ਅੰਮ੍ਰਿਤਸਰ ,4 ਸਤੰਬਰ ( ਵਿੱਕੀ / ਪੱਡਾ)
ਐਨ ਪੀ ਐਸ ਈ ਯੂ ਦੇ ਸਾਂਝੇ ਪਲੇਟਫਾਰਮ ਦੇ ਸੱਦੇ ਤੇ ਪੁਰਾਣੀ ਪੈੰਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀ ਪੀ ਐਫ ਈ ਯੂ ਵਲੋਂ ਸਾਂਝੇ ਤੌਰ ਤੇ ਉਲੀਕੇ ਗਏ ਨੋਟੀਫਿਕੇਸ਼ਨ ਸਾੜਨ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ । ਚੇਤੇ ਰਹੇ ਕਿ ਇੱਕ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਬੰਦ ਕਰਕੇ ਐਨ ਪੀ ਐਸ ਲਾਗੂ ਕਰ ਦਿੱਤੀ ਗਈ ਸੀ। ਇਸ ਤਹਿਤ ਹੁਣ ਇਸਦੇ ਮਾਰੂ ਪ੍ਰਭਾਵ ਸਾਹਮਣੇ ਆਉਣ ਲੱਗੇ ਹਨ। ਜੋ ਵੀ ਸਾਥੀ ਇਸ ਨਵੀਂ ਪੈਨਸ਼ਨ ਵਿਵਸਥਾ ਅਧੀਨ ਰਿਟਾਇਰ ਹੋਏ ਹਨ ਬਹੁਤ ਹੀ ਨਿਗੁਣੀਆਂ ਪੈਨਸ਼ਨ ਨਾਲ ਗੁਜਾਰਾ ਕਰ ਰਹੇ ਹਨ। ਉਕਤ ਜੱਥੇਬੰਦੀਆਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਲਈ ਜੱਦੋ ਜਹਿਦ ਕੀਤੀ ਰਹੀ ਹੈ।
ਜੱਥੇਬੰਦੀਆਂ ਦੇ ਸੰਘਰਸ਼ ਸਦਕਾ ਪੁਰਾਣੀ ਪੈੰਨਸ਼ਨ ਦੀ ਬਹਾਲੀ ਲਈ 10 ਮਾਰਚ 2019 ਨੂੰ ਪੰਜਾਬ ਸਰਕਾਰ ਨੇ ਰਿਵੀਊ ਕਮੇਟੀ ਗਠਨ ਕਰਦਿਆਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਜਿਸਦੀ ਕਾਰਗੁਜ਼ਾਰੀ ਹੁਣ ਤੱਕ ਸਿਫਰ ਰਹੀ। ਹਵਾ ਵਿੱਚ ਬਣੀ ਇਸ ਕਮੇਟੀ ਦੀ ਨਾ ਤਾਂ ਜੱਥੇਬੰਦੀਆਂ ਨਾਲ ਕੋਈ ਮੀਟਿੰਗ ਹੋਈ ਨਾ ਹੀ ਕੋਈ ਦਫਤਰ ਅਲਾਟ ਹੋਇਆ। ਇਸਨੂੰ ਜੱਥੇਬੰਦੀਆਂ ਨੇ ਮੁਲਾਜਮਾਂ ਦੇ ਅੱਖੀਂ ਘੱਟਾ ਪਾਉਣ ਲਈ ਖਾਨਾਪੂਰਤੀ ਗਰਦਾਨਿਆ ਗਿਆ। ਪਹਿਲਾਂ ਤਾਂ ਦੋਵੇਂ ਜੱਥੇਬੰਦੀਆਂ ਨੇ ਸਾਂਝੇ ਤੌਰ ਤੇ ਇਸ ਸੰਘਰਸ਼ ਨੂੰ ਲੜਨ ਲਈ ਸਾਂਝਾ ਪਲੇਟਫਾਰਮ ਐਨ ਪੀ ਐਸ ਈ ਯੂ ਬਣਾਇਆ ਜਿਸਨੇ ਮੁਲਾਜ਼ਮ ਵਰਗ ਵਿੱਚ ਨਵਾਂ ਜੋਸ਼ ਭਰਿਆ। ਅੱਜ ਐਨ ਪੀ ਐਸ ਈ ਯੂ ਦੇ ਝੰਡੇ ਹੇਠ ਦੋਵੇਂ ਜੱਥੇਬੰਦੀਆਂ ਨੇ ਸਾਂਝਾ ਐਕਸ਼ਨ ਕਰਦਿਆਂ ਪੰਜਾਬ ਭਰ ਦੇ ਹਰ ਬਲਾਕ ਵਿੱਚ ਉਕਤ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਸਾਂਝੇ ਤੌਰ ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਡਾ ਸੰਤਸੇਵਕ ਸਿੰਘ ਸਰਕਾਰੀਆ ਅਤੇ ਹਰਵਿੰਦਰ ਕੱਥੂਨੰਗਲ ਨੇ ਦੱਸਿਆ ਕਿ ਇਹ ਐਕਸ਼ਨ ਐਨ ਪੀ ਐਸ ਯੂ ਦਾ ਪਹਿਲਾ ਐਕਸ਼ਨ ਹੈ। ਇਹ ਸਰਕਾਰ ਨੂੰ ਸੁਚੇਤ ਕਰਨ ਲਈ ਹੈ। ਜੇ ਸਰਕਾਰ ਇਸੇ ਤਰਾਂ ਮੂਲਾਜਮਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਕਰਦੀ ਰਹੀ ਜਾਂ ਟਾਲ ਮਟੋਲ ਵਾਲੀ ਗੱਲ ਕਰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਇੱਕ ਜਲੌਅ ਦਾ ਰੂਪ ਧਾਰਨ ਕਰ ਸਕਦਾ ਹੈ। ਇਸ ਲਈ ਸਰਕਾਰ ਖੁਦ ਜੁੰਮੇਵਾਰ ਹੋਵੇਗੀ। [post_ads]
ਜ਼ਿਲ੍ਹਾ ਆਗੂ ਭੁਪਿੰਦਰ ਕੱਥੂਨੰਗਲ ਨੇ ਕਿਹਾ ਕਿ ਪੰਜਾਬ ਸਰਕਾਰ ਅੱਜ ਦੇ ਸਮੇਂ ਕੋਰੋਨਾ ਮਹਾਂਮਾਰੀ ਕਰਕੇ ਆਰਥਿਕ ਮੰਦਹਾਲੀ ਵਿੱਚੋਂ ਗੁਜਰ ਰਹੀ ਹੈ ਜੇ ਸਰਕਾਰ ਐਨ ਪੀ ਐਸ ਖਾਤਿਆਂ ਵਿੱਚ ਪਿਆ ਸਰਕਾਰੀ ਮੁਲਾਜ਼ਮਾਂ ਦੇ ਪੈਸੇ ਨੂੰ ਜੀ ਪੀ ਐਫ ਵਿੱਚ ਬਦਲ ਕੇ ਪੁਰਾਣੀ ਪੈਨਸ਼ਨ ਲਾਗੂ ਕਰੇ ਤਾਂ ਸਰਕਾਰ ਇਹ ਪੈਸਾ ਜੋ ਕਿ ਹਜਾਰਾਂ ਕਰੋੜ ਹੈ ਵਰਤੋਂ ਵਿੱਚ ਲਿਆ ਸਕਦੀ ਹੈ। ਇਸ ਸਾਫ ਤੇ ਸਪਸ਼ਟ ਪ੍ਰਪੋਜਲ ਨੂੰ ਤੁਰੰਤ ਮੰਨ ਲਿਆ ਜਾਣਾ ਚਾਹੀਦਾ ਹੈ।
ਬਲਾਕ ਆਗੂ ਸਤਿੰਦਰ ਬਾਠ ਅਤੇ ਦਲਜੀਤ ਸਿੰਘ ਭੂਮੀ ਰੱਖਿਆ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਰੂਪ ਧਾਰਨ ਕਰ ਸਕਦਾ ਹੈ।
ਇਸ ਮੁਹਿੰਮ ਨੂੰ ਮਿਲੇ ਹੁੰਗਾਰੇ ਨਾਲ ਆਉਣ ਵਾਲੇ ਦਿਨਾਂ ਵਿੱਚ ਹੋਰ ਸਾਥੀ ਵੀ ਇਸ ਮੁਹਿੰਮ ਵਿੱਚ ਕੁੱਦਣਗੇ । ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਉਪਰੋਕਤ ਤੋਂ ਇਲਾਵਾ ਜਗਦੀਪ ਕੱਥੂਨੰਗਲ, ਸਤਿੰਦਰ ਸਿੰਘ ਸਰਕਾਰੀਆ, ਸਮੀਰ ਪਾਠਕ, ਬਾਲ ਕ੍ਰਿਸ਼ਨ, ਅਮਨਦੀਪ ਸਿੰਘ ਮਾਨ, ਸੁਖਪਾਲ ਸਿੰਘ, ਅਮਨਦੀਪ ਸਿੰਘ ਭੂਮੀ ਰੱਖਿਆ ਵਿਭਾਗ ਅਤੇ ਮੈਡਮ ਸੁਨੀਤਾ ਵਰਿਆਮ ਨੰਗਲ ਆਦਿ ਮੁਲਾਜ਼ਮ ਹਾਜ਼ਰ ਸਨ । ਹਾਜ਼ਰ ਸਾਥੀਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਉਨ੍ਹਾਂ ਦੇ ਹੌਸਲੇ ਬੁਲੰਦ ਹਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਹੋਣ ਤੱਕ ਲੜਦੇ ਰਹਿਣ ਦੇ ਪ੍ਰਤੀਕਰਮ ਦਿੱਤੇ।
COMMENTS