ਬਟਾਲਾ, 4 ਨਵੰਬਰ ( ਨੀਰਜ ਸ਼ਰਮਾ, ਜਸਬੀਰ ਸਿੰਘ) ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਅਧੀਨ ਭਾਸ਼ਾ ਵਿਭਾਗ, ਪੰਜਾਬ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ-2022 ਦੀ ਕੜੀ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਡਾ. ਪਰਮਜੀਤ ਸਿੰਘ ਕਲਸੀ ਵੱਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ, ਆਰ. ਆਰ. ਬਾਵਾ ਡੀ. ਏ. ਵੀ. ਕਾਲਜ ਫਾਰ ਵੂਮੈਨ ਬਟਾਲਾ ਦੇ ਮਿਲੇ ਭਰਵੇਂ ਸਹਿਯੋਗ ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪਰਵਾਸੀ ਪਰਵਾਸੀ ਪੰਜਾਬੀ ਸਾਹਿਤਕਾਰ ਧਰਮ ਸਿੰਘ ਗੁਰਾਇਆ ਨਾਲ ਵਿਸ਼ੇਸ਼ ਰੂ-ਬ-ਰੂ ਸਮਾਰੋਹ ਕਰਵਾਇਆ, ਜੋ ਕਿ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਆਵਾਜ਼ ਉਠਾਉਂਦਾ ਹੋਇਆ ਇਤਿਹਾਸਕ ਹੋ ਨਿੱਬੜਿਆ।
ਇਸ ਸਮਾਰੋਹ ਵਿਚ ਸਿਵਲ ਜੱਜ ਹਰਜਿੰਦਰ ਸਿੰਘ, ਅਦਾਲਤੀ ਕੰਪਲੈਕਸ ਬਟਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਰਾਜਿੰਦਰ ਸਿੰਘ ਹੁੰਦਲ ਜੇਲ੍ਹ ਸੁਪਰਡੈਂਟ, ਕੇਂਦਰੀ ਜੇਲ੍ਹ ਗੁਰਦਾਸਪੁਰ ਅਤੇ ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਸਮਾਰੋਹ ਦੀ ਪ੍ਰਧਾਨਗੀ ਵਾਈਸ ਪ੍ਰਿੰਸੀਪਲ ਡਾ. ਮਿਨਾਕਸ਼ੀ ਸ਼ਰਮਾ, ਆਰ. ਆਰ. ਬਾਵਾ ਡੀ. ਏ. ਵੀ. ਕਾਲਜ ਫਾਰ ਵੂਮੈਨ ਬਟਾਲਾ ਵੱਲੋਂ ਕੀਤੀ ਗਈ।
ਸਰਵੋਤਮ ਪੁਸਤਕਾਂ ਦੇ ਖਿਤਾਬ ਜੇਤੂ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ ਵੱਲੋਂ ਪਰਵਾਸੀ ਪੰਜਾਬੀ ਸਾਹਿਤਕਾਰ ਸ. ਗੁਰਾਇਆ 'ਤੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਅਜਿਹੇ ਸਾਹਿਤਕਾਰ ਅਸਲ ਵਿੱਚ ਪੰਜਾਬੀ ਮਾਂ- ਬੋਲੀ ਦੀ ਸੇਵਾ ਕਰਦੇ ਹੋਏ ਪੰਜਾਬੀ ਸਮਾਜ ਨੂੰ ਬਿਹਤਰ ਬਣਾਉਣ ਲਈ ਇਤਿਹਾਸਕ ਪੈੜਾਂ ਪਾ ਰਹੇ ਹਨ।
ਰੂ-ਬ-ਰੂ ਲੇਖਕ ਧਰਮ ਸਿੰਘ ਗੁਰਾਇਆ ਮੁੱਖ ਮਹਿਮਾਨ ਸਿਵਲ ਜੱਜ ਹਰਜਿੰਦਰ ਸਿੰਘ ਅਤੇ ਵਿਸ਼ੇਸ਼ ਮਹਿਮਾਨ ਰਜਿੰਦਰ ਸਿੰਘ ਹੁੰਦਲ ਵੱਲੋਂ ਹਾਜ਼ਰੀਨਾਂ ਨੂੰ ਪੰਜਾਬੀ ਮਾਂ-ਬੋਲੀ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡਾ ਸਭ ਦਾ ਫ਼ਰਜ਼ ਹੈ ਕਿ ਆਪਣੀ ਮਾਂ-ਬੋਲੀ ਨੂੰ ਕਦੇ ਨਾ ਭੁਲਾਈਏ ਕਿਉਂਕਿ ਪੰਜਾਬੀ ਭਾਸ਼ਾ ਦੁਨੀਆਂ ਦੀ ਕਿਸੇ ਵੀ ਭਾਸ਼ਾ ਨਾਲੋਂ ਘੱਟ ਨਹੀਂ।
ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਪਰਵਾਸੀ ਸਾਹਿਤਕਾਰ ਧਰਮ ਸਿੰਘ ਗੁਰਾਇਆ, ਮੁੱਖ ਵਕਤਾ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ, ਹਾਜ਼ਰ ਸਾਹਿਤਕਾਰਾਂ ਅਤੇ ਭਾਸ਼ਾ ਮੰਚ ਦੇ ਸਰਪ੍ਰਸਤ/ ਡੈਲੀਗੇਟਾਂ ਦਾ ਲੋਈ, ਪੁਸਤਕਾਂ ਦੇ ਸੈੱਟ ਅਤੇ ਪ੍ਰਸੰਸਾ-ਪੱਤਰ ਦੇ ਕੇ ਸਨਮਾਨ ਕੀਤਾ ਗਿਆ।
ਸਮਾਜ ਸੇਵੀ ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ ਵੱਲੋਂ ਪੁਸਤਕਾਂ ਦੇ ਸੈੱਟ ਭੇਟ ਕਰਨ ਦੀ ਪਿਰਤ ਵਿਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਆਰ. ਆਰ. ਬਾਵਾ ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਬਟਾਲਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਰੂ-ਬ-ਰੂ ਸਮਾਰੋਹ ਵਿੱ
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। थौलधार विकास खण्ड मुख्यालय के आस-पास स्थित गांवों में पिछले कुछ दिनों से गुलदारों की सक्रियता की सूचना निरन्तर मिल रही है। ...
-
कडींसौड़/कमांद।। ईश्वर का बोध अर्थात ब्रह्मज्ञान ही सर्व श्रेष्ठ ज्ञान है मानव शरीर पाकर भी परमात्मा से अनभिज्ञ रहना वास्तव में ...
-
कण्डीसौड़।। विधानसभा अध्यक्ष श्रीमती रितु भूषण खण्डूड़ी के गंगोत्री से नई टिहरी जाते हुए कण्डीसौड़ के विकासखण्ड सभागार में भाजपा...
-
मुख्यमंत्री पुष्कर सिंह धामी ने कहा की मुझे गौ सेवक पूज्य संत श्री महाराज जी का आशीर्वाद हर जगह प्राप्त होता है चिन्यालीसौड़।। म...
-
कुंभलगढ़ विधायक सुरेंद्र सिंह राठौड़ के 61 वें जन्मदिन पर आमेट के घोसुंडी पंचायत पूर्व सरपंच कान सिंह चौहान ने चांदी की तलवार दे कर शुभकामन...
-
खबर.....यात्रियों से भरी बस पलटी एक दर्जन से अधिक यात्री हुए घायल बस के पलटते ही मची अफरा तफरी बस की खिडकियो के शीशे तोड कर यात्रियों को बा...
-
12 जून को 'बाल विधान सभा' का सत्र बच्चे अलग-अलग भूमिकाएं निभाते हुए एक दिन के लिए सदन चलाएंगे।राजकीय वरिष्ठ माध्यमिक विद्यालय लानाच...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
प्रमोद गुप्ता को उत्तर प्रदेश उद्योग व्यापार प्रतिनिधिमंडल राबर्ट्सगंज नगर के अध्यक्ष पद पर मनोनीत किया गया। सोनभद्र। उत्तर प्रदेश उद्यो...
-
''वेदांत सत्य सनातन संस्कृति न्यास" के संस्थापक द्वारा किया गया धार्मिक पुस्तकों का वितरण।। कडींसौड़/मैडंखाल।।मैडंख...
COMMENTS