ਨਹਿਰੀ ਪਟਵਾਰ ਯੂਨੀਅਨ ਨੇ ਮੁਲਾਜਮਾਂ ਦੀਆਂ ਮੰਗਾਂ ਸੰਬੰਧੀ ਮੰਤਰੀ ਨੂੰ ਮੰਗ ਪੱਤਰ ਦਿੱਤਾ
ਅਮ੍ਰਿੰਤਸਰ,21 ਅਗਸਤ ( ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਨਹਿਰੀ ਪਟਵਾਰ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਦੇ ਸੂਬਾ ਚੇਅਰਮੈਨ ਸੁਭਾਸ ਮੋਦਗਿੱਲ, ਅਤੇ ਸੂਬਾ ਪ੍ਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਅਗਵਾਈ ਹੇਠ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਸ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਮੁੱਖ ਇੰਜੀਨੀਅਰ ਕੇ.ਏ.ਡੀ.ਸ੍ਰੀ ਵਰਿੰਦਰ ਕੁਮਾਰ ਗੋਇਲ ਨੂੰ ਜਲ ਸਰੋਤ ਵਿਭਾਗ ਪੰਜਾਬ ਦੇ ਪੁਨਰ ਗਠਿਨ ਦੇ ਨਾਂਅ ਤੇ ਵੱਡੇ ਪੱਧਰ ਤੇ ਖਤਮ ਕੀਤੀਆਂ ਗਈਆਂ ਪੋਸਟਾਂ ਨੂੰ ਮੁੜ ਬਹਾਲ ਕਰਨ, ਨਵ ਨਿਯੁਕਤ ਨਹਿਰੀ ਪਟਵਾਰੀਆਂ ਦੇ ਪਰਖਕਾਲ ਸਮਾ ਜਲਦੀ ਤੋਂ ਜਲਦੀ ਕਲੀਅਰ ਕਰਨ, ਸਰਕਲ ਅਮ੍ਰਿੰਤਸਰ ਦਾ ਨਹਿਰੀ ਦਫਤਰ ਦੀ ਨਵੀਂ ਇਮਾਰਤ ਜਲਦੀ ਤਿਆਰ ਕਰਨ ਅਤੇ ਮਹਿਕਮੇ ਵਿੱਚ ਕੰਮ ਕਰਦੇ ਦਰਜਾ ਤਿੰਨ ਦੇ ਕਰਮਚਾਰੀਆਂ ਜੋ ਦਸਵੀਂ ਪਾਸ ਨੂੰ 15 ਪ੍ਰਤੀਸ਼ਤ ਕੋਟੇ ਅਧੀਨ ਨਹਿਰੀ ਪਟਵਾਰੀ ਪਦ ਉਨਤ ਕਰਨ ਸੰਬੰਧੀ ਇਕ ਲਿਖਤੀ ਮੰਗ ਪੱਤਰ ਦਿੱਤਾ ਗਿਆ। ਬੜੇ ਵਿਸਥਾਰ ਨਾਲ ਮੰਗਾਂ ਸੁਣਨ ਉਪਰੰਤ ਮੰਤਰੀ ਸ: ਸੁਖਬਿੰਦਰ ਸਿੰਘ ਸਰਕਾਰੀਆ ਨੇ ਯੂਨੀਅਨ ਨੂੰ ਇਹ ਮੰਗਾਂ ਜਲਦ ਹਲ ਕਰਨ ਦਾ ਵਿਸ਼ਵਾਸ ਦਿਵਾਉਦਿਆ ਕਿਹਾ ਜਲ ਸਰੋਤ ਵਿਭਾਗ ਦੇ ਕਿਸੇ ਵੀ ਮੁਲਾਜਮ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਸੰਬੰਧੀ ਉਨ੍ਹਾਂ ਤੁਰੰਤ ਫੋਨ ਤੇ ਮਹਿਕਮੇ ਦੇ ਮੁੱਖ ਇੰਜੀਨੀਅਰ(ਕੇ ਏ ਡੀ) ਸ੍ਰੀ ਵਰਿੰਦਰ ਕੁਮਾਰ ਗੋਇਲ ਨੂੰ ਯੂਨੀਅਨ ਨਾਲ ਮੀਟਿੰਗ ਕਰਕੇ ਮੰਗਾਂ ਹਲ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਇੰਜੀਨੀਅਰ(ਕੇ ਏ ਡੀ) ਨਾਲ ਯੂਨੀਅਨ ਦੀ ਲੰਮਾ ਸਮਾਂ ਚੱਲੀ ਮੀਟਿੰਗ ਵਿੱਚ ਮੰਗਾਂ ਸੰਬੰਧੀ ਹੋਈ ਵਿਚਾਰ ਚਰਚਾ ਤੋਂ ਬਾਅਦ ਕੁਝ ਸਰਕਲ ਪੱਧਰ ਤੇ ਹਲ ਹੋਣ ਵਾਲੀਆਂ ਮੰਗਾਂ ਦੇ ਸੰਬੰਧੀ ਉਨ੍ਹਾਂ ਕਿਹਾ ਕਿ ਮੁੱਖ ਦਫਤਰ ਵੱਲੋ ਸਰਕਲ ਅਤੇ ਮੰਡਲਾਂ ਨੂੰ ਜਲਦੀ ਹੀ ਲਿਖਤੀ ਹਦਾਇਤਾਂ ਕਰਨਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਕ੍ਰਿਪਾਲ ਸਿੰਘ ਪੰਨੂ ਅਤੇ ਰਾਜਦੀਪ ਸਿੰਘ ਚੰਦੀ ਸ੍ਰੀ ਅਮ੍ਰਿੰਤਸਰ ਸਾਹਿਬ,ਜਗਮੋਹਨ ਸਿੰਘ ਢਿਲੋਂ,ਪ੍ਰਦੀਪ ਸਿੰਘ ਤਲਵੰਡੀ ਸਾਬੋ,ਬਲਕਰਨ ਸਿੰਘ ਮਾਨਸਾ,ਸੇਰ ਸਿੰਘ ਚੇਅਰਮੈਨ ਜਵਾਹਰ ਕੇ, ਨਿਸਾਨ ਸਿੰਘ ਰੰਧਾਵਾ,ਸਤਿੰਦਰ ਸਿੰਘ ਸਰਾਂ,ਬਲਵਿੰਦਰ ਸਿੰਘ,ਜਸਦੀਪ ਸਿੰਘ ਆਦਿ ਵੀ ਹਾਜਰ ਸਨ।ਮੰਤਰੀ ਨੇ ਦਿੱਤਾ ਭਰੋਸਾ ਕਿਸੇ ਵੀ ਮੁਲਾਜਮ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ
ਫੋਟੋ ਕੈਪਸ਼ਨ-: ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਮੰਗ ਪੱਤਰ ਦੇਂਦੇ ਹੋਏ ਅਤੇ ਮੁੱਖ ਇੰਜੀ: ਨਾਲ ਮੀਟਿੰਗ ਕਰਦੇ ਹੋਏ,ਪ੍ਰਧਾਨ ਜਸਕਰਨ ਸਿੰਘ ਬੁੱਟਰ, ਚੇਅਰਮੈਨ ਸੁਭਾਸ਼ ਮੋਦਗਿੱਲ ਅਤੇ
ਹੋਰ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS