋ ਸ੍ਰ ਭਗਵੰਤ ਸਿੰਘ ਸਿਆਲਕਾ ਨੂੰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਬਨਣ ਤੇ
ਉਨਾ ਦੇ ਗ੍ਰਹਿ ਸ਼੍ਰੀ ਅੰਮ੍ਰਿਤਸਰ ਵਿਖੇ ਸ੍ਰ ਮੰਗਲ ਸਿੰਘ ਅਤੇ ਉਨਾ ਦੇ ਸਾਥੀਆ ਵਲੋ ਐਡਵੋਕੇਟ ਸ੍ ਭਗਵੰਤ ਸਿੰਘ ਸਿਆਲਕਾ ਨੂੰ ਸਿਰੋਪਾਓ,ਅਤੇ ਫੂੱਲਾ ਦਾ ਗੁਲਦਸਤਾ ਦੇ ਕੇ ਸਨਮਾਨਿਤ ਕਰਦਿਆਂ ਤਹਿ ਦਿਲੋਂ ਵਧਾਈ ਦਿੱਤੀ । ਅਤੇ ਸ੍ਰ ਮੰਗਲ ਸਿੰਘ ਨੇ ਹਾਈ ਕਮਾਂਡ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾ ਦਾ ਧੰਨਵਾਦ ਕੀਤਾ।
COMMENTS