ਅੰਮ੍ਰਿਤਸਰ, 20 ਸਤੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਨਹਿਰੀ ਪਟਵਾਰ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਚੰਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਯੂਨੀਅਨ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਨੇ ਰੈਵੀਨਿਊ ਸਟਾਫ ਨੂੰ ਆ ਰਹੀਆਂ ਮੁਸਕਲਾ ਸੰਬੰਧੀ ਸਰਕਲ ਅਮ੍ਰਿੰਤਸਰ ਦੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਉਸ ਦੇ ਹਲ ਲਈ ਯੂ ਬੀ ਡੀ ਸੀ ਸਰਕਲ ਅਮ੍ਰਿੰਤਸਰ ਦੇ ਨਿਗਰਾਨ ਇੰਜੀਨੀਅਰ ਮਨਜੀਤ ਸਿੰਘ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਅਤੇ ਜਲਦੀ ਹਲ ਕਰਨ ਦੀ ਮੰਗ ਕੀਤੀ।
ਇਸ ਮੌਕੇ ਉਨ੍ਹਾਂ ਨੇ ਯੂਨੀਅਨ ਦੇ ਆਗੂਆਂ ਨੂੰ ਵਿਸਵਾਸ ਦੁਆਇਆ ਰੈਵੀਨਿਊ ਸਟਾਫ ਨੂੰ ਕਿਸੇ ਕਿਸਮ ਦੀ ਕੋਈ ਦਫਤਰੀ ਕੰਮਾਂ ਵਿੱਚ ਮੁਸਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਵੱਲੋ ਸੂਬਾ ਇਕਾਈ ਵਿੱਚ ਵਿਸਥਾਰ ਕਰਦਿਆਂ ਹੋਇਆਂ ਨਰਿੰਦਰ ਸਿੰਘ ਕੌੜਾ ਨੂੰ ਸਰਬਸੰਮਤੀ ਨਾਲ ਯੂਨੀਅਨ ਪੰਜਾਬ ਦਾ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੂਬਾ ਕਨਵੀਨਰ ਪ੍ਰਦੀਪ ਕੁਮਾਰ, ਸੂਬਾ ਸੀਨੀ: ਮੀਤ ਪ੍ਰਧਾਨ ਕਿਰਪਾਲ ਸਿੰਘ ਪਨੂੰ,ਹਰਜਿੰਦਰ ਸਿੰਘ ਪਟਵਾਰੀ,ਗੁਰਪ੍ਰੀਤ ਸਿੰਘ,ਸਤਨਾਮ ਸਿੰਘ,ਗੁਰਨਿਸਾਨ ਸਿੰਘ,ਸੁਖਬੀਰ ਸਿੰਘ ਕੋਹਲੀ,ਦੀਪਕ ਕੁਮਾਰ,ਵਿਮਲ ਕੁਮਾਰ,ਰਜਿੰਦਰ ਸਿੰਘ,ਨਿਸਾਨ ਸਿੰਘ ਰੰਧਾਵਾ, ਰਾਮਾਨੰਦ,ਚਰਨਜੀਤ ਸਿੰਘ,ਹਰਜੀਤ ਸਿੰਘ,ਗੁਰਦੇਵ ਸਿੰਘ,ਨਿਰਮਲ ਸਿੰਘ,ਪਰਮਜੀਤ ਸਿੰਘ ਵੱਡੀ ਗਿਣਤੀ ਵਿੱਚ ਯੂਨੀਅਨ ਅਹੁਦੇਦਾਰ ਹਾਜਰ ਸਨ।[post_ads]
ਫੋਟੋ ਕੈਪਸ਼ਨ-: ਨਵ ਨਿਯੁਕਤ ਮੁੱਖ ਸਲਾਹਕਾਰ ਪੰਜਾਬ ਨਰਿੰਦਰ ਸਿੰਘ ਕੌੜਾ ਨੂੰ ਸਨਮਾਨਿਤ ਕਰਦੇ ਹੋਏ ਯੂਨੀਅਨ ਆਗੂ ਜਸਕਰਨ ਸਿੰਘ ਬੁੱਟਰ ਅਤੇ ਹੋਰ ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS