ਅੰਮ੍ਰਿਤਸਰ ,23 ਅਕਤੂਬਰ (ਵਿੱਕੀ /ਪੱਡਾ) ਸਮਾਜ ਸੇਵਾ ਸੋਸਾਇਟੀ ਜੇਠੂਵਾਲ ਵੱਲੋਂ ਬ੍ਰਹਮਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਖੂਨਦਾਨ ਕੈਪ ਅੱਡਾ ਜੇਠੂਵਾਲ ਵਿਖੇ ਲੱਗਾ ਗਿਆ ਜਿਸ ਵਿਚ ਲਗਭਗ 40 ਦੇ ਕਰੀਬ ਗੁਰੂ ਨਾਨਕ ਨਾਮ ਲੇਵਾ ਸੰਗਤ ਵਲੋਂ ਖੂਨਦਾਨ ਕੀਤਾ ਗਿਆ | ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਭਾਈ ਅਮਰਜੀਤ ਸਿੰਘ ਨੇ ਦੱਸਿਆ ਕੇ ਇਸ ਖੂਨਦਾਨ ਕੈਪ ਦੌਰਾਨ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਜਿਲਾ ਅੰਮ੍ਰਿਤਸਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ |
ਇਸ ਮੌਕੇ ਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖੂਨ ਦਾਨ ਕਾਰਨ ਪੁੱਜੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਖੂਨਦਾਨ ਇੱਕ ਮਹਾ ਦਾਨ ਹੈ | ਖੂਨਦਾਨ ਨਾਲ ਲੱਖਾਂ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਇਸ ਕਰਕੇ ਹਰੇਕ ਵਿਅਕਤੀ ਨੂੰ ਖੂਨ ਦਾਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ |ਓਹਨਾ ਅੱਗੇ ਕਿਹਾ ਖੂਨਦਾਨ ਨੂੰ ਲੈ ਕੇ ਲੋਕਾਂ ਵਿਚ ਬਹੁਤ ਗਲਤ ਧਾਰਨਾਵਾਂ ਹਨ ਕੇ ਖੂਨਦਾਨ ਕਰਨ ਨਾਲ ਸ਼ਰੀਰ ਵਿਚ ਕਮਜ਼ੋਰੀ ਆ ਜਾਂਦੀ ਹੈ ਜਦੋ ਕੇ ਅਜਿਹੀ ਕੋਈ ਗੱਲ ਨਹੀਂ ਹੈ 24 ਘੰਟੇ ਵਿਚ ਖੂਨ ਪੂਰਾ ਹੋ ਜਾਂਦਾ ਹੈ |ਇਸ ਮੌਕੇ ਤੇ ਖੂਨਦਾਨ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਵੈਟਰਨਰੀ ਇੰਸਪੈਕਟਰ ਡਾਕਟਰ ਭੁਪਿੰਦਰ ਸਿੰਘ ਸੱਚਰ ,ਸਰਪੰਚ ਪ੍ਰੇਮ ਸਿੰਘ ਸੋਨੀ ਸ਼ਾਮਿਲ ਸਨ |ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਭਾਈ ਅਮਰਜੀਤ ਸਿੰਘ ਜੇਠੂਵਾਲ ,ਡਾਕਟਰ ਤਲਵਿੰਦਰ ਸਿੰਘ ,ਇੰਸਪੈਕਟਰ ਮੋਹਿੰਦਰ ਸਿੰਘ ਰੰਧਾਵਾ ਕੱਥੂਨੰਗਲ ,ਚਰਨਜੀਤ ਸਿੰਘ ,ਸਾਹਿਬਪ੍ਰੀਤ ਸਿੰਘ ,ਕੇ.ਵਾੲੀ.ਅਾਈ ਸੰਸਥਾ ਦੇ ਮੁਖੀ ਬਿਕਰਮਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ |
ਕੈਪਸ਼ਨ :- ਖੂਨਦਾਨ ਕੈਪ ਦੌਰਾਨ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ,ਭਗਵੰਤਪਾਲ ਸਿੰਘ ਸੱਚਰ ਤੇ ਹੋਰ
COMMENTS